Household Tips: ਸਜਾਵਟੀ ਮੱਛੀਆਂ ਦੇ ਸਫ਼ਲ ਉਤਪਾਦਨ ਲਈ ਕੁੱਝ ਨੁਸਖ਼ੇ
Published : Jun 15, 2024, 8:37 am IST
Updated : Jun 15, 2024, 9:08 am IST
SHARE ARTICLE
Some tips for successful production of ornamental fish
Some tips for successful production of ornamental fish

Household Tips:ਪ੍ਰਜਣਨ ਲਈ ਚੁਣਿਆ ਗਿਆ ਸਟਾਕ ਚੰਗੀ ਗੁਣਵੱਤਾ ਵਾਲਾ ਹੋਣਾ ਚਾਹੀਦਾ ਹੈ ਤਾਂ ਜੋ ਉਹ ਵਿਕਰੀ ਲਈ ਚੰਗੀ ਗੁਣਵੱਤਾ ਵਾਲੀਆਂ ਮੱਛੀਆਂ ਦਾ ਉਤਪਾਦਨ ਕਰ ਸਕੇ।

Some tips for successful production of ornamental fish: ਸਜਾਵਟੀ ਮੱਛੀਆਂ ਨੂੰ ਰਖਣਾ ਅਤੇ ਉਸ ਦਾ ਪ੍ਰਸਾਰ ਇਕ ਦਿਲਚਸਪ ਗਤੀਵਿਧੀ ਹੈ, ਜੋ ਨਾ ਕੇਵਲ ਖ਼ੂਬਸੂਰਤੀ ਦਾ ਸੁੱਖ ਦਿੰਦੀ ਹੈ, ਬਲਕਿ  ਵਿੱਤੀ ਮੌਕਾ ਵੀ ਉਪਲਭਧ ਕਰਵਾਉਂਦੀ ਹੈ। ਦੁਨੀਆਂ ਭਰ ਦੀਆਂ ਵਿਭਿੰਨ ਜਲਮਈ ਵਾਤਾਵਰਣ ਤੋਂ ਕਰੀਬ 600 ਸਜਾਵਟੀ ਮੱਛੀਆਂ ਦੀਆਂ ਪ੍ਰਜਾਤੀਆਂ ਦੀ ਜਾਣਕਾਰੀ ਪ੍ਰਾਪਤ ਹੈ। ਭਾਰਤ ਸਜਾਵਟੀ ਮੱਛੀਆਂ ਦੇ ਮਾਮਲੇ ਵਿਚ 100 ਤੋਂ ਉਪਰ ਦੇਸੀ ਪ੍ਰਜਾਤੀਆਂ ਦੇ ਨਾਲ ਬੇਹੱਦ ਸੰਪੰਨ ਹੈ, ਨਾਲ ਹੀ ਵਿਦੇਸ਼ੀ ਪ੍ਰਜਾਤੀਆਂ ਦੀਆਂ ਮੱਛੀਆਂ ਵੀ ਇਥੇ ਪੈਦਾ ਕੀਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ: Anmol Gagan Maan Marriage News: ਮੰਤਰੀ ਅਨਮੋਲ ਗਗਨ ਮਾਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਹੱਥਾਂ 'ਤੇ ਲੱਗੀ ਸ਼ਗਨਾਂ ਦੀ ਮਹਿੰਦੀ

ਦੇਸੀ ਅਤੇ ਵਿਦੇਸ਼ੀ ਤਾਜ਼ਾ ਜਲ ਪ੍ਰਜਾਤੀਆਂ ਦੇ ਵਿਚਕਾਰ ਜਿਨ੍ਹਾਂ ਪ੍ਰਜਾਤੀਆਂ ਦੀ ਮੰਗ ਜ਼ਿਆਦਾ ਰਹਿੰਦੀ ਹੈ, ਵਿਆਪਕ ਕਾਰੋਬਾਰੀ ਇਸਤੇਮਾਲ ਲਈ ਉਨ੍ਹਾਂ ਦਾ ਪ੍ਰਜਣਨ ਅਤੇ ਪਾਲਣ ਕੀਤਾ ਜਾ ਸਕਦਾ ਹੈ। ਕਾਰੋਬਾਰੀ ਕਿਸਮਾਂ ਦੇ ਤੌਰ ’ਤੇ ਪ੍ਰਸਿੱਧ ਅਤੇ ਆਸਾਨੀ ਨਾਲ ਉਤਪਾਦਨ ਕੀਤੀਆਂ ਜਾ ਸਕਣ ਵਾਲੀਆਂ ਪ੍ਰਜਾਤੀਆਂ ਐੱਗ ਲੇਅਰਜ਼ ਅਤੇ ਲਾਈਵ ਬੀਅਰਰਜ਼ ਦੇ ਅੰਤਰਗਤ ਆ ਰਹੀਆਂ ਹਨ। ਪ੍ਰਜਣਨ ਅਤੇ ਪਾਲਣ ਇਕਾਈ ਦੇ ਕਰੀਬ ਪਾਣੀ ਅਤੇ ਬਿਜਲੀ ਦੀ ਲਗਾਤਾਰ ਸਪਲਾਈ ਦੀ ਜ਼ਰੂਰਤ ਹੁੰਦੀ ਹੈ।

ਇਹ ਵੀ ਪੜ੍ਹੋ: TRAI News: 'ਲੋਕਾਂ ਨੂੰ ਕੀਤਾ ਜਾ ਰਿਹਾ ਹੈ ਗੁੰਮਰਾਹ'.. 1 ਤੋਂ ਵੱਧ ਸਿਮ ਰੱਖਣ 'ਤੇ ਚਾਰ

ਜੇਕਰ ਇਕਾਈ ਝਰਨੇ ਦੇ ਨੇੜੇ ਸਥਿਤ ਹੈ, ਤਾਂ ਉਹ ਚੰਗਾ ਹੋਵੇਗਾ ਜਿਥੇ ਇਕਾਈ ਲਿਆ ਸਕਣ ਵਾਲਾ ਪਾਣੀ ਪ੍ਰਾਪਤ ਕਰ ਸਕੇ ਅਤੇ ਪਾਲਣ ਇਕਾਈ ਵਿਚ ਵੀ ਇਸੇ ਤਰ੍ਹਾਂ ਦਾ ਇੰਤਜ਼ਾਮ ਹੋ ਸਕੇ। ਆਇਲ ਕੇਕ, ਚਾਵਲ ਪਾਲਿਸ਼ ਅਤੇ ਅਨਾਜ ਦੇ ਦਾਣੇ ਜਿਹੇ ਖੇਤੀ ਆਧਾਰਤ ਉਤਪਾਦਨ ਅਤੇ ਪਸ਼ੂ ਆਧਾਰਤ ਪ੍ਰੋਟੀਨ ਜਿਵੇਂ ਮੱਛੀ ਦੇ ਭੋਜਨ ਦੀ ਲਗਾਤਾਰ ਉਪਲਭਧਤਾ ਮੱਛੀ ਲਈ ਖ਼ੁਰਾਕ ਦੀ ਤਿਆਰੀ ਨੂੰ ਆਸਾਨ ਬਣਾਏਗੀ। ਪ੍ਰਜਣਨ ਲਈ ਚੁਣਿਆ ਗਿਆ ਸਟਾਕ ਚੰਗੀ ਗੁਣਵੱਤਾ ਵਾਲਾ ਹੋਣਾ ਚਾਹੀਦਾ ਹੈ ਤਾਂ ਜੋ ਉਹ ਵਿਕਰੀ ਲਈ ਚੰਗੀ ਗੁਣਵੱਤਾ ਵਾਲੀਆਂ ਮੱਛੀਆਂ ਦਾ ਉਤਪਾਦਨ ਕਰ ਸਕੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਛੋਟੀਆਂ ਮੱਛੀਆਂ ਵੀ ਅਪਣੀ ਪ੍ਰਪੱਕਤਾ ਦੀ ਸਥਿਤੀ ਤਕ ਵਾਧਾ ਕਰਦੀਆਂ ਹਨ। ਇਹ ਮੱਛੀਆਂ ਦੀ ਦੇਖਭਾਲ ਦਾ ਨਾ ਸਿਰਫ਼ ਅਨੁਭਵ ਪ੍ਰਦਾਨ ਕਰਦਾ ਹੈ, ਬਲਕਿ ਨਿਯੰਤਰਣ ਕਰਨ ਵਿਚ ਵੀ ਮਦਦ ਕਰਦਾ ਹੈ। ਪ੍ਰਜਣਨ ਅਤੇ ਪਾਲਣ ਇਕਾਈ ਨੂੰ ਹਵਾਈ ਅੱਡੇ/ਰੇਲਵੇ ਸਟੇਸ਼ਨ ਕੋਲ ਸਥਾਪਤ ਕਰਨ ਨੂੰ ਤਰਜੀਹ ਦਿਤੀ ਜਾ ਸਕਦੀ ਹੈ ਤਾਂ ਜੋ ਜ਼ਿੰਦਾ ਮੱਛੀਆਂ ਨੂੰ ਘਰੇਲੂ ਬਾਜ਼ਾਰ ਵਿਚ ਅਤੇ ਨਿਰਯਾਤ ਲਈ ਆਸਾਨੀ ਨਾਲ ਲਿਆਇਆ ਅਤੇ ਲਿਜਾਇਆ ਜਾ ਸਕੇ। ਪ੍ਰਬੰਧਨ ਨੂੰ ਸੌਖਾ ਬਣਾਉਣ ਲਈ ਇਕ ਮੱਛੀ ਪਾਲਕ ਅਜਿਹੀਆਂ ਪ੍ਰਜਾਤੀਆਂ ਦਾ ਪਾਲਣ ਕਰ ਸਕਦਾ ਹੈ, ਜਿਨ੍ਹਾਂ ਨੂੰ ਇਕ ਬਾਜ਼ਾਰ ਵਿਚ ਉਤਾਰਿਆ ਜਾ ਸਕੇ। ਬਾਜ਼ਾਰ ਦੀ ਮੰਗ ਦੀ ਪੂਰੀ ਜਾਣਕਾਰੀ, ਗਾਹਕ ਦੀਆਂ ਪ੍ਰਾਥਮਿਕਤਾਵਾਂ ਅਤੇ ਵਿਅਕਤੀਗਤ ਸੰਪਰਕ ਜ਼ਰੀਏ ਬਾਜ਼ਾਰ ਦਾ ਸੰਚਾਲਨ ਅਤੇ ਜਨ-ਸੰਪਰਕ ਜ਼ਰੂਰੀ ਹੈ।

(For more Punjabi news apart from Some tips for successful production of ornamental fish , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement