
ਹਰੇਕ ਸਟਰੀਮ ਦੇ ਵਿਦਿਆਰਥੀਆਂ ਨੇ ਚੰਗੇ ਅੰਕੇ ਪ੍ਰਾਪਤ ਕਰ ਕੇ ਅਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।
ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਰਣਜੀਤ ਸਿੰਘ/ਗੁਰਦੇਵ ਸਿੰਘ): ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਇਲਾਕੇ ਦੀ ਖੇਡਾਂ ਦੇ ਖੇਤਰ ਸਮੇਤ ਹਰ ਖੇਤਰ ਵਿਚ ਮੋਹਰੀ ਰਹਿਣ ਵਾਲੀ ਸੰਸਥਾ ਨਿਸ਼ਾਨ ਅਕੈਡਮੀ ਔਲਖ ਦੇ ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ ਦੇ ਸਾਰੇ ਵਿਦਿਆਰਥੀਆਂ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। ਹਰੇਕ ਸਟਰੀਮ ਦੇ ਵਿਦਿਆਰਥੀਆਂ ਨੇ ਚੰਗੇ ਅੰਕੇ ਪ੍ਰਾਪਤ ਕਰ ਕੇ ਅਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।
ਨਾਨ ਮੈਡੀਕਲ ਗਰੁੱਪ ਦੀ ਵਿਦਿਆਰਥਣ ਅੰਸ਼ਿਕਾ ਸਚਦੇਵਾ ਨੇ 96 ਫ਼ੀ ਸਦੀ ਨੰਬਰ ਲੈ ਕੇ ਨੇ ਪਹਿਲਾ ਸਥਾਨ, ਜਸ਼ਨਪ੍ਰੀਤ ਕੌਰ ਨੇ 86.2 ਫ਼ੀ ਸਦੀ ਨੰਬਰ ਲੈ ਕੇ ਦੂਜਾ ਸਥਾਨ ਅਤੇ ਰਿਮਪਜੀਤ ਕੌਰ ਨੇ 83 ਫ਼ੀ ਸਦੀ ਨੰਬਰ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਮੈਡੀਕਲ ਗਰੁੱਪ ਦੀ ਵਿਦਿਆਰਥਣ ਰਮਨਜੋਤ ਕੌਰ ਨੇ 95 ਫ਼ੀ ਸਦੀ ਨੰਬਰ ਲੈ ਕੇ ਪਹਿਲਾ ਸਥਾਨ, ਪੈਬਲਦੀਪ ਕੌਰ ਨੇ 90 ਫ਼ੀ ਸਦੀ ਨੰਬਰ ਲੈ ਕੇ ਦੂਜਾ ਸਥਾਨ ਅਤੇ ਹਰਪ੍ਰੀਤ ਕੌਰ ਨੇ 89 ਫ਼ੀ ਸਦੀ ਨੰਬਰ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
Students
ਕਾਮਰਸ ਸਟਰੀਮ ਦੇ ਹੋਣਹਾਰ ਵਿਦਿਆਰਥੀਆਂ ਵਿਚੋਂ ਅਵਤਾਰ ਸਿੰਘ ਨੇ 81 ਫ਼ੀ ਸਦੀ ਨੰਬਰ ਲੈ ਕੇ ਪਹਿਲਾ ਸਥਾਨ, ਸਿਮਰਨ ਕੌਰ ਨੇ 77 ਫ਼ੀ ਸਦੀ ਨੰਬਰ ਲੈ ਕੇ ਦੂਜਾ ਸਥਾਨ ਅਤੇ ਨਵਜੋਤ ਸਿੰਘ 75 ਫ਼ੀ ਸਦੀ ਨੰਬਰ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰਾਂ ਆਰਟਸ ਸਟਰੀਮ ਵਿਚ ਜਸਕੀਰਤ ਸਿੰਘ ਨੇ 91 ਫ਼ੀ ਸਦੀ ਨੰਬਰ ਲੈ ਕੇ ਪਹਿਲਾ ਸਥਾਨ, ਗੁਰਪਿਆਰ ਸਿੰਘ ਨੇ 83 ਫ਼ੀ ਸਦੀ ਨੰਬਰ ਲੈ ਕੇ ਦੂਜਾ ਸਥਾਨ, ਪ੍ਰਿੰਸ ਕੁਮਾਰ ਨੇ 82 ਫ਼ੀ ਸਦੀ ਨੰਬਰ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਬਾਰਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਦਾ ਨਤੀਜਾ 100 ਫ਼ੀ ਸਦੀ ਰਿਹਾ।
ਨਿਸ਼ਾਨ ਅਕੈਡਮੀ ਔਲਖ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ: ਕਸ਼ਮੀਰ ਸਿੰਘ, ਡਾਇਰੈਕਟਰ ਸ: ਇਕਓਂਕਾਰ ਸਿੰਘ ਅਤੇ ਪ੍ਰਿੰਸੀਪਲ ਵਲੋਂ ਹੋਣਹਾਰ ਵਿਦਿਆਰਥੀਆਂ, ਮਾਪਿਆਂ ਅਤੇ ਸੰਸਥਾ ਦੇ ਮਿਹਨਤੀ ਸਟਾਫ ਨੂੰ ਇਸ ਸ਼ਾਨਦਾਰ ਨਤੀਜੇ ਦੀ ਵਧਾਈ ਦਿਤੀ ਅਤੇ ਅਗੇ ਤੋਂ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿਤੀ।