Punjab Crime News: ਰਜਨੀ ਰਾਣੀ ਕਤਲ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ, ਮੁਲਜ਼ਮ ਕੁਲਬੀਰ ਸਿੰਘ ਘੁੰਮਣ ਗ੍ਰਿਫ਼ਤਾਰ
Published : Jun 15, 2025, 6:26 pm IST
Updated : Jun 15, 2025, 6:28 pm IST
SHARE ARTICLE
Punjab Crime News: Major police action in Rajni Rani murder case, accused Kulbir Singh Ghuman arrested
Punjab Crime News: Major police action in Rajni Rani murder case, accused Kulbir Singh Ghuman arrested

ਪਟਿਆਲਾ ਦੇ SSP ਵਰੁਣ ਸ਼ਰਮਾ ਨੇ ਦਿੱਤੀ ਜਾਣਕਾਰੀ

ਪਟਿਆਲਾ: ਰਜਨੀ ਰਾਣੀ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪਟਿਆਲੇ ਦਾ ਆਈਪੀਐਸ ਵਰੁਣ ਸ਼ਰਮਾ ਨੇ ਪ੍ਰੈਸ ਵਾਰਤਾ ਕਰਕੇ ਦੱਸਿਆ ਹੈ ਕਿ  ਮਿਤੀ 9/10-06-2025 ਦੀ ਦਰਮਿਆਨੀ ਰਾਤ ਨੂੰ ਰਜਨੀ ਰਾਣੀ (ਉਮਰ ਕਰੀਬ 35 ਸਾਲ) ਜੋ ਕਿ ਸੈਲੂਨ ਦਾ ਕੰਮ ਕਰਦੀ ਸੀ ਅਤੇ ਜਿਸ ਦੀ ਦੋਸਤੀ/ਸਬੰਧ ਪਿਛਲੇ ਕਰੀਬ 2 ਸਾਲ ਤੋ ਕੁਲਬੀਰ ਸਿੰਘ ਘੁੰਮਣ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਮਵੀ ਸੱਪਾ ਤਹਿ: ਜਾ ਜਿਲਾ ਪਟਿਆਲਾ ਹਾਲ ਵਾਸੀ ਮਕਾਨ ਨੰ:11 ਗਲੀ ਨੰ:05 ਗੁਰਮਿਤ ਇੰਨਕਲੇਵ ਪਟਿਆਲਾ ਨਾਲ ਸਨ।ਕੁਲਬੀਰ ਸਿੰਘ ਘੁੰਮਣ ਉਕਤ ਜੋ ਕਿ ਅਕਸਰ ਹੀ ਰਜਨੀ ਰਾਣੀ ਨੂੰ ਤੰਗ ਪ੍ਰਸ਼ਾਨ ਕਰਦਾ ਕਰਦਾ ਸੀ। ਮਿਤੀ 9.6.2025 ਨੂੰ ਵੀ ਵਕਤ ਕਰੀਬ 4/5 ਪੀ.ਐਮ ਦੇ ਦਰਮਿਆਨ ਕੁਲਬੀਰ ਸਿੰਘ ਉਕਤ ਵੱਲੋ ਰਜਨੀ ਰਾਣੀ ਨੂੰ ਆਪਣੀ ਰਿਹਾਇਸ਼ ਮਕਾਨ ਨੰ:11 ਗਲੀ ਨੰ: 05 ਗੁਰਮਿਤ ਇੰਨਕਲੇਵ ਪਟਿਆਲਾ ਵਿਖੇ ਜਬਰਦਸਤੀ ਇਹ ਕਹਿ ਕੇ ਬੁਲਾਇਆ ਸੀ, ਕਿ ਜੇ ਕਰ ਤੂੰ ਨਾ ਆਈ ਤਾਂ ਇਸ ਚੀਜ ਦਾ ਨਤੀਜਾ ਤੈਨੂੰ ਭੁਗਤਨਾ ਪਵੇਗਾ।ਜਦੋ ਰਜਨੀ ਰਾਣੀ, ਕੁਲਬੀਰ ਸਿੰਘ ਦੀ ਰਿਹਾਇਸ਼ ਮਕਾਨ ਨੰ: 11 ਗਲੀ ਨੰ: 05 ਗੁਰਮਿਤ ਇੰਨਕਲੇਵ ਪਟਿਆਲਾ ਵਿਖੇ ਗਈ ਤਾਂ ਪਹਿਲਾ ਕੁਲਬੀਰ ਸਿੰਘ ਨੇ ਰਜਨੀ ਰਾਣੀ ਦੀ ਕੁੱਟ ਮਾਰ ਕੀਤੀ ਫਿਰ ਕੁਲਵੀਰ ਸਿੰਘ ਵੱਲੋ ਕਿਸੇ ਤੇਜ ਹਥਿਆਰ ਨਾਲ ਰਜਨੀ ਰਾਣੀ ਦਾ ਕਤਲ ਕਰਕੇ ਮੌਕਾ ਤੋ ਫਰਾਰ ਹੋ ਗਿਆ ਸੀ।

ਜਿਸ ਸਬੰਧੀ ਰਜਨੀ ਰਾਣੀ ਦੀ ਬੇਟੀ ਰਚਨਾ ਰਾਣੀ ਪਤਨੀ ਅਰੁਣ ਕੁਮਾਰ ਵਾਸੀ ਮਕਾਨ ਨੰ: 26 ਅਮਰ ਦਰਸ਼ਨ ਕਲੋਨੀ ਬੁੱਢਾ ਦਲ ਕੰਪਲੈਕਸ, ਪਟਿਆਲਾ ਦੇ ਬਿਆਨ ਪਰ ਮੁਕੱਦਮਾ ਨੰਬਰ 78 ਮਿਤੀ 10.06.2025 ਅ/ਧ 103(1) BNS ਥਾਣਾ ਪਸਿਆਣਾ ਦਰਜ ਕਰਕੇ ਤਫਤੀਸ ਸ਼ੁਰੂ ਕੀਤੀ ਗਈ। ਦੋਰਾਨੇ ਤਫਤੀਸ ਸ਼੍ਰੀ ਵੈਭਵ ਚੌਧਰੀ, ਆਈ.ਪੀ.ਐਸ, ਕਪਤਾਨ ਪੁਲਿਸ ਸਥਾਨਕ ਪਟਿਆਲਾ ਜੀ ਦੀ ਸੁਪਰਵੀਜਨ ਹੇਠ, ਸ਼੍ਰੀ ਫਤਿਹ ਸਿੰਘ ਬਰਾੜ, ਡੀ.ਐਸ.ਪੀ ਸਮਾਣਾ ਦੀ ਅਗਵਾਈ ਵਿੱਚ ਇੰਸਪੈਕਟਰ ਅਜੈ ਕੁਮਾਰ ਮੁੱਖ ਅਫਸਰ ਥਾਣਾ ਪਸਿਆਣਾ ਅਤੇ ਇੰਸਪੈਕਟਰ ਅੰਕੁਰਦੀਪ ਸਿੰਘ ਇੰਚਾਰਜ ਸੀ.ਆਈ.ਏ ਸਮਾਣਾ ਦੀਆ ਵੱਖ-ਵੱਖ ਪੁਲਿਸ ਪਾਰਟੀਆ ਬਨਾ ਕੇ ਦੋਸ਼ੀ ਨੂੰ ਫੜਨ ਲਈ ਰੇਡਾ ਕੀਤੀਆ ਗਈਆ।ਖੂਫੀਆ ਸੋਰਸਾ ਰਾਹੀ ਪਤਾ ਲੱਗਾ ਸੀ ਕਿ ਦੋਸੀ ਕੁਲਬੀਰ ਸਿੰਘ ਉਕਤ ਜੋ ਰਜਨੀ ਰਾਣੀ ਦਾ ਕਤਲ ਕਰਕੇ ਮਹਾਂਰਾਸਟਰਾ ਵੱਲ ਭੱਜ ਗਿਆ ਸੀ ਪ੍ਰੰਤੂ ਕੁਲਬੀਰ ਸਿੰਘ ਪਾਸ ਪੈਸੇ ਘੱਟ ਹੋਣ ਕਰਕੇ ਮਹਾਰਾਸ਼ਟਰਾ ਤੋ ਜਦੋ ਕੱਲ ਮਿਤੀ 14.06.2025 ਨੂੰ ਉਹ ਪੰਜਾਬ ਦੇ ਰੇਲਵੇ ਸੇਟਸ਼ਨ ਰਾਜਪੁਰਾ ਪੰਹੁਚਿਆ ਤਾਂ ਪੁਲਿਸ ਪਾਰਟੀ ਵੱਲੋ ਦੋਸ਼ੀ ਕੁਲਬੀਰ ਸਿੰਘ ਉਕਤ ਨੂੰ ਮੁਕੱਦਮਾ ਉਕਤ ਵਿੱਚ ਰੇਲਵੇ ਸਟੇਸ਼ਨ ਰਾਜਪੁਰਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।ਅੱਜ ਮਿਤੀ 15.06.2025 ਨੂੰ ਦੋਸ਼ੀ ਕੁਲਬੀਰ ਸਿੰਘ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਦੋਸ਼ੀ ਪਾਸੋ ਪੂਰੀ ਡੂੰਘਾਈ ਨਾਲ ਪੁੱਛ ਪੜਤਾਲ ਕਰਕੇ ਸਾਹਮਣੇ ਆਏ ਤੱਥਾ ਦੇ ਅਧਾਰ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement