ਖ਼ਬਰਾਂ |

ਤਾਜ਼ਾ |

ਹੁਸ਼ਿਆਰਪੁਰ ਵਿਚ ਠੇਕੇਦਾਰਾਂ ਨੂੰ ਅਲਾਟ ਕੀਤੀਆਂ ਜਾਣਗੀਆਂ 3 ਰੇਤ ਖੱਡਾਂ
Published : Jun 15, 2023, 4:05 pm IST
Updated : Jun 15, 2023, 4:05 pm IST
SHARE ARTICLE
3 sand quarries will be allotted to contractors in Hoshiarpur
3 sand quarries will be allotted to contractors in Hoshiarpur

ਇਸ ਮਾਮਲੇ ਵਿਚ 16 ਜੂਨ ਨੂੰ ਡਰਾਅ ਸਿਸਟਮ ਰਾਹੀਂ ਪਰਚੀ ਕੱਢ ਕੇ ਕਿਸੇ ਇੱਕ ਫਰਮ ਨੂੰ ਤਿੰਨਾਂ ਖੱਡਾਂ ਦਾ ਠੇਕਾ ਦੇ ਦਿੱਤਾ ਜਾਵੇਗਾ।

 

ਹੁਸ਼ਿਆਰਪੁਰ -  ਜ਼ਿਲ੍ਹਾ ਮਾਈਨਿੰਗ ਵਿਭਾਗ ਵੱਲੋਂ ਇੱਕ ਕਲਸਟਰ ਤਹਿਤ 16 ਜੂਨ ਨੂੰ ਜ਼ਿਲ੍ਹੇ ਅੰਦਰ ਰੇਤ ਦੀਆਂ 3 ਖੱਡਾਂ ਪ੍ਰਾਈਵੇਟ ਤੌਰ ’ਤੇ ਠੇਕੇਦਾਰਾਂ ਨੂੰ ਅਲਾਟ ਕੀਤੀਆਂ ਜਾਣਗੀਆਂ, ਇਨ੍ਹਾਂ ਵਿਚ 2 ਖੱਡਾਂ ਮੁਕੇਰੀਆ ਹਲਕੇ ਵਿਚ ਨੌਸ਼ਹਿਰਾ ਸਿੰਬਲੀ, ਸੰਧਵਾਲ ਤੇ ਇੱਕ ਸ਼ਾਮਚੁਰਾਸੀ ਹਲਕੇ ਦੇ ਪਿੰਡ ਬਡਿਆਲ ਵਿਚ ਹੈ। ਮਾਈਨਿੰਗ ਵਿਭਾਗ ਵੱਲੋਂ ਇਸ ਸਬੰਧ ਵਿਚ ਠੇਕੇਦਾਰਾਂ ਤੋਂ ਟੈਂਡਰਾਂ ਦੀ ਮੰਗ ਕੀਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਜੋ ਵੀ ਠੇਕੇਦਾਰ ਇਹ ਖੱਡਾਂ ਦਾ ਠੇਕਾ ਲੈਣ ਦਾ ਚਾਹਵਾਨ ਹੋਵੇਗਾ

ਉਸ ਨੂੰ ਖੱਡਾਂ ਵਿਚ ਮੌਜੂਦ ਕੁੱਲ 1600.59 ਮੀਟ੍ਰਿਕ ਟਨ ਰੇਤ ਚੁੱਕਣੀ ਪਵੇਗੀ ਜਿਸ ਪਿੱਛੋ ਕੁੱਲ 34 ਠੇਕੇਦਾਰਾਂ ਨੇ ਟੈਂਡਰ ਭਰਿਆ ਤੇ ਸਭ ਨੇ ਦਾਅਵਾ ਠੋਕ ਦਿੱਤਾ ਕਿ ਉਹ ਸਾਰੀ ਰੇਤ ਚੁੱਕ ਲੈਣਗੇ, ਇਸ ਪਿੱਛੋ ਜ਼ਿਲ੍ਹਾ ਮਾਈਨਿੰਗ ਤੇ ਜਿਓਲਜੀ ਵਿਭਾਗ ਵਲੋਂ ਇਕ ਜ਼ਿਲ੍ਹਾ ਪੱਧਰੀ ਮੁਲਾਂਕਣ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੇ ਫ਼ੈਸਲਾ ਲਿਆ ਕਿ ਇਸ ਮਾਮਲੇ ਵਿਚ 16 ਜੂਨ ਨੂੰ ਡਰਾਅ ਸਿਸਟਮ ਰਾਹੀਂ ਪਰਚੀ ਕੱਢ ਕੇ ਕਿਸੇ ਇੱਕ ਫਰਮ ਨੂੰ ਤਿੰਨਾਂ ਖੱਡਾਂ ਦਾ ਠੇਕਾ ਦੇ ਦਿੱਤਾ ਜਾਵੇਗਾ।

ਐਕਸੀਅਨ ਮਾਈਨਿੰਗ ਐਸ.ਐਸ. ਰੰਧਾਵਾ ਨੇ ਦੱਸਿਆ ਕਿ ਜਾਰੀ ਕੀਤੇ ਗਏ, ਇਨ੍ਹਾਂ ਟੈਂਡਰਾਂ ਵਿਚ ਬਰਾਬਰੀ ਸੀ, ਇਸ ਲਈ ਮੁਲਾਂਕਣ ਕਮੇਟੀ ਵਲੋਂ 16 ਜੂਨ ਨੂੰ ਸਵੇਰੇ 9 ਵਜੇ ਬੀ.ਆਰ.ਜੀ.ਐਫ ਹਾਲ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਚ ਡਰਾਅ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਟੈਂਡਰ ਪ੍ਰਕ੍ਰਿਆ ਵਿਚ ਹਿੱਸਾ ਲੈਣ ਵਾਲੇ ਸਾਰੇ ਬੀਡਰ ਡਰਾਅ ਵਾਲੇ ਦਿਨ ਨਿਰਧਾਰਤ ਸਮੇਂ ’ਤੇ ਪਹੁੰਚਣੇ ਜਰੂਰੀ ਹੈ ਤੇ ਬੋਲੀਕਾਰ ਆਪਣੇ ਖਰਚ ’ਤੇ ਇਸ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰ ਸਕਦੇ ਹਨ। 

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement