Punjab News : ਗ੍ਰੰਥੀ ਸਿੰਘ ਦੀ ਬੇਟੀ ਨਾਲ ਹੋਏ ਦੁਸ਼ਕਰਮ ਮਾਮਲੇ 'ਚ ਅਕਾਲ ਤਖ਼ਤ ਵਲੋਂ ਭੇਜੀ ਟੀਮ ਨੇ ਸਿੱਖ ਆਗੂਆਂ ਤੇ ਪੁਲਿਸ ਨਾਲ ਕੀਤੀ ਗੱਲਬਾਤ
Published : Jun 15, 2024, 9:01 am IST
Updated : Jun 15, 2024, 9:01 am IST
SHARE ARTICLE
 Akal Takht's team talks with the Sikh leaders and the police in the rape case of Granthi Singh's minor daughter,
Akal Takht's team talks with the Sikh leaders and the police in the rape case of Granthi Singh's minor daughter,

Punjab News : ਹੁਣ ਮਾਮਲੇ ਦੀ ਤਫਤੀਸ਼ ਡੀ.ਜੀ.ਪੀ. ਦੇ ਹਵਾਲੇ ਕਰ ਦਿਤੀ ਗਈ ਹੈ : ਲਾਲਪੁਰਾ

 Akal Takht's team talks with the Sikh leaders and the police in the rape case of Granthi Singh's minor daughter: ਗ੍ਰੰਥੀ ਸਿੰਘ ਦੀ ਮਹਿਜ 13 ਸਾਲ ਦੀ ਬੱਚੀ ਨਾਲ ਹੋਏ ਦੁਸ਼ਕਰਮ ਦਾ ਮਾਮਲਾ ਵੱਖਰਾ ਮੌੜ ਕੱਟਦਾ ਪ੍ਰਤੀਤ ਹੋ ਰਿਹਾ ਹੈ, ਕਿਉਂਕਿ ਯੂ.ਪੀ. ਦੇ ਸਿੱਖ ਚਿੰਤਕਾਂ ਮੁਤਾਬਕ ਕੁਝ ਸਾਡੇ ਹੀ ਪੰਥ ਦੇ ਅਖੌਤੀ ਠੇਕੇਦਾਰਾਂ ਦੇ ਯਤਨਾ ਸਦਕਾ ਅਸਲ ਸਬੂਤ ਮਿਟਾ ਕੇ ਨਕਲੀ ਸਬੂਤ ਪੈਦਾ ਕਰਨ ਦੀ ਕੋਸ਼ਿਸ਼ ਦੇ ਨਾਲ ਨਾਲ ਦੋਸ਼ੀਆਂ ਨੂੰ ਬਚਾਉਣ ਦੇ ਯਤਨ ਵੀ ਜਾਰੀ ਹਨ। 

ਜ਼ਿਕਰਯੋਗ ਹੈ ਕਿ ਗ੍ਰੰਥੀ ਸਿੰਘ ਦੀ ਮਹਿਜ਼ 13 ਸਾਲ ਦੀ ਬੱਚੀ ਨੂੰ ਗੁਰਦਵਾਰੇ ਦੇ ਮੂਹਰਿਉਂ ਕਾਰ ਸਵਾਰ ਚਾਰ ਬਦਮਾਸ਼ਾਂ ਵਲੋਂ ਅਗਵਾ ਕਰਨ ਉਪਰੰਤ ਜਬਰ ਜਿਨਾਹ ਦੀ ਘਟਨਾ ਵਾਪਰਨ ਦੇ ਬਾਵਜੂਦ ਪੁਲਿਸ ਵਲੋਂ ਇਕ ਮਹੀਨਾ ਕਾਰਵਾਈ ਨਾ ਕਰਨ ਤੋਂ ਬਾਅਦ ਇਲਾਕੇ ਦੀ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ: Household Tips: ਸਜਾਵਟੀ ਮੱਛੀਆਂ ਦੇ ਸਫ਼ਲ ਉਤਪਾਦਨ ਲਈ ਕੁੱਝ ਨੁਸਖ਼ੇ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਪੁੱਜੀ ਟੀਮ ਨੇ ਯੂ.ਪੀ. ਦੇ ਜ਼ਿਲ੍ਹਾ ਪੀਲੀਭੀਤ ਦੀ ਤਹਿਸੀਲ ਪੂਰਨਪੁਰ ਦੇ ਪਿੰਡ ਪਿਪਰੀਆ ਮਜਰਾ ਨਾਲ ਸਬੰਧਤ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਉੱਥੋਂ ਦੇ ਵੱਖ ਵੱਖ ਸਿੱਖ ਆਗੂਆਂ ਨਾਲ ਵੀ ਮੁਲਾਕਾਤ ਕੀਤੀ। ਭਾਰਤੀ ਸਿੱਖ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਜਸਬੀਰ ਸਿੰਘ ਵਿਰਕ ਨੇ ਅਫਸੋਸ ਪ੍ਰਗਟਾਇਆ ਕਿ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ, ਮਨਜੀਤ ਸਿੰਘ ਜੀ.ਕੇ. ਸਮੇਤ ਵੱਖ ਵੱਖ ਪੰਥਕ ਆਗੂਆਂ ਅਤੇ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਦਖ਼ਲਅੰਦਾਜ਼ੀ ਦੇ ਬਾਵਜੂਦ ਵੀ ਪੀੜਤ ਪ੍ਰਵਾਰ ਨੂੰ ਇਨਸਾਫ਼ ਨਹੀਂ ਮਿਲ ਰਿਹਾ।

ਇਹ ਵੀ ਪੜ੍ਹੋ: TRAI News: 'ਲੋਕਾਂ ਨੂੰ ਕੀਤਾ ਜਾ ਰਿਹਾ ਹੈ ਗੁੰਮਰਾਹ'.. 1 ਤੋਂ ਵੱਧ ਸਿਮ ਰੱਖਣ 'ਤੇ ਚਾਰਜ ਲੈਣ ਦਾ ਟਰਾਈ ਨੇ ਕੀਤਾ ਖੰਡਨ  

 ਉਨ੍ਹਾਂ ਆਖਿਆ ਕਿ ਜ਼ਮੀਨ/ਜਾਇਦਾਦ ਦਾ ਵਿਵਾਦ ਵੱਖਰੀ ਗੱਲ ਮੰਨੀ ਜਾ ਸਕਦੀ ਹੈ ਪਰ ਗ੍ਰੰਥੀ ਸਿੰਘ ਦੀ ਨਬਾਲਗ ਬੇਟੀ ਦੀ ਪੱਤ ਲੁੱਟਣ ਵਾਲੀ ਬਦਮਾਸ਼ੀ ਬਰਦਾਸ਼ਤ ਤੋਂ ਬਾਹਰ ਹੈ। ਜਸਬੀਰ ਸਿੰਘ ਵਿਰਕ ਨੇ ਦੋਸ਼ ਲਾਇਆ ਕਿ ਗ੍ਰੰਥੀ ਸਿੰਘ ਸਮੇਤ ਉਸ ਦੀ ਮਦਦ ਕਰਨ ਵਾਲਿਆਂ ਨੂੰ ਪੁਲਿਸ ਵਲੋਂ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੰਪਰਕ ਕਰਨ ’ਤੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਦਸਿਆ ਕਿ ਪੀਲੀਭੀਤ ਦੇ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਤੇ ਲਾਪ੍ਰਵਾਹੀ ਦੇ ਚੱਲਦਿਆਂ ਉਕਤ ਮਾਮਲਾ ਡੀ.ਜੀ.ਪੀ. ਦੇ ਦਫ਼ਤਰ ਲਖਨਊ ਵਿਖੇ ਤਬਦੀਲ ਕਰ ਦਿਤਾ ਗਿਆ ਹੈ, ਹੁਣ ਸਾਰੇ ਮਾਮਲੇ ਦੀ ਜਾਂਚ ਡੀਜੀਪੀ ਖੁਦ ਕਰਨਗੇ, ਉਂਝ ਉਨ੍ਹਾਂ ਕਿਹਾ ਕਿ ਨਿਰਦੋਸ਼ ਨੂੰ ਤੰਗ ਨਹੀਂ ਕੀਤਾ ਜਾਵੇਗਾ, ਜਦਕਿ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਮਿਲਣਗੀਆਂ।

(For more Punjabi news apart from  Akal Takht's team talks with the Sikh leaders and the police in the rape case of Granthi Singh's minor daughter,, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement