
ਥਾਣਾ ਗੜ੍ਹਦੀਵਾਲਾ ਅਧੀਨ ਪੈਂਦਾ ਝੰਬੇਵਾਲ ਵਿਖੇ ਕੁਝ ਅਣਪਛਾਤੇ ਚੋਰਾਂ ਵਲੋਂ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ 25 ਹਜਾਰ ਨਗਦੀ ਸਮੇਤ 2 ਲੱਖ ਦੇ ਗਹਿਣੇ ਚੋਰੀ...
ਗੜ੍ਹਦੀਵਾਲਾ, ਥਾਣਾ ਗੜ੍ਹਦੀਵਾਲਾ ਅਧੀਨ ਪੈਂਦਾ ਝੰਬੇਵਾਲ ਵਿਖੇ ਕੁਝ ਅਣਪਛਾਤੇ ਚੋਰਾਂ ਵਲੋਂ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ 25 ਹਜਾਰ ਨਗਦੀ ਸਮੇਤ 2 ਲੱਖ ਦੇ ਗਹਿਣੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਘਰ ਦੇ ਮਾਲਕ ਗੁਰਦਿਆਲ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਝੰਬੋਵਾਲ ਨੇ ਪੁਲਿਸ ਨੁੰ ਦਿੱਤੀ ਜਾਣਕਾਰੀ ਅਨੁਸਾਰ ਦਸਿਆ ਕਿ ਉਹ ਫੋਜ ਵਿਚੋਂ ਰਿਟਾਇਡ ਹੋਣ ਉਪਰੰਤ ਕੇਟੀਐੱਮ ਪਲਾਈ ਬੋਰਡ ਫੈਕਟਰੀ ਪਿੰਡ ਬਾਗਪੁਰ ਵਿਖੇ ਨਾਇਟ ਡਿਊਟੀ ਕਰਦਾ ਹੈ।
12 ਜੁਲਾਈ ਦੀ ਰਾਤ ਰੋਜ਼ਾਨਾ ਦੀ ਤਰ੍ਹਾਂ ਉਹ ਨਾਈਟ ਡਿਊਟੀ 'ਤੇ ਚਲੇ ਗਏ ਅਤੇ ਮੇਰੇ ਮਗਰੋਂ ਮੇਰੀ ਘਰ ਵਾਲੀ ਗੁਰਬਖਸ਼ ਕੌਰ, ਨੂੰਹ ਸੰਤੋਸ਼ ਕੁਮਾਰੀ ਤੇ ਦੋ ਪੋਤੀਆਂ ਰਾਤ ਨੂੰ ਲਗਭਗ 11 ਵਜੇ ਅਪਣੇ ਕੰਮਰੇ ਵਿਚ ਸੌ ਗਈਆਂ। ਜਦੋਂ ਸਵੇਰੇ ਲਗਭਗ 4 ਵਜੇ ਮੇਰੀ ਨਹੁੰ ਅਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਉੱਠੀ ਤਾਂ ਉਸ ਨੇ ਕਮਰੇ ਅੰਦਰ ਪਈ ਅਲਮਾਰੀ ਦੀ ਫੋਲਾ-ਫਰਾਲੀ ਕੀਤੀ ਦੇਖੀ ਤੇ ਅਪਣੀ ਸੱਸ ਨੂੰ ਉਠਾਇਆ ਤੇ ਦੇਖਿਆ ਤਾਂ ਪਿਛਲੇ ਕਮਰੇ ਦੀ ਗਰਿਲ ਪੁੱਟੀ ਹੋਈ ਸੀ। ਉਸ ਨੇ ਦਸਿਆ ਕਿ ਕੁਝ ਅਣਪਛਾਤੇ ਚੋਰਾਂ ਵਲੋਂ ਘਰ ਦੀਆਂ ਦੋ ਅਲਮਾਰੀਆਂ ਦਾ ਤਾਲਾ ਤੋੜ ਕੇ 25 ਹਜ਼ਾਰ ਨਕਦੀ ਤੋਂ ਇਲਾਵਾ ਮੇਰੀ ਨੂੰਹ ਦਾ 2 ਤੋਲੇ ਸੇਨੇ ਦਾ ਗਲੇ ਦਾ ਹਾਰ,
ਇਕ ਜੋੜਾ ਸੋਨੇ ਦੇ ਕਾਟੇ, ਇਕ ਜੋੜਾ ਸੋਨੇ ਦੇ ਟੋਕਸ, ਬੱਚਿਆਂ ਦੇ ਗਲ ਦੇ ਤਵੀਤੜੀ, ਇਕ ਜੋੜਾ ਬੱਚਿਆਂ ਦੀਆਂ ਵਾਲੀਆਂ, 2 ਜੋੜੇ ਝਾਜਰਾਂ, 2 ਚਾਂਦੀ ਦੀਆਂ ਝਾਂਜਰਾ, 2 ਚਾਦੀ ਦੀਆਂ ਚੈਨੀਆਂ, ਇਕ ਚਾਦੀ ਦਾ ਕੰਗਣਾ, ਇਕ ਜੋੜਾ ਚਾਦੀ ਦੇ ਕੜੇ, ਇਕ ਜੋੜਾ ਸੋਨੇ ਦੇ ਕਾਟੇ, ਇਕ ਚਾਂਦੀ ਦੀ ਚੈਨੀ, ਇਕ ਝਾਂਜਰਾ ਦਾ ਜੋੜਾ, ਦੋ ਵਿਦੇਸ਼ੀ ਘੜੀਆਂ ਤੇ ਜ਼ਰੂਰੀ ਕਾਗਜ਼ਾਤ ਲੈ ਕੇ ਫ਼ਰਾਰ ਹੋ ਗਏ। ਗੜ੍ਹਦੀਵਾਲਾ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।