
ਦੇਸ਼ ਦੇ ਕੁਝ ਸੂਬਿਆਂ ਵਿੱਚ ਇਸ ਵੇਲੇ ਖੂਬ ਬਾਰਿਸ਼ ਹੋ ਰਹੀ ਹੈ ਜਦਕਿ ਕਈ ਥਾਈਂ ਫਿਲਹਾਲ...
ਨਵੀਂ ਦਿੱਲੀ: ਦੇਸ਼ ਦੇ ਕੁਝ ਸੂਬਿਆਂ ਵਿੱਚ ਇਸ ਵੇਲੇ ਖੂਬ ਬਾਰਿਸ਼ ਹੋ ਰਹੀ ਹੈ ਜਦਕਿ ਕਈ ਥਾਈਂ ਫਿਲਹਾਲ ਨਾਮਾਤਰ ਜਿਹਾ ਮੀਂਹ ਪਿਆ ਹੈ। ਥੋੜ੍ਹੇ ਦਿਨਾਂ ਤੱਕ ਮਾਨਸੂਨ ਦਾ ਰੁਖ਼ ਬਦਲ ਜਾਏਗਾ ਤਾਂ ਉਨ੍ਹਾਂ ਸੂਬਿਆਂ ਵਿੱਚ ਵੀ ਚੰਗਾ ਮੀਂਹ ਪਏਗਾ। 22 ਜੁਲਾਈ ਤੋਂ ਦਿੱਲੀ-ਐਨਸੀਆਰ ਤੋਂ ਇਲਾਵਾ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਬਣ ਰਹੀ ਹੈ।
Weather Update
ਇਸ ਦੌਰਾਨ ਜੰਮੂ-ਕਸ਼ਮੀਰ ਵੱਲ ਮਜ਼ਬੂਤ ਪੱਛਮੀ ਗੜਬੜੀ ਦੇ ਵੀ ਸਰਗਰਮ ਹੋਣ ਦੀ ਉਮੀਦ ਹੈ। ਬੰਗਾਲ ਦੀ ਖਾੜੀ ਤੋਂ ਹਵਾ ਦੇ ਘੱਟ ਦਬਾਅ ਦਾ ਖੇਤਰ ਵੀ ਬਣ ਰਿਹਾ ਹੈ। ਅਜਿਹੇ ਵਿੱਚ ਇਨ੍ਹਾਂ ਸਾਰੇ ਥਾਵਾਂ 'ਤੇ ਤੇਜ਼ ਬਾਰਿਸ਼ ਹੋਵੇਗੀ ਤੇ ਅੱਗੇ ਵੀ ਜਾਰੀ ਰਹੇਗੀ। ਦਰਅਸਲ ਬਾਰਸ਼ ਲਈ ਮਜ਼ਬੂਤ ਪੱਛਮੀ ਗੜਬੜੀ ਤੇ ਬੰਗਾਲ ਦੀ ਖਾੜੀ ਤੋਂ ਹਵਾ ਦੇ ਘੱਟ ਦਬਾਅ ਵਾਲੇ ਖੇਤਰ ਦਾ ਬਣਨਾ ਬਹੁਤ ਜ਼ਰੂਰੀ ਹੁੰਦਾ ਹੈ।
Weather update rainfall
ਜੇ ਇਹ ਦੋਵੇਂ ਨਹੀਂ ਹੁੰਦੇ ਤਾਂ ਬਾਰਿਸ਼ ਦੇ ਅਨੁਕੂਲ ਹਾਲਾਤ ਨਹੀਂ ਬਣ ਪਾਉਂਦੇ। ਦਿੱਲੀ-ਐਨਸੀਆਰ ਵਿੱਚ ਮਾਨਸੂਨ ਦੇ ਸ਼ੁਰੂਆਤੀ ਦੌਰ ਵਿੱਚ ਚੰਗੀ ਬਾਰਸ਼ ਨਾ ਹੋਣ ਦੀ ਮੁੱਖ ਵਜ੍ਹਾ ਵੀ ਇਹੀ ਸੀ। ਉੱਤਰ ਭਾਰਤ ਦੇ ਸੂਬਿਆਂ ਪੰਜਾਬ, ਹਿਮਾਚਲ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚ ਵੀ ਜਲਦ ਮਾਨਸੂਨ ਰਫ਼ਤਾਰ ਫੜ ਲਵੇਗਾ।