
ਪੰਜਾਬ ਸ਼ਹਿਰੀ ਯੋਜਨਬੰਦੀ ਵਿਕਾਸ ਅਥਾਰਿਟੀ (ਪੁੱਡਾ), ਗਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਿਟੀ (ਗਲਾਡਾ), ਪਟਿਆਲਾ ਵਿਕਾਸ ਅਥਾਰਿਟੀ (ਪੀ.ਡੀ.ਏ), ਬਠਿੰਡਾ...
ਐਸ.ਏ.ਐਸ. ਨਗਰ : ਪੰਜਾਬ ਸ਼ਹਿਰੀ ਯੋਜਨਬੰਦੀ ਵਿਕਾਸ ਅਥਾਰਿਟੀ (ਪੁੱਡਾ), ਗਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਿਟੀ (ਗਲਾਡਾ), ਪਟਿਆਲਾ ਵਿਕਾਸ ਅਥਾਰਿਟੀ (ਪੀ.ਡੀ.ਏ), ਬਠਿੰਡਾ ਵਿਕਾਸ ਅਥਾਰਿਟੀ (ਬੀ.ਡੀ.ਏ), ਜਲੰਧਰ ਵਿਕਾਸ ਅਥਾਰਿਟੀ (ਜੇ.ਡੀ.ਏ) ਅਤੇ ਅੰਮ੍ਰਿਤਸਰ ਵਿਕਾਸ ਅਥਾਰਿਟੀ (ਏ.ਡੀ.ਏ) ਵਲੋਂ ਅਪਣੇ ਅਧਿਕਾਰ ਖੇਤਰ ਵਿਚ ਪੈਂਦੀਆਂ ਵੱਖ-ਵੱਖ ਪ੍ਰਾਪਰਟੀਆਂ ਜਿਵੇਂ ਕਿ ਗਰੁੱਪ ਹਾਊਸਿੰਗ ਸਾਈਟ, ਹੋਟਲ ਸਾਈਟ, ਵਪਾਰਿਕ ਚੰਕ ਸਾਈਟ, ਰਿਹਾਇਸ਼ੀ ਪਲਾਟ, ਐਸ.ਸੀ.ਓ. ਬੂਥ, ਦੁਕਾਨਾਂ, ਬਿਲਟ ਅੱਪ ਬੂਥ ਅਤੇ ਐਸ.ਸੀ.ਐਫ. ਆਦਿ ਦੀ ਈ-ਆਕਸ਼ਨ 25 ਜੁਲਾਈ, 2018 ਨੂੰ ਬਾਅਦ ਦੁਪਹਿਰ 3.00 ਵਜੇ ਖਤਮ ਹੋਵੇਗੀ।
ਪੁੱਡਾ ਦੇ ਬੁਲਾਰੇ ਨੇ ਦਸਿਆ ਕਿ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਿਟੀ ਦੇ ਅਧਿਕਾਰ ਖੇਤਰ ਵਿਚ ਪੈਂਦੀਆਂ ਵੱਖ-ਵੱਖ ਪ੍ਰਾਪਰਟੀਆਂ ਦੀ ਨਿਲਾਮੀ ਗਮਾਡਾ ਦੇ ਅਧਿਕਾਰ ਖੇਤਰ ਵਿਚ ਪੈਂਦੀਆਂ ਪ੍ਰਾਪਰਟੀਆਂ ਜੋ ਕਿ ਈ-ਨਿਲਾਮੀ ਵਿਚ ਪੇਸ਼ ਕੀਤੀਆਂ ਜਾਣਗੀਆਂ ਵਿਚ ਮਿਕਸ ਲੈਂਡ ਯੂਜ ਸਾਈਟ, ਸਕੂਲ ਸਾਈਟਾਂ, ਕਮਰਸ਼ੀਅਲ ਚੰਕ, ਐਸ.ਸੀ.ਓ, ਬੂਥ, ਬਿਲਟਅੱਪ ਬੂਥ ਆਦਿ ਸ਼ਾਮਿਲ ਹੋਣਗੇ। ਇੱਥੇ ਇਹ ਦੱਸਣਾ ਯੋਗ ਹੈ ਕਿ ਵਿਭਾਗ ਵੱਲੋਂ ਪਿਛਲੇ ਸਾਲ ਤੋਂ ਮੈਨੂਅਲ ਨਿਲਾਮੀ ਦੀ ਥਾਂ ਈ-ਨਿਲਾਮੀ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ।
ਵਿਭਾਗ ਹੇਠ ਕੰਮ ਕਰਦੀਆਂ ਵੱਖ-ਵੱਖ ਵਿਕਾਸ ਅਥਾਰਿਟੀਆਂ (ਪੁੱਡਾ, ਗਮਾਡਾ, ਪੀ.ਡੀ.ਏ, ਗਲਾਡਾ, ਬੀ.ਡੀ.ਏ, ਜੇ.ਡੀ.ਏ ਅਤੇ ਏ.ਡੀ.ਏ) ਵੱਲੋ ਕੀਤੀ ਜਾ ਰਹੀ ਇਹ ਛੇਵੀਂ ਈ-ਨਿਲਾਮੀ ਹੈ। ਈ-ਨਿਲਾਮੀ ਦਾ ਤਜ਼ਰਬਾ ਵਿਭਾਗ ਲਈ ਵੱਡੀ ਕਾਮਯਾਬੀ ਸਾਬਿਤ ਹੋਇਆ ਹੈ, ਕਿਉਂਜੋ ਵਿਭਾਗ ਨੂੰ ਇਨ੍ਹਾਂ ਨਿਲਾਮੀਆਂ ਰਾਹੀਂ ਇੱਕ ਹਜਾਰ ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਇਸ ਈ-ਨਿਲਾਮੀ ਵਿਚ ਭਾਗ ਲੈਣ ਲਈ ਚਾਹਵਾਨ ਬੋਲਕਾਰਾਂ ਨੂੰ ਪੋਰਟਲ ਤੇ ਸਾਈਨ-ਅਪ ਕਰਨਾ ਹੋਵੇਗਾ ਅਤੇ ਯੂਜ਼ਰ ਆਈ.ਡੀ. ਅਤੇ ਪਾਸਵਰਡ ਪ੍ਰਾਪਤ ਕਰਨ ਦੀ ਲੋੜ ਹੋਵੇਗੀ।
PUDA
ਬੋਲੀਕਾਰਾਂ ਵੱਲੋਂ ਨੈਟ ਬੈਂਕਿੰਗ/ਡੈਬਿਟ ਕਾਰਡ/ਕਰੈਡਿਟ ਕਾਰਡ/ ਆਰ.ਟੀ.ਜੀ.ਐਸ/ ਐਨ.ਈ.ਐਫ.ਟੀ ਰਾਹੀਂ ਮੋੜਨਯੋਗ/ ਅਡਜਸਟਏਬਲ ਯੋਗਤਾ ਫੀਸ ਜਮ੍ਹਾਂ ਕਰਵਾਈ ਜਾਵੇਗੀ। ਨਿਲਾਮ ਕੀਤੀਆਂ ਜਾਣ ਵਾਲੀਆਂ ਸਾਈਟਾਂ ਦਾ ਕਬਜ਼ਾ ਸਫਲ ਬੋਲੀਕਾਰਾਂ ਨੂੰ ਅਲਾਟਮੈਂਟ ਪੱਤਰ ਜਾਰੀ ਹੋਣ ਤੋਂ 90 ਦਿਨਾਂ ਦੇ ਅੰਦਰ-ਅੰਦਰ ਸੌਂਪ ਦਿੱਤਾ ਜਾਵੇਗਾ। ਜੇਕਰ ਅਲਾਟੀ ਨਿਸ਼ਚਿਤ ਸਮੇਂ ਅੰਦਰ ਕਬਜ਼ਾ ਲੈਣ ਤੋਂ ਅਸਮਰਥ ਰਹਿੰਦਾ ਹੈ ਤਾਂ ਸਮਝ ਲਿਆ ਜਾਵੇਗਾ ਕਿ ਉਸ ਵੱਲੋਂ ਨਿਸ਼ਚਿਤ ਸਮੇਂ ਤੇ ਕਬਜ਼ਾ ਲੈ ਲਿਆ ਗਿਆ ਹੈ।
ਸਾਰੀਆਂ ਅਥਾਰਿਟੀਆਂ ਵੱਲੋਂ ਸਾਈਟਾਂ ਦੀ ਨਿਲਾਮੀ ੌਜਿਵੇਂ ਹੈ, ਜਿੱਥੇ ਹੌ ਦੇ ਆਧਾਰ ਤੇ ਕੀਤੀ ਜਾਵੇਗੀ ਅਤੇ ਸਾਈਟ ਤੇ ਕਿਸੇ ਕਿਸਮ ਦਾ ਢਾਂਚਾ ਹੋਣ ਦੀ ਸੂਰਤ ਵਿਚ ਸਾਈਟ ਨੂੰ ਸਮਤਲ ਕਰਨ ਜਾਂ ਢਾਂਚਾ ਹਟਾਉਣ ਦੀ ਜਿੰਮੇਵਾਰੀ ਸਬੰਧਤ ਅਥਾਰਿਟੀ ਦੀ ਨਹੀਂ ਹੋਵੇਗੀ। ।ਇਸ ਈ-ਨਿਲਾਮੀ ਵਿਚ ਪਟਿਆਲਾ, ਮੋਹਾਲੀ, ਜਲੰਧਰ, ਲੁਧਿਆਣਾ, ਬਠਿੰਡਾ, ਅੰਮ੍ਰਿਤਸਰ, ਮੋਗਾ, ਗੁਰਦਾਸਪੁਰ, ਅਮਰਗੜ੍ਹ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਸ਼ਹਿਰਾ ਵਿਚ ਸਥਿਤ ਵਪਾਰਿਕ ਜਾਇਦਾਦਾ (ਐਸ.ਸੀ.ਓ, ਬੂਥ, ਬਿਲਟ-ਅਪ-ਬੂਥ, ਐਸ.ਸੀ.ਐਫ, ਦੁਕਾਨਾਂ ਆਦਿ) ਸ਼ਾਮਿਲ ਹੋਣਗੀਆਂ।
ਈ-ਨਿਲਾਮੀ ਵਿਚ ਪੇਸ਼ ਕੀਤੀਆਂ ਜਾ ਰਹੀਆਂ ਸੰਸਥਾਗਤ ਸਾਈਟਾਂ ਵਿਚ ਮੋਹਾਲੀ ਵਿਖੇ ਇਕ ਮਿਕਸ ਲੈਂਡ ਯੂਜ ਸਾਈਟ ਅਤੇ ਇੱਕ ਵਪਾਰਿਕ ਚੰਕ ਸਾਈਟ, ਮੋਹਾਲੀ ਅਤੇ ਨਿਊ ਚੰਡੀਗੜ੍ਹ ਵਿਖੇ ਇੱਕ-ਇੱਕ ਸਕੂਲ ਸਾਈਟ, ਲੁਧਿਆਣਾ ਵਿਖੇ ਇੱਕ ਹੋਟਲ, ਵਪਾਰਿਕ ਚੰਕ ਸਾਈਟ ਅਤੇ ਪਟਿਆਲਾ ਵਿਖੇ ਇੱਕ ਗਰੁੱਪ ਹਾਊਸਿੰਗ ਸਾਈਟ ਸ਼ਾਮਿਲ ਹਨ ਈ-ਨਿਲਾਮੀ ਵਿਚ ਪੇਸ਼ ਕੀਤੀਆਂ ਜਾਣ ਵਾਲੀਆਂ ਜਾਇਦਾਦਾਂ ਦਾ ਵੇਰਵਾ ਜਿਵੇਂ ਰਾਖਵੀਂ ਕੀਮਤ, ਜਾਇਦਾਦ ਦੀ ਕਿਸਮ, ਲੋਕੇਸ਼ਨ ਪਲਾਨ, ਭੁਗਤਾਨ ਅਤੇ ਹੋਰ ਨਿਯਮਾਂ ਅਤੇ ਸ਼ਰਤਾਂ ਬਾਰੇ ਸੂਚਨਾ ਈ-ਆਕਸ਼ਨ ਪੋਰਟਲ 'ਤੇ ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਅਪਲੋਡ ਕਰ ਦਿਤਾ ਜਾਵੇਗਾ।