
ਕਿਸਾਨਾਂ ਵਲੋਂ ਡੀ .ਸੀ.ਦਫਤਰ ਫਿਰੋਜ਼ਪੁਰ ਵਿਖੇ ਦਿੱਤੇ ਜਾ ਰਹੇ ਧਰਨੇ ਦੀ ਹਮਾਇਤ ਵਿੱਚ ਕਿਸਾਨ ਸੰਘਰਸ਼ ਕਮੇਟੀ ਹੁਸ਼ਿਆਰਪੁਰ ਜ਼ੋਨ ਵਲੋਂ ਫੱਤਾ ਕੁੱਲਾ ਵਿਖੇ ਕਸ਼ਮੀਰ...
ਗੜ੍ਹਦੀਵਾਲਾ: ਕਿਸਾਨਾਂ ਵਲੋਂ ਡੀ .ਸੀ.ਦਫਤਰ ਫਿਰੋਜ਼ਪੁਰ ਵਿਖੇ ਦਿੱਤੇ ਜਾ ਰਹੇ ਧਰਨੇ ਦੀ ਹਮਾਇਤ ਵਿੱਚ ਕਿਸਾਨ ਸੰਘਰਸ਼ ਕਮੇਟੀ ਹੁਸ਼ਿਆਰਪੁਰ ਜ਼ੋਨ ਵਲੋਂ ਫੱਤਾ ਕੁੱਲਾ ਵਿਖੇ ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਕੁਲਬੀਰ ਸਿੰਘ ਸੋਨੂੰ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਰੋਸ ਮੁਜ਼ਾਹਰੇ ਦੌਰਾਨ ਵਿਸੇਸ਼ ਰੂਪ ਵਿੱਚ ਸ਼ਾਮਿਲ ਹੋਏ ਜਥੇਦਾਰ ਸਵਿੰਦਰ ਸਿੰਘ ਠੱਠੀਖਾਰਾ ਅਤੇ ਕੁਲਦੀਪ ਸਿੰਘ ਬੇਗੋਵਾਲ ਨੇ ਕਿਹਾ ਕਿ ਸੱਤਾ ਧਾਰੀਆ ਵੱਲੋਂ ਪਿੰਡ ਲੋਹਕਾ ਖੁਰਦ ਵਿਖੇ ਗਰੀਬ ਕਿਸਾਨਾਂ
ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੀ ਜ਼ਮੀਨ ਵਿੱਚੋਂ ਗੁੰਡਾਗਰਦੀ ਕਰਦਿਆਂ ਜਬਰਦਸਤੀ ਕੱਢਣ ਅਤੇ ਉਨ੍ਹਾਂ ਦੀਆਂ ਧੀਆਂ ਭੈਣਾਂ ਨਾਲ ਬਦਸਲੂਕੀ ਕਰਨ ਦੇ ਵਿਰੋਧ ਵਿਚ ਜਥੇਬੰਦੀ ਵਲੋਂ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਵਿੱਚ ਡੀ.ਸੀ .ਦਫਤਰ ਫਿਰੋਜ਼ਪੁਰ ਦੇ ਸਾਹਮਣੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਜਿਸ ਦੀ ਹਮਾਇਤ ਵਿੱਚ ਅੱਜ ਹੁਸ਼ਿਆਰਪੁਰ ਵਿਚ ਵੀ ਪੁਤਲਾ ਫੂਕਿਆ ਗਿਆ।
ਉਨ੍ਹਾਂ ਕਿਹਾ ਕਿ ਜਿਸ ਜ਼ਮੀਨ ਤੋਂ ਕਿਸਾਨਾਂ ਨੂੰ ਜਬਰੀ ਕੱਢਿਆ ਗਿਆ ਉਸ ਦਾ ਕਿਸਾਨਾਂ ਨੂੰ ਅਦਾਲਤ ਵਲੋਂ ਪੱਕਾ ਸਟੇਅ ਵੀ ਮਿਲਿਆ ਹੋਇਆ ਸੀ। ਇਸ ਦੇ ਬਾਵਜੂਦ ਵੀ ਪੁਲਿਸ ਵਲੋਂ ਦੋਸ਼ੀਆਂ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜਦ ਤਕ ਦੋਸ਼ੀਆਂ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ ਧਰਨਾ ਜਾਰੀ ਰਹੇਗਾ। ਰੋਸ ਮੁਜ਼ਾਹਰੇ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਵਿਰੋਧੀ ਨਾਅਰੇ ਲਗਾਉਂਦਿਆਂ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ