
ਪ੍ਰਸਿੱਧ ਗਾਇਨਾਕੋਲੋਜਿਸਟ ਅਤੇ ਟੱਚ ਕਲੀਨਿਕ ਮੋਹਾਲੀ ਦੀ ਡਾਇਰੈਕਟਰ ਡਾ. ਪ੍ਰੀਤੀ ਜਿੰਦਲ ਨੇ ਕਿਹਾ ਕਿ ਔਰਤਾਂ ਦੇ ਗੁਪਤ ਅੰਗ ਦੀ ਵੱਡੀ ਸਮੱਸਿਆ ਦਾ ਹੱਲ...
ਚੰਡੀਗੜ੍ਹ, ਪ੍ਰਸਿੱਧ ਗਾਇਨਾਕੋਲੋਜਿਸਟ ਅਤੇ ਟੱਚ ਕਲੀਨਿਕ ਮੋਹਾਲੀ ਦੀ ਡਾਇਰੈਕਟਰ ਡਾ. ਪ੍ਰੀਤੀ ਜਿੰਦਲ ਨੇ ਕਿਹਾ ਕਿ ਔਰਤਾਂ ਦੇ ਗੁਪਤ ਅੰਗ ਦੀ ਵੱਡੀ ਸਮੱਸਿਆ ਦਾ ਹੱਲ ਹੁਣ ਕਾਸਮੈਟਿਕ ਸਰਜਰੀ ਨਾਲ ਸੰਭਵ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਜਿੰਦਲ ਨੇ ਕਿਹਾ ਕਿ ਔਰਤਾਂ ਵਿਚ ਕੰਮ ਕਰਨ ਦੌਰਾਨ ਜਾਂ ਖੰਘ ਆਦਿ ਆਉਣ 'ਤੇ ਪਿਸ਼ਾਬ ਨਿਕਲਣ ਦੀ ਵੱਡੀ ਸਮੱਸਿਆ ਪੈਦਾ ਹੋਣ ਲੱਗੀ ਹੈ ਅਤੇ ਅੱਜ ਹਰ ਦੂਜੀ ਔਰਤ ਇਸ ਤੋਂ ਪੀੜਤ ਹੈ। ਇਸ ਤੋਂ ਇਲਾਵਾ ਕੁੱਝ ਔਰਤਾਂ ਗੁਪਤ ਅੰਗ ਦੀ ਖੁਸ਼ਕੀ, ਖ਼ੁਰਕ ਅਤੇ ਢਿੱਲੇਪਣ ਦੀ ਘਾਟ ਤੋਂ ਪੀੜਤ ਹੁੰਦੀਆਂ ਹਨ।
ਉਨ੍ਹਾਂ ਦੱਸਿਆ ਕਿ ਟੱਚ ਕਲੀਨਿਕ ਵਿੱਚ ਉਤਰੀ ਭਾਰਤ 'ਚ ਪਹਿਲੀ ਅਜਿਹੀ ਸਹੂਲਤ ਉਪਲਬਧ ਕਰਵਾਈ ਗਈ ਹੈ, ਜਿੱਥੇ ਔਰਤਾਂ ਦੀਆਂ ਅਜਿਹੀਆਂ ਗੰਭੀਰ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਹ ਸਹੂਲਤ ਨਾ ਸਿਰਫ ਦਰਦਨਾਕ ਅਪ੍ਰੇਸ਼ਨਾਂ ਦੇ ਝੰਜਟ ਤੋਂ ਮੁਕਤ ਹੈ ਬਲਕਿ ਹਰ ਪੱਖ ਤੋਂ ਸੁਰੱਖਿਅਤ ਅਤੇ ਤੇਜੀ ਨਾਲ ਠੀਕ ਹੋਣ ਵਾਲੀ ਹੈ।
ਡਾ. ਜਿੰਦਲ ਨੇ ਦੱਸਿਆ ਕਿ 2015-16 ਵਿਚ ਹੋਏ ਸਰਵੇ ਮੁਤਾਬਕ 35 ਫ਼ੀ ਸਦੀ ਔਰਤਾਂ ਦਾ ਵਿਆਹ 18 ਸਾਲ ਦੀ ਉਮਰ ਵਿਚ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਕ ਅੰਦਾਜ਼ੇ ਮੁਤਾਬਕ ਇਕ ਔਰਤ ਦੇ ਤਿੰਨ ਬੱਚੇ ਹੁੰਦੇ ਹਨ, ਜਿਹੜੇ 90 ਫ਼ੀ ਸਦੀ ਨਾਰਮਲ ਜਣੇਪੇ ਦੌਰਾਨ ਹੀ ਪੈਦਾ ਹੁੰਦੇ ਹਨ। ਇਹ ਢੰਗ ਵੀ ਗੁਪਤ ਅੰਗ ਦੀ ਸਮੱਸਿਆ ਪੈਦਾ ਕਰਨ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਕਲੀਨਿਕ ਨੇ ਬੇਹਤਰੀਨ ਸਹੂਲਤ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਫੈਮੀਲਿਫਟ ਨਾਲ ਦਾ ਇਹ ਇਲਾਜ ਉਕਤ ਸਾਰੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਵਿਚ ਸਹਾਈ ਹੋਵੇਗਾ। ਇਸ ਇਲਾਜ ਰਾਹੀਂ ਲੇਜਰ ਤਕਨੀਕ ਦੀ ਬਦੌਲਤ ਗੁਪਤ ਅੰਗ ਦੀ ਸਰਜਰੀ ਕੀਤੀ ਜਾਵੇਗੀ, ਜਿਸ ਨਾਲ ਗੁਪਤ ਅੰਗ ਦਾ ਅੰਦਰੂਨੀ ਹਿੱਸਾ ਮੁੜ ਤੋਂ ਤੰਦਰੁਸਤ ਸਥਿਤੀ ਵਿਚ ਆ ਜਾਵੇਗਾ।