
ਜੇਕਰ ਪੰਜਾਬ ਜਾਂ ਗੁਆਂਢੀ ਰਾਜਾਂ ਦੇ ਕਿਸੇ ਵਿਦਿਅਕ ਅਦਾਰੇ 'ਚ ਤੁਹਾਡੇ ਨਾਲ ਧੋਖਾ ਹੋਇਆ ਹੈ ਤਾਂ ਇਹ ਨਾ ਸਮਝ ਬੈਠਿਉ ਕਿ ਵਿਦੇਸ਼ 'ਚ ਧੋਖਾ ਨਹੀਂ ਹੋ ਸਕਦਾ। ...
ਕੋਟਕਪੂਰਾ, ਜੇਕਰ ਪੰਜਾਬ ਜਾਂ ਗੁਆਂਢੀ ਰਾਜਾਂ ਦੇ ਕਿਸੇ ਵਿਦਿਅਕ ਅਦਾਰੇ 'ਚ ਤੁਹਾਡੇ ਨਾਲ ਧੋਖਾ ਹੋਇਆ ਹੈ ਤਾਂ ਇਹ ਨਾ ਸਮਝ ਬੈਠਿਉ ਕਿ ਵਿਦੇਸ਼ 'ਚ ਧੋਖਾ ਨਹੀਂ ਹੋ ਸਕਦਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਡਾ. ਮਨਜੀਤ ਸਿੰਘ ਢਿੱਲੋਂ ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਨਰਸਿੰਗ ਕਾਲਜ ਕੋਟਕਪੂਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦਸਿਆ ਕਿ ਹੁਣ ਵਿਦੇਸ਼ ਦੀ ਧਰਤੀ 'ਤੇ ਵੀ ਅਜਿਹੇ ਜ਼ਾਅਲੀ (ਫੇਕ) ਵਿਦਿਅਕ ਅਦਾਰੇ ਬਣ ਚੁੱਕੇ ਹਨ, ਜਿੰਨਾ ਦਾ ਕੰਮ ਸਿਰਫ ਠੱਗੀ ਮਾਰਨਾ ਹੈ।
ਡਾ. ਢਿੱਲੋਂ ਨੇ ਕੈਨੇਡਾ ਦੇ ਸ਼ਹਿਰ ਕੈਲਗਿਰੀ ਤੋਂ ਆਈ ਇਕ ਈਮੇਲ ਦਿਖਾਉਂਦਿਆਂ ਦਸਿਆ ਕਿ ਉਨਾ ਨੂੰ ਇਕ ਕਾਲਜ ਦੇ ਪ੍ਰਬੰਧਕਾਂ ਨੇ ਮੇਲ ਭੇਜ ਕੇ 1 ਹਜਾਰ ਡਾਲਰ ਜਮਾ ਕਰਾਉਣ ਦੀ ਪੇਸ਼ਕਸ਼ ਕਰਕੇ ਲਾਲਚ ਦਿਤਾ ਕਿ ਉਹ ਪੰਜਾਬ ਤੋਂ ਬਿਨਾ ਆਈਲੈਟਸ ਕੀਤਿਆਂ ਆਉਣ ਵਾਲੇ ਹਰ ਵਿਦਿਆਰਥੀ ਦੀ ਪੜਾਈ ਦਾ ਪ੍ਰਬੰਧ ਕਰਨਗੇ। ਡਾ.ਮਨਜੀਤ ਸਿੰਘ ਢਿੱਲੋਂ ਨੇ ਜਦ ਖੁਦ ਜਾ ਕੇ ਕੈਲਗਿਰੀ ਵਿਖੇ ਈਮੇਲ ਭੇਜਣ ਵਾਲੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤਾਂ ਉਹ ਹੋਰ ਲਾਲਚ ਦੇਣ ਲੱਗੇ।
ਡਾ.ਢਿੱਲੋਂ ਵਲੋਂ ਕਾਲਜ ਦਿਖਾਉਣ ਦੀ ਮੰਗ ਕੀਤੀ ਗਈ ਤਾਂ ਉਨਾ ਦਾ ਰਾਜ਼ ਖੁੱਲ ਗਿਆ। ਡਾ.ਢਿੱਲੋਂ ਦੇ ਨਾਲ ਪ੍ਰੈਸ ਕਾਨਫਰੰਸ 'ਚ ਹਾਜਰ ਡਿਪਟੀ ਡਾਇਰੈਕਟਰ ਡਾ ਪ੍ਰੀਤਮ ਸਿੰਘ ਛੌਕਰ ਨੇ ਦੱਸਿਆ ਕਿ ਵਿਦੇਸ਼ ਦੀ ਧਰਤੀ 'ਤੇ ਸਾਡੇ ਕੁਝ ਪੰਜਾਬੀ ਲੋਕਾਂ ਨੇ ਹੀ ਅਜਿਹਾ ਗੋਰਖਧੰਦਾ ਚਲਾਇਆ ਹੋਇਆ ਹੈ। ਜਿਸ ਨਾਲ ਵਿਦਿਆਰਥੀਆਂ ਦਾ ਆਰਥਿਕ ਸ਼ੋਸ਼ਣ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਭਵਿੱਖ ਵੀ ਤਬਾਅ ਕੀਤਾ ਜਾ ਰਿਹਾ ਹੈ।
ਪਿਛਲੇ 25 ਸਾਲਾਂ ਤੋਂ ਬਾਬਾ ਫਰੀਦ ਨਰਸਿੰਗ ਕਾਲਜ ਰਾਹੀ ਲੜਕੀਆਂ ਨੂੰ ਸਿਖਿਆ ਮੁਹੱਈਆ ਕਰਵਾ ਰਹੇ ਡਾ ਢਿੱਲੋਂ ਅਤੇ ਡਾ ਛੌਕਰ ਨੇ ਦੱਸਿਆ ਕਿ ਉਨ੍ਹਾਂ ਨੇ ਬੱਚਿਆਂ ਨੂੰ ਵਿਦੇਸ਼ੀ ਧੋਖੇ ਤੋਂ ਬਚਾਉਣ ਲਈ ਬਾਬਾ ਫਰੀਦ ਆਈਲੈਟਸ ਐਂਡ ਇੰਮੀਗ੍ਰੇਸ਼ਨ ਸੈਂਟਰ ਖੋਲਿਆ ਹੈ, ਜਿਸ ਰਾਂਹੀ ਨੈਨੀ ਵਰਗੇ ਕੋਰਸਾਂ ਸਮੇਤ ਹਰ ਤਰਾਂ ਦੀ ਟ੍ਰੇਨਿੰਗ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਲੋਕ ਧੋਖੇ ਤੋਂ ਬਚੇ ਰਹਿਣ।