Punjab's Basmati Exports Halted : ਈਰਾਨ ’ਤੇ ਇਜ਼ਰਾਈਲ ਦੇ ਹਮਲੇ ਨਾਲ ਪੰਜਾਬ ਦੀ ਬਾਸਮਤੀ ਨਿਰਯਾਤ ਰੁਕਿਆ
Published : Jun 15, 2025, 1:34 pm IST
Updated : Jun 15, 2025, 1:34 pm IST
SHARE ARTICLE
Punjab's Basmati Exports Halted due to Israel's Attack on Iran Latest News in Punjabi
Punjab's Basmati Exports Halted due to Israel's Attack on Iran Latest News in Punjabi

Punjab's Basmati Exports Halted : ਆਉਣ ਵਾਲੇ ਸਮੇਂ ’ਚ ਡਿੱਗ ਸਕਦੇ ਹਨ ਭਾਅ

Punjab's Basmati Exports Halted due to Israel's Attack on Iran Latest News in Punjabi : ਚੰਡੀਗੜ੍ਹ : ਇਜ਼ਰਾਈਲ ਦੇ ਈਰਾਨ 'ਤੇ ਹਮਲੇ ਨਾਲ ਪੰਜਾਬ ਵਿਚ ਬਾਸਮਤੀ ਚੌਲਾਂ ਦੇ ਨਿਰਯਾਤਕਾਰਾਂ ਦੀ ਚਿੰਤਾ ਵਧਾ ਦਿਤੀ ਹੈ ਕਿਉਂਕਿ ਭਾਰਤ ਤੋਂ ਅਰਬ ਦੇਸ਼ਾਂ ਨੂੰ ਜਿੰਨਾ ਬਾਸਮਤੀ ਚੌਲ ਨਿਰਯਾਤ ਕੀਤਾ ਜਾਂਦਾ ਹੈ, ਉਸ ਵਿਚ ਸੱਭ ਤੋਂ ਵੱਧ ਹਿੱਸਾ ਪੰਜਾਬ ਦਾ ਹੁੰਦਾ ਹੈ। ਖੇਤੀਬਾੜੀ ਤੇ ਪ੍ਰੋਸੈਸਡ ਖੁਰਾਕ ਉਤਪਾਦ ਨਿਰਯਾਤ ਵਿਕਾਸ ਅਥਾਰਟੀ (ਐਪੇਡਾ) ਅਨੁਸਾਰ, ਭਾਰਤ ਤੋਂ 48,000 ਕਰੋੜ ਰੁਪਏ ਦੇ ਬਾਸਮਤੀ ਚੌਲਾਂ ਦੀ ਨਿਰਯਾਤ ’ਚ ਪੰਜਾਬ ਦਾ ਹਿੱਸਾ 40 ਫ਼ੀ ਸਦੀ ਹੈ। ਇਸ ’ਚੋਂ ਲਗਭਗ 25 ਫ਼ੀ ਸਦੀ ਬਾਸਮਤੀ ਚੌਲ ਸਿਰਫ਼ ਈਰਾਨ ਨੂੰ ਜਾਂਦਾ ਹੈ।

ਪੰਜਾਬ ਬਾਸਮਤੀ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸੇਠੀ ਨੇ ਦਸਿਆ ਕਿ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਜਦੋਂ ਉਨ੍ਹਾਂ ਈਰਾਨ ’ਚ ਅਪਣੇ ਵਪਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਮੇਂ ਬੇਯਕੀਨੀ ਦੀ ਸਥਿਤੀ ਹੈ ਅਤੇ ਜੇ ਜੰਗ ਲੰਬੀ ਚੱਲਦੀ ਹੈ ਤਾਂ ਕੁੱਝ ਵੀ ਕਹਿਣਾ ਮੁਸ਼ਕਲ ਹੈ। ਅਸ਼ੋਕ ਸੇਠੀ ਨੇ ਦਸਿਆ ਕਿ ਜੰਗ ਦੀ ਸਥਿਤੀ ’ਚ ਸਮੁੰਦਰ ਦੇ ਰਾਹ ਤੇ ਬੰਦਰਗਾਹਾਂ ਨੂੰ ਬੰਦ ਕਰ ਦਿਤਾ ਜਾਂਦਾ ਹੈ, ਜਿਸ ਨਾਲ ਸਾਮਾਨ ਭੇਜਣਾ ਸੰਭਵ ਨਹੀਂ ਰਹਿੰਦਾ। ਇਸ ਸਮੇਂ ਦੇਸ਼ ’ਚ ਬਾਸਮਤੀ ਚੌਲਾਂ ਦੀ ਮੰਗ ਇੰਨੀ ਨਹੀਂ ਹੈ ਕਿ ਵਪਾਰੀਆਂ ਨੂੰ ਇਸ ਦਾ ਲਾਭ ਹੋ ਸਕੇ, ਜਿਸ ਨਾਲ ਆਉਣ ਵਾਲੇ ਸਮੇਂ ’ਚ ਬਾਸਮਤੀ ਦੀਆਂ ਕੀਮਤਾਂ ਘੱਟ ਸਕਦੀਆਂ ਹਨ।

ਛੋਟੀ ਮਿਆਦ ਵਾਲੀ 1509 ਕਿਸਮ ਤੋਂ ਇਲਾਵਾ 1718 ਤੇ 1121 ਕਿਸਮਾਂ ਦੇ ਚੌਲ ਈਰਾਨ ਸਮੇਤ ਹੋਰਨਾਂ ਦੇਸ਼ਾਂ ਨੂੰ ਨਿਰਯਾਤ ਕੀਤੇ ਜਾਂਦੇ ਹਨ। ਦੋ ਸਾਲ ਪਹਿਲਾਂ ਵੀ ਜਦੋਂ ਈਰਾਨ-ਇਜ਼ਰਾਈਲ ਵਿਚਕਾਰ ਸਥਿਤੀ ਤਣਾਅਪੂਰਨ ਹੋ ਗਈ ਸੀ, ਉਦੋਂ ਵੀ ਚੌਲ ਦਾ ਵਪਾਰ ਪ੍ਰਭਾਵਤ ਹੋਇਆ ਸੀ। ਪੰਜਾਬ ਦੇ ਨਿਰਯਾਤਕਾਰਾਂ ਨੂੰ ਸਾਲ 2023 ’ਚ ਵੀ ਉਸ ਸਮੇਂ ਕਾਫ਼ੀ ਨੁਕਸਾਨ ਹੋਇਆ ਸੀ। ਭਾਰਤ ਸਰਕਾਰ ਨੇ ਇਹ ਕਹਿੰਦੇ ਹੋਏ ਪਾਬੰਦੀ ਲਗਾਈ ਸੀ ਕਿ ਜੇ ਉਨ੍ਹਾਂ ਕੋਲ 1200 ਡਾਲਰ ਪ੍ਰਤੀ ਟਨ ਤੋਂ ਵੱਧ ਦੇ ਆਰਡਰ ਹਨ ਤਾਂ ਹੀ ਉਹ ਨਿਰਯਾਤ ਕਰ ਸਕਦੇ ਹਨ। 

ਪੰਜਾਬ ਤੋਂ ਈਰਾਨ ਨੂੰ ਨਿਰਯਾਤ ਹੋਣ ਵਾਲੇ ਬਾਸਮਤੀ ਚੌਲਾਂ ਦੀ ਔਸਤ ਕੀਮਤ 900 ਡਾਲਰ ਦੇ ਆਸ-ਪਾਸ ਰਹਿੰਦੀ ਹੈ। ਇਸ ਤਰ੍ਹਾਂ ਨਿਰਯਾਤ ਕਾਫ਼ੀ ਸਿਮਟ ਗਈ ਹੈ। 2018-19 ’ਚ ਈਰਾਨ ਨੂੰ 14.5 ਲੱਖ ਟਨ ਬਾਸਮਤੀ ਚੌਲ ਨਿਰਯਾਤ ਕੀਤਾ ਗਿਆ ਸੀ।

ਇਸ ਦੌਰਾਨ ਪੰਜਾਬ ਵਿਚ ਝੋਨੇ ਦੀ ਬਿਜਾਈ ਦਾ ਕੰਮ ਜਾਰੀ ਹੈ, ਜਿਸ ਵਿਚ ਝੋਨੇ ਦੇ ਰਕਬੇ ਨੂੰ ਬਦਲਵੀਆਂ ਫ਼ਸਲਾਂ ਦੇ ਨਾਲ-ਨਾਲ ਬਾਸਮਤੀ ਦਾ ਰਕਬਾ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ। ਬਾਸਮਤੀ ਦੀ ਬਿਜਾਈ ਜੂਨ ਦੇ ਅੰਤ ਤੋਂ ਲੈ ਕੇ ਪੰਦਰਾਂ ਜੁਲਾਈ ਤਕ ਚੱਲਦੀ ਹੈ। ਇਸ ਤਰ੍ਹਾਂ, ਜੇ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਜੰਗ ਲੰਬੀ ਚੱਲਦੀ ਹੈ ਤਾਂ ਸੂਬਾ ਸਰਕਾਰ ਦਾ ਬਾਸਮਤੀ ਚੌਲਾਂ ਨੂੰ ਹੱਲਾਸ਼ੇਰੀ ਦੇਣ ਦਾ ਯਤਨ ਨਾਕਾਮ ਹੋ ਸਕਦਾ ਹੈ। ਮੰਗ ਨਾ ਹੋਣ ਕਾਰਨ ਬਾਸਮਤੀ ਦੀਆਂ ਚੰਗੀਆਂ ਕੀਮਤਾਂ ਮਿਲਣੀਆਂ ਆਸਾਨ ਨਹੀਂ ਹੋਣਗੀਆਂ।
 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement