ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਛੱਡੀ ਕੋਠੀ, ਮਾਲਕ ਨੂੰ ਸੌਂਪੀਆਂ ਚਾਬੀਆਂ 
Published : Jun 15, 2023, 4:33 pm IST
Updated : Jun 15, 2023, 4:33 pm IST
SHARE ARTICLE
Sarvjit Kaur Manuke
Sarvjit Kaur Manuke

ਸੁਖਪਾਲ ਖਹਿਰਾ ਦੱਸਣ ਕਿ ਉਨ੍ਹਾਂ ਵੱਲੋਂ ਦੱਬੀ ਹੋਈ ਆਪਣੇ  ਪਿੰਡ ਦੀ ਸੜਕ ਕਦੋਂ ਤੱਕ ਛੱਡਣਗੇ - ਮਾਣੂੰਕੇ 

ਜਗਰਾਓਂ : ਜਗਰਾਓਂ ਤੋਂ ਵਿਧਾਇਕਾ ਸਰਵਜੀਤ  ਕੌਰ ਮਾਣੂੰਕੇ ਨੇ ਅੱਜ ਸਥਾਨਕ ਹੀਰਾ ਬਾਗ ਵਿਚ ਵਿਵਾਦਤ ਕੋਠੀ ਨੂੰ ਛੱਡ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਉਹਨਾਂ ਨੇ ਖੁਦ ਪ੍ਰੈਸ ਕਾਨਫਰੰਸ ਕਰ ਕੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਤੋਂ ਪਿਛਲੇ ਦਿਨੀਂ ਜਗਰਾਓਂ ਪਰਤੀ ਐੱਨ ਆਰ ਆਈ ਬਜ਼ੁਰਗ ਮਾਤਾ ਅਮਰਜੀਤ ਕੌਰ ਨੇ ਜਗਰਾਉਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਕਿ ਜਗਰਾਓਂ ਦੇ ਵਿਧਾਇਕਾ ਸਰਵਜੀਤ  ਕੌਰ ਮਾਣੂੰਕੇ ਨੇ ਉਨ੍ਹਾਂ ਦੀ ਹੀਰਾ ਬਾਗ ਸਥਿਤ ਆਲੀਸ਼ਾਨ ਕੋਠੀ ਦੇ ਇਹ ਜਿੰਦਰੇ ਭੰਨ ਕੇ ਉਹਨਾਂ ਦੀ ਕੋਠੀ ਵਿਚ ਪਿਆ ਸਮਾਨ ਖੁਰਦ ਬੁਰਦ ਕਰਕੇ ਕਬਜ਼ਾ ਕਰ ਲਿਆ। 

ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸਨ ਤੇ ਵਿਧਾਇਕਾ 'ਤੇ ਕਰਾਵਾਈ ਦੀ ਮੰਗ ਕੀਤੀ ਸੀ। ਇਸ ਮਾਮਲੇ ਵਿਚ ਚਾਹੇ ਪੁਲਿਸ ਜਾਂਚ ਮੁਕੰਮਲ ਨਹੀਂ ਹੋਈ ਹੈ, ਪਰ ਕੋਠੀ ਦੇ ਕਬਜ਼ੇ ਨੂੰ ਲੈ ਕੇ ਖੜ੍ਹੇ ਹੋਏ ਹੰਗਾਮੇ 'ਤੇ ਅੱਜ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਵੱਲੋਂ ਕੋਠੀ ਖਾਲੀ ਕਰ ਦਿੱਤੀ ਗਈ। ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅੱਜ ਤੋਂ ਵਿਵਾਦਤ ਪ੍ਰਾਪਟੀ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈ। ਉਨ੍ਹਾਂ ਨੇ ਜਗਰਾਉਂ ਦੀ ਹੀ ਰੋਇਲ ਸਿਟੀ ਵਿਚ ਇਕ ਹੋਰ ਕੋਠੀ ਕਿਰਾਏ ਤੇ ਲੈ ਲਈ ਹੈ ਜਿਸ ਵਿਚ ਉਨ੍ਹਾਂ ਦਾ ਸਮਾਨ ਸਿਫ਼ਟ ਹੋ ਰਿਹਾ ਹੈ। 

ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸੀ ਆਗੂ ਸੁਖਪਾਲ ਖਹਿਰਾ 'ਤੇ ਵੀ ਸਵਾਲ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਜਿਹੜੀ ਜ਼ਮੀਨ ਦੱਬੀ ਹੈ ਪਹਿਲਾਂ ਉਸ ਦਾ ਹਿਸਾਬ ਤਾਂ ਦੇ ਦੇਣ ਬਾਕੀਆਂ 'ਤੇ ਸਵਾਲ ਬਾਅਦ ਵਿਚ ਚੁੱਕਣ। ਉਹਨਾਂ ਨੇ ਸਵਾਲ ਚੁੱਕਦਿਆਂ ਕਿਹਾ ਕਿ ਸੁਖਪਾਲ ਖਹਿਰਾ ਦੇ ਜੋ ਰਾਮਗੜ੍ਹ ਵਾਲੇ ਘਰ ਕੋਲੋਂ ਦੀ ਜੋ ਸੜਕ ਜਾਂਦੀ ਉਹ ਖਹਿਰਾ ਸਾਬ੍ਹ ਨੇ ਅਪਣੇ ਘਰ ਵਿਚ ਹੀ ਰਲਾ ਲਈ। ਸਰਵਜੀਤ ਕੌਰ ਮਾਣੂੰਕੇ ਨੇ ਸੁਖਪਾਲ ਖਹਿਰਾ ਨੂੰ ਚੇਤਾਵਨੀ ਦਿੰਦਿਆਂ ਪੁੱਛਿਆ ਕਿ ਹੁਣ ਉਹ ਸੜਕ ਆਪ ਜਨਤਕ ਕਰਨਗੇ ਜਾਂ ਫਿਰ ਪਿੰਡ ਵਾਲੇ ਉਹਨਾਂ 'ਤੇ ਕਾਰਵਾਈ ਕਰਨ। 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement