
ਪਿਛਲੇ ਲੰਮੇ ਸਮੇਂ ਤੋਂ ਪਾਰਟੀ ਸੰਗਠਨ 'ਚ ਕੰਮ ਕਰ ਰਹੇ ਆਗੂਆਂ ਨੂੰ ਸਰਕਾਰ ਵਿਚ ਅਹੁੱਦੇਦਾਰੀਆਂ ਦੇ ਕੇ ਨਵੇਂ ਚਿਹਰੇ ਅੱਗੇ ਲਿਆਂਦੇ ਜਾ ਰਹੇ ਹਨ। ਬਾਦਲਾਂ ਦਾ...
ਬਠਿੰਡਾ, ਪਿਛਲੇ ਲੰਮੇ ਸਮੇਂ ਤੋਂ ਪਾਰਟੀ ਸੰਗਠਨ 'ਚ ਕੰਮ ਕਰ ਰਹੇ ਆਗੂਆਂ ਨੂੰ ਸਰਕਾਰ ਵਿਚ ਅਹੁੱਦੇਦਾਰੀਆਂ ਦੇ ਕੇ ਨਵੇਂ ਚਿਹਰੇ ਅੱਗੇ ਲਿਆਂਦੇ ਜਾ ਰਹੇ ਹਨ। ਬਾਦਲਾਂ ਦਾ ਗੜ ਮੰਨੇ ਜਾਂਦੇ ਬਠਿੰਡਾ ਜ਼ਿਲ੍ਹੇ 'ਚ ਵੀ ਨਵੇਂ ਚਿਹਰੇ ਅੱਗੇ ਲਿਆਉਣ ਦੀਆਂ ਕਿਆਸਅਰਾਈਆਂ ਚੱਲ ਰਹੀਆਂ ਹਨ। ਦਸਣਾ ਬਣਦਾ ਹੈ ਕਿ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਵਜੋਂ ਮੌਜੂਦਾ ਪ੍ਰਧਾਨ ਮੋਹਨ ਲਾਲ ਝੂੰਬਾ ਦੋ ਟਰਮਾਂ ਪੂਰੀਅ ਕਰ ਚੁੱਕੇ ਹਨ। ਜਦੋਂ ਕਿ ਦਿਹਾਤੀ ਦੇ ਸੇਵਾਦਾਰ ਵਜੋਂ ਨਰਿੰਦਰ ਸਿੰਘ ਭਲੇਰੀਆ ਵੀ ਸੇਵਾਵਾਂ ਨਿਭਾਉਂਦੇ ਆ ਰਹੇ ਹਨ।
ਪਾਰਟੀ ਦੇ ਉਚ ਸੂਤਰਾਂ ਮੁਤਾਬਕ ਸ: ਭਲੇਰੀਆ ਨੂੰ ਆਉਣ ਵਾਲੇ ਸਮੇਂ 'ਚ ਪੰਜਾਬ ਸਰਕਾਰ ਵਲੋਂ ਕਿਸੇ ਕਿਸੇ ਵੱਡੇ ਬੋਰਡ ਜਾਂ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਅਹੁੱਦਾ ਦਿੱਤਾ ਜਾ ਰਿਹਾ। ਉਨ੍ਹਾਂ ਦੀ ਥਾਂ 'ਤੇ ਸੀਨੀਅਰ ਆਗੂ ਤੇ ਜੱਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਗੋਨਿਆਣਾ ਨੂੰ ਸੇਵਾ ਦਾ ਮੌਕਾ ਦਿੱਤਾ ਜਾ ਰਿਹਾ। ਮਹੱਤਵਪੂਰਨ ਗੱਲ ਇਹ ਵੀ ਦਸਣੀ ਬਣਦੀ ਹੈ
Congress Rural and Urban President
ਕਿ ਪਿਛਲੇ ਸਮੇਂ ਵੀ ਅਵਤਾਰ ਸਿੰਘ ਇਸ ਅਹੁੱਦੇ ਲਈ ਤਕੜੇ ਦਾਅਵੇਦਾਰ ਮੰਨੇ ਜਾਂਦੇ ਰਹੇ ਹਨ ਅਤੇ ਪਾਰਟੀ ਵਲੋਂ ਉਨਾਂ ਦੀ ਕਾਰਜ਼ਕੁਸ਼ਲਤਾ ਦੇਖਦੇ ਹੋਏ ਸਾਬਕਾ ਵਿਧਾਇਕ ਗੁਰਾ ਸਿੰਘ ਤੂੰਗਵਾਲੀ ਦੇ ਕਾਰਜ਼ਕਾਲ ਦੌਰਾਨ ਕਾਰਜ਼ਕਾਰੀ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾਵਾਂ ਲਈਆਂ ਗਈਆਂ ਸਨ। ਅਵਤਾਰ ਸਿੰਘ ਲੰਮਾ ਸਮਾਂ ਬਲਾਕ ਪ੍ਰਧਾਨ ਦੇ ਅਹੁੱਦੇ ਤੋਂ ਇਲਾਵਾ ਯੂਥ ਕਾਂਗਰਸ ਦੇ ਆਗੂ ਵਜੋਂ ਵੀ ਪਾਰਟੀ ਵਿਚ ਲੰਮੇ ਸਮਂੇ ਤੋਂ ਕੰਮ ਕਰ ਰਹੇ ਹਨ।
ਦੂਜੇ ਪਾਸੇ ਬਠਿੰਡਾ ਸ਼ਹਿਰੀ ਦੀ ਪ੍ਰਧਾਨਗੀ ਲਈ ਬੇਸ਼ੱਕ ਕਈ ਆਗੂ ਦੋੜ ਵਿਚ ਹਨ ਪ੍ਰੰਤੂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਹਲਕਾ ਹੋਣ ਕਾਰਨ ਉਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਕਿਸੇ ਵੀ ਆਗੂ ਸਿਰ ਇਹ ਤਾਜ਼ ਸਜ਼ਣ ਦੀ ਸੰਭਾਵਨਾ ਨਹੀਂ ਹੈ। ਚਰਚਾ ਮੁਤਾਬਕ ਸੀਨੀਅਰ ਕਾਂਗਰਸੀ ਆਗੂ ਜੀਤ ਮੱਲ ਵਧਾਵਨ ਦੇ ਸਪੁੱਤਰ ਤੇ ਸੀਨੀਅਰ ਆਗੂ ਅਰੁਣ ਜੀਤ ਮੱਲ ਇਸ ਅਹੁੱਦੇ ਦੇ ਮੁੱਖ ਦਾਅਵੇਦਾਰ ਹਨ। ਨਿਰਵਿਵਾਦ ਅਤੇ ਵਿਤ ਮੰਤਰੀ ਦੇ ਨਜਦੀਕੀਆਂ ਵਿਚੋਂ ਇੱਕ ਮੰਨੇ ਜਾਂਦੇ ਅਰੁਣ ਵਧਾਵਨ ਦਾ ਦਾਅ ਲੱਗਣਾ ਲÎਗÎਭਗ ਤੈਅ ਹੀ ਮੰਨਿਆ ਜਾ ਰਿਹਾ।
ਹਾਲਾਂਕਿ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਦੇ ਪੁੱਤਰ ਤੇ ਸੀਨੀਅਰ ਆਗੂ ਐਡਵੋਕੇਟ ਰਾਜ਼ਨ ਗਰਗ ਵੀ ਇਸ ਅਹੁੱਦੇ ਦੀ ਦੋੜ ਵਿਚ ਸ਼ਾਮਲ ਰਹੇ ਹਨ ਅਤੇ ਸੀਨੀਅਰ ਆਗੂ ਕੇ.ਕੇ.ਅਗਰਵਾਲ, ਪਵਨ ਮਾਨੀ ਨੂੰ ਵੀ ਇਸ ਅਹੁੱਦੇ ਲਈ ਯੋਗ ਮੰਨਿਆ ਜਾ ਰਿਹਾ। ਕਾਂਗਰਸ ਪਾਰਟੀ ਦੇ ਸੂਤਰਾਂ ਮੁਤਾਬਕ ਮੌਜੂਦਾ ਪ੍ਰਧਾਨ ਮੋਹਨ ਲਾਲ ਝੂੰਬਾ ਜੋਕਿ ਕਿਸੇ ਸਮੇਂ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦੇ ਨਜਦੀਕੀਆਂ ਵਿਚੋਂ ਇੱਕ ਸਨ ਪ੍ਰੰਤੂ ਹੁਣ ਵਿਤ ਮੰਤਰੀ ਸ: ਬਾਦਲ ਨਾਲ ਪੂਰਾ ਸੁਰ ਮਿਲਾ ਕੇ ਚੱਲ ਰਹੇ ਹਨ। ਜਿਸਦੇ ਚੱਲਦੇ ਉਮੀਦ ਪ੍ਰਗਟ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਵੀ ਆਉਣ ਵਾਲੇ ਦਿਨਾਂ 'ਚ ਪਾਰਟੀ ਦੀ ਕੀਤੀ ਸੇਵਾ ਬਦਲੇ ਕੋਈ ਚੇਅਰਮੈਨੀ ਦੇ ਕੇ ਨਿਵਾਜ਼ਿਆ ਜਾ ਸਕਦਾ ਹੈ।