
ਥਾਣਾ ਮਮਦੋਟ ਦੀ ਪੁਲਿਸ ਦੋ ਮਹੀਨੇ ਪਹਿਲਾਂ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਦਰਜ ਕਰ ਲੈਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਕਾਬੂ ਕਰਨ ਤੋਂ ਆਨਾਕਾਨੀ...
ਮਮਦੋਟ : ਥਾਣਾ ਮਮਦੋਟ ਦੀ ਪੁਲਿਸ ਦੋ ਮਹੀਨੇ ਪਹਿਲਾਂ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਦਰਜ ਕਰ ਲੈਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਕਾਬੂ ਕਰਨ ਤੋਂ ਆਨਾਕਾਨੀ ਕਰਦਿਆਂ ਸਰਕਾਰ ਦੀ ਮਨਸ਼ਾ ਨੂੰ ਤਿਲਾਂਜਲੀ ਦਿੰਦੀ ਨਜ਼ਰ ਆ ਰਹੀ ਹੈ। ਪੀੜਤ ਲੜਕੀ ਵਾਸੀ ਹਜਾਰਾ ਸਿੰਘ ਵਾਲਾ ਥਾਣਾ ਮਮਦੋਟ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਸ ਦੇ ਗੁਆਂਢ ਵਿਚ ਰਹਿੰਦੇ ਪਰਮਜੀਤ ਸਿੰਘ ਦੇ ਘਰ ਉਸ ਦਾ ਆਉਣਾ ਜਾਣਾ ਸੀ ਤੇ ਪਰਮਜੀਤ ਸਿੰਘ ਦੀ ਭੈਣ ਰਜਨੀ ਉਸ ਦੀ ਇਕ ਸਹੇਲੀ ਰਜਨੀ ਬਾਲਾ ਤੇ ਪਰਮਜੀਤ ਸਿੰਘ ਖੁਦ ਉਸ ਨਾਲ ਵਿਆਹ ਕਰਵਾਉਣ ਲਈ ਕਹਿੰਦੇ ਰਹਿੰਦੇ ਸਨ
ਪਰ ਮੇਰੇ ਨਾਂਹ ਕਰਨ 'ਤੇ ਇਨ੍ਹਾਂ ਨੇ ਪਹਿਲਾਂ ਤੋਂ ਬਣਾਈ ਸਾਜਿਸ਼ ਤਹਿਤ ਬੀਤੀ 15 ਮਈ 2018 ਨੂੰ ਤੜਕੇ 2 ਵਜੇ ਦੇ ਕਰੀਬ ਸਾਡੇ ਘਰ ਦੇ ਬਾਹਰ ਆਏ ਤੇ ਮੈਨੂੰ ਬਾਹਰ ਬੁਲਾ ਲਿਆ, ਉਸ ਨੇ ਅੱਗੇ ਦੱਸਿਆ ਕਿ ਉਸ ਵਕਤ ਪਰਮਜੀਤ ਸਿੰਘ ਉਸ ਦਾ ਭਰਾ ਗੁਰਮੀਤ ਸਿੰਘ ਭੈਣ ਰਜਨੀ ਬਾਲਾ ਉਸ ਦੀ ਸਹੇਲੀ ਰਜਨੀ ਬਾਲਾ ਵਾਸੀ ਗੁਰੂਹਰਸਹਾਏ ਅਤੇ ਪਰਮਜੀਤ ਸਿੰਘ ਦੀ ਮਾਂ ਛੱਲੋ ਬੀਬੀ ਨੇ ਉਸ ਨੂੰ ਅਪਣੇ ਨਾਲ ਲਿਆਂਦੇ ਮੋਟਰਸਾਈਕਲ 'ਤੇ ਜਬਰਦਸਤੀ ਬਿਠਾ ਦਿਤਾ ਤੇ ਗੁਰਮੀਤ ਸਿੰਘ ਤੇ ਪਰਮਜੀਤ ਸਿੰਘ ਉਸ ਨੂੰ ਜਲਾਲਾਬਾਦ ਨੇੜੇ ਕਿਸੇ ਪਿੰਡ ਵਿਚ ਲੈ ਗਏ ਜਿੱਥੇ ਪਰਮਜੀਤ ਸਿੰਘ ਉਸ ਨਾਲ ਜਬਰਦਸਤੀ ਕਰਦਾ ਰਿਹਾ।
Rape
ਪੀੜਤ ਲੜਕੀ ਦੇ ਪਿਤਾ ਰਾਜ ਕੁਮਾਰ ਨੇ ਦਸਿਆ ਕਿ ਮਮਦੋਟ ਪੁਲਿਸ ਵਲੋਂ 21 ਮਈ ਨੂੰ ਮਾਮਲਾ ਦਰਜ ਕੀਤਾ ਗਿਆ ਸੀ ਪ੍ਰੰਤੂ ਕਰੀਬ ਦੋ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਰਾਜ ਕੁਮਾਰ ਨੇ ਪੁਲਿਸ 'ਤੇ ਕਥਿਤ ਦੋਸ਼ ਲਾਉਂਦਿਆਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਵਲੋਂ ਪੜਤਾਲ ਦੇ ਨਾਅ ਤੇ ਪਰਚੇ ਵਿਚ ਦਰਜ ਦੋਨਾਂ ਲੜਕੀਆਂ ਨੂੰ ਮਾਮਲੇ ਵਿਚੋਂ ਬਾਹਰ ਕੱਢ ਦਿਤਾ ਗਿਆ ਹੈ। ਪੀੜਤ ਲੜਕੀ ਸੋਨੀਆਂ ਨੇ ਅਪਣੇ ਪਿਤਾ ਰਾਜ ਕੁਮਾਰ ਅਤੇ ਮਾਤਾ ਪੂਨਮ ਦੀ ਹਾਜਰੀ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ
ਕਿ ਉਕਤ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣ। ਉਧਰ ਇਸ ਮਾਮਲੇ ਦੀ ਪੜਤਾਲ ਕਰ ਰਹੇ ਏ ਐਸ ਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਨਾਮਜ਼ਦ ਦੋਸ਼ੀਆਂ ਵਿਚੋਂ ਇਕ ਛੱਲੋ ਬੀਬੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਦੂਜੇ ਲੋਕਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।