ਅੱਠ ਸਾਲ ਦੇ ਬੱਚੇ ਨਾਲ ਹੋਈ ਬਦਫ਼ੈਲੀ ਪਿੰਡ ਦੇ ਲੜਕਿਆਂ ਉਤੇ ਲੱਗੇ ਦੋਸ਼
Published : Jul 15, 2020, 9:59 am IST
Updated : Jul 15, 2020, 9:59 am IST
SHARE ARTICLE
Photo
Photo

ਹਲਕਾ ਜ਼ੀਰਾ ਦੇ ਪਿੰਡ ਵਿਖੇ 8 ਸਾਲਾ ਮਾਸੂਮ ਲੜਕੇ ਨਾਲ ਮੁਹੱਲੇ 'ਚੋਂ ਵੱਡੀ ਉਮਰ ਦੇ ਤਿੰਨ ਲੜਕਿਆਂ ਵਲੋਂ ਬਦਫ਼ੈਲੀ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ।

ਫ਼ਿਰੋਜ਼ਪੁਰ, 13 ਜੁਲਾਈ (ਜਗਵੰਤ ਸਿੰਘ ਮੱਲ੍ਹੀ): ਹਲਕਾ ਜ਼ੀਰਾ ਦੇ ਪਿੰਡ ਮਹੀਆਂ ਵਾਲਾ ਕਲਾਂ ਵਿਖੇ 8 ਸਾਲਾ ਮਾਸੂਮ ਲੜਕੇ ਨਾਲ ਮੁਹੱਲੇ 'ਚੋਂ ਵੱਡੀ ਉਮਰ ਦੇ ਤਿੰਨ ਲੜਕਿਆਂ ਵਲੋਂ ਬਦਫ਼ੈਲੀ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕਾ ਸਿਵਲ ਹਸਪਤਾਲ ਜ਼ੀਰਾ ਵਿਚ ਇਲਾਜ ਅਧੀਨ ਹੈ। ਜਿੱਥੇ ਪੀੜਤ ਲੜਕੇ ਦੀ ਮਾਤਾ ਅਤੇ ਹੋਰ ਰਿਸ਼ਤੇਦਾਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਉਸ ਦਾ ਲੜਕਾ ਬੀਤੇ ਸਨਿਚਰਵਾਰ ਗਲੀ ਵਿਚ ਖੇਡ ਰਿਹਾ ਸੀ। ਜਦਕਿ ਮੁਹੱਲੇ ਦੇ ਕੁੱਝ ਮੁੰਡੇ ਉਸ ਨੂੰ ਜਾਮਣਾਂ ਤੋੜਨ ਦੇ ਬਹਾਨੇ ਅਪਣੇ ਨਾਲ ਲੈ ਗਏ।

 ਜਿੱਥੋ ਉਸ ਨਾਲ ਕਥਿਤ ਰੂਪ ਵਿਚ ਬਦਫ਼ੈਲੀ ਕੀਤੀ ਗਈ। ਉਨ੍ਹਾਂ ਦਸਿਆ ਕਿ ਜਦੋਂ ਲੜਕਾ ਘਰੋਂ ਬਾਹਰ ਖੇਡਣ ਗਿਆ ਬਾਅਦ ਦੁਪਹਿਰ ਦੋ ਵਜੇ ਤਕ ਘਰ ਵਾਪਸ ਨਾ ਪਰਤਿਆ ਤਾਂ ਫਿਕਰਮੰਦ ਹੁੰਦੀ ਹੋਈ ਮਾਂ ਨੇ ਭਾਲ ਕੀਤੀ। ਪੁੱਛ ਪੜਤਾਲ 'ਚ ਪਿੰਡ ਦੇ ਕੁੱਝ ਲੋਕਾਂ ਦਸਿਆ ਕਿ ਬੱਚਾ ਉਕਤ ਲੜਕੇ ਨਾਲ ਲੈ ਗਏ ਹਨ। ਜਿੱਥੇ ਪਹੁੰਚ ਕੇ ਦੇਖਿਆ ਤਾਂ ਪੀੜਤ ਮਾਸੂਮ ਲੜਕਾ ਰੋ ਰਿਹਾ ਸੀ ਜਿਸ ਨੂੰ ਉਹ ਘਰ ਲੈ ਆਈ ਅਤੇ ਬਾਅਦ ਵਿਚ ਲੜਕੇ ਨੇ ਅਪਣੇ ਨਾਲ ਹੋਈ ਹੱਡਬੀਤੀ ਉਸ ਨੂੰ ਦਸੀ। ਜਿਸ ਤੋਂ ਬਾਅਦ ਪਰਵਾਰ ਨਾਲ ਗੱਲਬਾਤ ਕਰ ਕੇ ਉਸ ਨੂੰ ਅੱਜ ਸਿਵਲ ਹਸਪਤਾਲ ਜ਼ੀਰਾ ਲਿਆਂਦਾ ਗਿਆ ਹੈ।

 ਇਸ ਦੌਰਾਨ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਨਵਜੋਤ ਕੌਰ ਨੇ ਦਸਿਆ ਕਿ ਪੀੜਤ ਨਾਲ ਤਿੰਨ ਦਿਨ ਪਹਿਲਾਂ ਘਟਨਾ ਵਾਪਰੀ ਹੈ ਜਿਸ ਸਬੰਧੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਪੁਲਿਸ ਥਾਣਾ ਸਦਰ ਜ਼ੀਰਾ ਦੇ ਏਐਸਆਈ ਵਣ ਸਿੰਘ ਨੇ ਆਖਿਆ ਕਿ ਇਤਲਾਹ ਮਿਲਣ 'ਤੇ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement