Bhatinda News : ਵੱਡੀ ਖ਼ਬਰ : ਕਮਲ ਕੌਰ ਦੇ ਕਤਲ ਮਾਮਲੇ ਨੂੰ ਲੈ ਕੇ SSP ਅਮਨੀਤ ਕੌਂਡਲ ਨੇ ਕੀਤੇ ਵੱਡੇ ਖ਼ੁਲਾਸੇ 
Published : Jun 15, 2025, 1:00 pm IST
Updated : Jun 15, 2025, 1:11 pm IST
SHARE ARTICLE
 ਕਮਲ ਕੌਰ ਦੇ ਕਤਲ ਮਾਮਲੇ ਨੂੰ ਲੈ ਕੇ SSP ਅਮਨੀਤ ਕੌਂਡਲ ਨੇ ਕੀਤੇ ਵੱਡੇ ਖ਼ੁਲਾਸੇ 
ਕਮਲ ਕੌਰ ਦੇ ਕਤਲ ਮਾਮਲੇ ਨੂੰ ਲੈ ਕੇ SSP ਅਮਨੀਤ ਕੌਂਡਲ ਨੇ ਕੀਤੇ ਵੱਡੇ ਖ਼ੁਲਾਸੇ 

Bhatinda News : ਅੰਮ੍ਰਿਤਪਾਲ ਮਹਿਰੋਂ ਵਿਦੇਸ਼ ਹੋਇਆ ਫ਼ਰਾਰ, ਕਮਲ ਦੇ ਕਤਲ ਵੇਲੇ ਮੌਕੇ 'ਤੇ ਮੌਜੂਦ ਸੀ ਅੰਮ੍ਰਿਤਪਾਲ ਮਹਿਰੋਂ

Bhatinda News in Punjabi : ਕਮਲ ਕੌਰ ਭਾਬੀ ਦੇ ਕਤਲ ਮਾਮਲੇ ਨੂੰ ਲੈ ਕੇ SSP ਅਮਨੀਤ ਕੌਂਡਲ ਨੇ ਅਹਿਮ ਖ਼ੁਲਾਸੇ ਕੀਤੇ ਹਨ । SSP ਅਮਨੀਤ ਕੌਂਡਲ ਬਠਿੰਡਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਅਹਿਮ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋ ਦੀ ਟਰੈਵਲ ਹਿਸਟਰੀ ਚੈੱਕ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿਸ ਸਮੇਂ ਇਹਨਾਂ ਵੱਲੋਂ ਉਸ ਮਹਿਲਾ ਦੇ ਕਤਲ ਕੀਤਾ ਗਿਆ ਸੀ ਉਸ ਸਮੇਂ ਮਹਿਰੋ ਖ਼ੁਦ ਨਾਲ ਸੀ ਅਤੇ ਰਾਤ 9 ਵਜੇ ਉਸਨੇ ਫਲੈਟ ਦੇ ਜਰੀਏ ਵਿਦੇਸ਼ ਦਾ ਰੁੱਖ ਘਰ ਲਿਆ ਹੈ ਜਿਸਦੇ ਚਲਦੇ ਸਾਡੇ ਵੱਲੋਂ ਕੱਲ ਲੋਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਮਹਿਰੋਂ ਵਿਦੇਸ਼ ਫ਼ਰਾਰ ਹੋ ਗਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ  SSP ਅਮਨੀਤ ਕੌਂਡਲ ਨੇ ਕਿਹਾ ਕਿ ਕਮਲ ਕੌਰ ਦੀ ਹੱਤਿਆ ਮਾਮਲੇ ’ਚ ਸਾਡੇ ਵੱਲੋਂ ਦੋ ਵਿਅਕਤੀ ਜੋ ਫੜੇ ਗਏ ਸਨ ਉਹਨਾਂ ਕੋਲ ਡੁੰਗਾਈ ਨਾਲ ਕੁਛ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਹੈ ਕਿ ਦੋ ਹੋਰ ਲੋਕ ਵੀ ਸ਼ਾਮਿਲ ਹਨ।  ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾ ਰਿਹਾ ਹੈ।  SSP ਅਮਨੀਤ ਕੌਂਡਲ ਦੱਸਿਆ ਕਿ ਬੀਤੇ ਕੱਲ੍ਹ ਅੰਮ੍ਰਿਤਪਾਲ ਖ਼ਿਲਾਫ਼ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ।  ਕਤਲ ਦੇ ਕੁੱਝ ਘੰਟਿਆ ਬਾਅਦ ਹੀ ਮਹਿਰੋਂ ਵਿਦੇਸ਼ ਫਰਾਰ ਹੋ ਗਿਆ। ਮਹਿਰੋਂ ਨੂੰ ਡਿਪੋਰਟ ਕਰਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਐਸਐਸਪੀ ਨੇ ਦੱਸਿਆ ਕਿ ਕਤਲ ਕੇਸ 'ਚ ਰਣਜੀਤ ਸਣੇ ਇੱਕ ਹੋਰ ਸ਼ਖ਼ਸ ਨੂੰ ਨਾਮਜ਼ਦ ਕੀਤਾ ਗਿਆ ਹੈ।  ਰਣਜੀਤ ਖ਼ਿਲਾਫ਼ ਵੀ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। 

ਜਿਸ ਸਮੇਂ ਅੰਮ੍ਰਿਤਪਾਲ ਮਹਿਰੋਂ ਨੇ ਆਪਣੇ 200 ਸਾਥੀਆਂ ਨਾਲ ਮਿਲ ਕੇ ਅੱਜ ਤੋਂ ਤਿੰਨ ਮਹੀਨੇ ਪਹਿਲਾ ਹੀ ਇਸਦਾ ਕਤਲ ਦੀ ਸਾਜਿਸ਼ ਰਚੀ ਗਈ ਸੀ ਅਤੇ ਵੱਖ-ਵੱਖ ਤਰੀਕੇ ਨਾਲ ਲੁਧਿਆਣੇ ਦੇ ਕੁਝ ਹੋਟਲਾਂ ’ਚ ਠਹਿਰਾਵ ਕੀਤਾ ਗਿਆ ਸੀ। ਜਿਸਦੇ ਚਲਦੇ ਕਮਲ ਕੌਰ ਦਾ ਅਤਾ ਪਤਾ ਲਗਾਇਆ ਜਾਵੇ, ਕਿੱਥੇ ਜਾਂਦੀ ਹੈ ਅਤੇ ਕਿੱਥੇ ਰਹਿੰਦੀ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਆਖਿਰਕਾਰ ਬਠਿੰਡਾ ਵਿਖੇ ਪ੍ਰਮੋਸ਼ਨ ਦੇ ਲਈ ਬੁਲਾਇਆ ਗਿਆ ਸੀ। ਜਿਸ ਬਹਾਨੇ ਉਹਨਾਂ ਵੱਲੋਂ ਸਕੋਰਪੀਓ ਗੱਡੀ ਤੇ ਸਵਾਰ ਹੋ ਕੇ ਅਤੇ ਅੱਗੇ ਕਮਲ ਕੌਰ ਦੀ ਗੱਡੀ ਲਾਈ ਗਈ ਸੀ ਅਤੇ ਉਸਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਦੇ ਚਲਦੇ ਉਸਦੇ ਗਲੇ ਵਿੱਚ ਇੱਕ ਫ਼ਾਹਾ ਰਹਿ ਗਿਆ ਸੀ ਅਤੇ ਉਸ ਨੂੰ ਵਾਪਸ ਲੈਣ ਦੇ ਲਈ ਕਾਰ ਪਾਰਕਿੰਗ ’ਚੋ ਗੱਡੀ ਚੁੱਕ ਵਾਪਸ ਸੁਨਸਾਨ ਥਾਂ ’ਤੇ ਲੈ ਕੇ ਗਏ ਅਤੇ ਕਮਰ ਕੱਸਾ ਫ਼ਾਹਾ ਕੱਢ ਕੇ ਲੈ ਗਏ। ਦੋ ਵਿਅਕਤੀ ਜੋ ਫੜੇ ਗਏ ਹਨ ਉਨ੍ਹਾਂ ਤੋਂ  ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਹੈ ਕਿ ਅੰਮ੍ਰਿਤਪਾਲ ਮਹਿਰੋਂ ਨੇ ਸਾਡੇ ਨਾਲ ਗੱਲਬਾਤ ਕੀਤੀ ਗਈ ਸੀ ਜਿਸ ਦੇ ਚਲਦੇ ਅਜਿਹੇ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਇਸ ਪੂਰੀ ਘਟਨਾ ਵਿੱਚ ਦੋ ਹੋਰ ਲੋਕ ਵੀ ਸ਼ਾਮਿਲ ਹਨ। ਉਹਨਾਂ ਦਾ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ

(For more news apart from SSP Amneet Kondal made major revelations regarding Kamal Kaur's murder case News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM

Kamal Kaur Bhabhi Death News : ਕਮਲ ਕੌਰ ਭਾਬੀ ਦੇ ਪਿੰਡ 'ਚ ਪਹੁੰਚਿਆ ਪੱਤਰਕਾਰ ਕੱਢ ਲੈ ਲਿਆਇਆ ਅੰਦਰਲੀ ਗੱਲ

13 Jun 2025 2:53 PM

Israel destroyed Iran's nuclear sites; several top leaders, including Iran's army chief, were killed

13 Jun 2025 2:52 PM

Kamal Kaur Bhabhi Death News : Kamal Kaur Bhabhi Murder Case Update | Amritpal Singh Mehron

13 Jun 2025 2:49 PM
Advertisement