ਲੰਗਾਹ ਸਮਰਥਕ ਕਮੇਟੀ ਮੁੜ ਗੁਰਦਵਾਰਾ ਟਾਹਲੀ ਸਾਹਿਬ 'ਤੇ ਕਾਬਜ਼
Published : Jul 15, 2018, 3:43 am IST
Updated : Jul 15, 2018, 3:43 am IST
SHARE ARTICLE
Tehsildar Arvind Salwan While giving charge of the management of Gurdwara Sahib to Sulkhan Singh Sekha
Tehsildar Arvind Salwan While giving charge of the management of Gurdwara Sahib to Sulkhan Singh Sekha

ਗੁਰਦਵਾਰਾ ਟਾਹਲੀ ਸਾਹਿਬ ਗਾਹਲੜੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਚਲ ਰਹੇ ਵਿਵਾਦ ਤੋਂ ਬਾਅਦ............

ਗੁਰਦਾਸਪੁਰ/ਦੋਰਾਂਗਲਾ : ਗੁਰਦਵਾਰਾ ਟਾਹਲੀ ਸਾਹਿਬ  ਗਾਹਲੜੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਚਲ ਰਹੇ ਵਿਵਾਦ ਤੋਂ ਬਾਅਦ ਅੱਜ ਮੁੜ ਸੁੱਚਾ ਸਿੰਘ ਲੰਗਾਹ ਵਲੋਂ ਸੁਲਖੱਣ ਸਿੰਘ ਸੇਖਾਂ ਦੀ ਪ੍ਰਧਾਨਗੀ ਵਾਲੀ ਕਮੇਟੀ ਗੁਰਦਵਾਰੇ ਦੇ ਪ੍ਰਬੰਧਾਂ 'ਤੇ ਕਾਬਜ਼ ਹੋ ਗਈ। ਜਿਸ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹੁੰਚੇ ਤਹਿਸੀਲਦਾਰ ਅਰਵਿੰਦਰ ਸਲਵਾਨ ਵਲੋਂ ਪ੍ਰਬੰਧਾਂ ਦਾ ਚਾਰਜ ਸੌਂਪ ਦਿਤਾ ਗਿਆ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਸੁਲਖੱਣ ਸਿੰਘ ਸੇਖਾਂ ਦੀ ਪ੍ਰਧਾਨਗੀ ਵਾਲੀ ਕਮੇਟੀ ਨੂੰ ਇੰਦਰਜੀਤ ਸਿੰਘ ਬਾਗੀ ਅਤੇ ਕੁੱਝ ਹੋਰ ਸਿੱਖ ਸੰਗਤਾਂ ਵਲੋਂ ਇਹ ਕਹਿ ਕੇ ਭੰਗ ਕਰ ਦਿਤਾ ਗਿਆ ਸੀ

ਕਿ ਕਮੇਟੀ ਦੇ ਪ੍ਰਧਾਨ ਸੁਲਖੱਣ ਸਿੰਘ ਸੇਖਾ ਵਲੋਂ ਪੰਥ 'ਚੋਂ ਛੇਕੇ ਸੁੱਚਾ ਸਿੰਘ ਲੰਗਾਹ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਲਈ ਇਹ ਕਮੇਟੀ ਗੁਰਦਵਾਰੇ ਦੇ ਪ੍ਰਬੰਧ ਚਲਾਉਣ ਦੇ ਯੋਗ ਨਹੀਂ ਹੈ। ਉਸ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੁਰਦਵਾਰਾ ਸਾਹਿਬ ਅੰਦਰ ਧਾਰਾ 145-146 ਲਗਾ ਕੇ ਇਥੇ ਤਹਿਸੀਲਦਾਰ ਨੂੰ ਪ੍ਰਬੰਧਕ ਨਿਯੁਕਤ ਕੀਤਾ ਗਿਆ ਸੀ। ਪਰ ਕੁਲਵਿੰਦਰ ਸਿੰਘ ਵਲੋਂ ਪ੍ਰਸ਼ਾਸਨ ਦੀ ਇਹ ਕਾਰਵਾਈ ਨੂੰ ਅਦਾਲਤ ਵਿਚ ਚੁਣੌਤੀ ਦਿਤੀ ਗਈ ਸੀ। ਅਦਾਲਤ ਵਲੋਂ 22 ਜੂਨ ਨੂੰ ਗੁਰਦਵਾਰਾ ਸਾਹਿਬ 'ਤੇ ਲੱਗੀਆ ਧਾਰਾਵਾਂ ਹਟਾ ਦਿਤੀਆਂ ਗਈਆਂ ਸੀ ਪਰ ਅੱਜ ਤਕ ਚਾਰਜ ਅਪਣੇ ਕੋਲ ਹੀ ਰੱਖਿਆ ਗਿਆ ਸੀ।

ਜਿਸ 'ਤੇ ਸੁਲਖੱਣ ਸਿੰਘ ਨੇ ਅਦਾਲਤ ਵਿਚ ਅਰਜੀ ਦਾਇਰ ਕੀਤੀ ਗਈ ਕਿ ਉਨ੍ਹਾਂ ਦੀ ਬਣੀ ਕਮੇਟੀ ਦਾ ਕਾਰਜਕਾਲ ਸਮਾਂ ਅਜੇ ਬਾਕੀ ਹੈ, ਜਿਸ 'ਤੇ ਅਦਾਲਤ ਨੇ ਸਟੇਅ ਕਰ ਦਿਤਾ। ਪਰ ਉਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਮੁੜ ਅਦਲਾਤ ਦੀ ਪਹੁੰਚ ਕੀਤੀ ਗਈ ਕਿ ਸੁਲਖੱਣ ਸਿੰਘ ਦੀ ਕਮੇਟੀ ਦੇ ਬਹੁਗਿਣਤੀ ਮੈਂਬਰ ਅਸਤੀਫ਼ਾ ਦੇ ਚੁੱਕੇ ਹਨ। ਅਦਾਲਤ ਨੇ  ਕੁਲਵਿੰਦਰ ਸਿੰਘ ਦੀ ਅਰਜੀ ਮਨਜ਼ੂਰ ਕਰਦਿਆਂ ਅਗਲੀ ਤਾਰੀਖ 18 ਜੁਲਾਈ 2018 'ਤੇ ਪਾ ਦਿਤੀ ਸੀ।

ਪਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਲਖੱਣ ਸਿੰਘ ਸੇਖਾ ਦੀ ਕਮੇਟੀ ਨੂੰ ਬਹਾਲ ਕਰਦਿਆਂ ਉਨ੍ਹਾਂ ਨੂੰ ਸਾਰੇ ਪ੍ਰਬੰਧ ਸੌਂਪ ਦਿਤੇ ਗਏ ਅਤੇ ਕਮੇਟੀ ਵਲੋਂ ਚਾਰਜ ਸੰਭਾਲ ਲਿਆ ਗਿਆ। ਕਮੇਟੀ ਮੈਂਬਰਾਂ ਵਿਚ ਕੁਲਦੀਪ ਸਿੰਘ ਬੈਂਸ, ਕਸ਼ਮੀਰ ਦੋਰਾਂਗਲਾ, ਲੱਖਾ ਸਿੰਘ ਦਬੂਰਜੀ, ਰਛਪਾਲ ਸਿੰਘ ਆਲੀਨੰਗਲ, ਜਸਵੀਰ ਸਿੰਘ ਕਠਿਆਲੀ, ਦੀਵਾਨ ਸਿੰਘ ਸੱਦਾ, ਸੁੱਚਾ ਸਿੰਘ ਗਾਹਲੜੀ ਆਦਿ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement