ਡੇਰਾ ਸਮਰਥਕ ਮਹਿਲਾ ਨੇ ਖੋਲ੍ਹੇ ਸੌਦਾ ਸਾਧ ਦੀ ਪੌਸ਼ਾਕ ਦੇ ਰਾਜ਼
Published : Jul 15, 2020, 7:59 am IST
Updated : Jul 15, 2020, 7:59 am IST
SHARE ARTICLE
Sauda Sadh
Sauda Sadh

ਪੌਸ਼ਾਕ ਸੁਖਬੀਰ ਬਾਦਲ ਨੇ ਤੋਹਫ਼ੇ ਵਜੋਂ ਸੌਦਾ ਸਾਧ ਨੂੰ ਭੇਜੀ ਸੀ

ਸਿਰਸਾ (ਸੁਰਿੰਦਰ ਪਾਲ ਸਿੰਘ): ਰਾਜਨੀਤੀ ਅਤੇ ਧਰਮ 'ਚ ਦਿਲਚਸਪੀ ਰੱਖਣ ਵਾਲੇ ਇਨਸਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਹਰ ਕਿਸਮ ਦੇ ਗੁਨਾਹਾਂ ਨੂੰ ਛੁਪਾਉਣ ਲਈ ਦੁਨੀਆਂ ਤੇ ਧਰਮ ਤੋਂ ਵੱਧ ਕੋਈ ਕਾਰਗਰ ਹਥਿਆਰ ਨਹੀਂ। ਇਸੇ ਹਕੀਕਤ ਅਧੀਨ ਹੀ ਡੇਰਾ ਪ੍ਰਮੁੱਖ ਗੁਰਮੀਤ ਸਿੰਘ ਰਾਮ ਰਹੀਮ ਨੇ ਅਖੌਤੀ ਧਰਮ ਦੇ ਨਾਮ 'ਤੇ ਅਪਣਾ ਸਾਮਰਾਜ ਕਾਇਮ ਕਰ ਲਿਆ ਸੀ ਅਤੇ ਉਹ ਕਿਸੇ ਸਮੇਂ ਵੀ ਸੱਤਾ ਲਈ ਸਿਰਦਰਦੀ ਖੜੀ ਕਰ ਸਕਦਾ ਸੀ, ਇਸੇ ਸਾਜ਼ਸ਼ ਨੂੰ ਭਾਂਪਦਿਆਂ ਰਾਜਨੀਤੀਵਾਨਾਂ ਨੇ ਚਾਂਣਕੀਆ ਨੀਤੀ ਅਧੀਨ ਉਸ ਦੇ ਸਾਮਰਾਜ ਦਾ ਲੱਕ ਇਸ ਤੋੜਿਆ ਤੇ ਉਸ ਨੂੰ ਪੂਰਾ ਅਰਾਮ ਕਰਨ ਲਈ ਜੇਲ ਬਿਠਾ ਦਿਤਾ।

Sauda SadhSauda Sadh

ਹਾਲ ਹੀ 'ਚ ਡੇਰਾ ਵਿੰਗ ਦੀ ਬੁਲਾਰੀ ਬੀਬਾ ਵੀਰਪਾਲ ਕੌਰ ਬਰਗਾੜੀ ਨੇ ਮੀਡੀਆਂ ਮੁਲਾਕਾਤ ਦੌਰਾਨ ਪ੍ਰਗਟਾਵਾ ਕੀਤਾ ਹੈ ਕਿ ਡੇਰੇ ਦੇ ਰਾਜਨੀਤਕ ਵਿੰਗ ਵਲੋਂ ਖੁਲ੍ਹੇ ਅਤੇ ਗੁਪਤ ਰੂਪ ਵਿਚ ਕਿਨ੍ਹਾਂ ਕਿਨ੍ਹਾਂ ਰਾਜਨੀਤਕ ਦਲਾਂ ਦੀ ਕਿਵੇਂ-ਕਿਵੇਂ ਮਦਦ ਕੀਤੀ ਜਾਂਦੀ ਰਹੀ ਹੈ ਅਤੇ ਕਿਨ੍ਹਾਂ ਰਾਜਨੀਤੀਵਾਨਾਂ ਨੇ ਜਾਮੇ ਇੰਸਾਂ ਸਮੇਂ ਗੁਰਮੀਤ ਸਿੰਘ ਨੂੰ ਸੁੰਦਰ ਪੌਸ਼ਾਕਾਂ ਦੇ ਕੀਮਤੀ ਤੋਹਫ਼ੇ ਭੇਂਟ ਕੀਤੇ ਸਨ। ਡੇਰੇ ਦੇ ਰਾਜਨੀਤਕ ਕੁਨੈਕਸ਼ਨ ਤੋਂ ਮੁਕਰ ਰਹੇ ਡੇਰਾ ਸਿਰਸਾ ਦੇ ਆਗੂਆਂ ਦੀ ਬਹੁਤੀ ਪੋਲ ਹੁਣ ਵੀਰਪਾਲ ਕੌਰ ਨੇ ਖੋਲ੍ਹ ਦਿਤੀ ਹੈ।

Sauda SadhSauda Sadh

ਜਾਣਕਾਰ ਸੂਤਰਾਂ ਦਾ ਮੰਨਣਾ ਹੈ ਕਿ ਹਰਿਆਣਾ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਡੇਰੇ ਦੀ 45 ਮੈਂਬਰੀ ਕਮੇਟੀ ਇਕ ਪਾਰਟੀ ਦੇ ਪੱਖ ਵਿਚ ਭੁਗਤੀ ਅਤੇ ਬਹੁਤੀਆਂ ਸੀਟਾਂ 'ਤੇ ਡੇਰਾ ਪ੍ਰੇਮੀਆਂ ਨੂੰ ਇਕ ਪਾਰਟੀ ਦੇ ਪੱਖ ਵਿਚ ਵੋਟ ਪਾਉਣ ਲਈ ਗੁਪਤ ਸੰਦੇਸ਼ ਭੇਜੇ ਗਏ। ਯਾਦ ਰਹੇ ਕਿ ਡੇਰਾ ਸੱਚਾ ਸੌਦਾ ਦਾ ਪ੍ਰਭਾਵ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਦੇ ਪੰਜ ਰਾਜਾਂ 'ਤੇ ਬਹੁਤਾ ਹੋਣ ਕਾਰਨ ਇਸ ਦੀ ਪੰਜ ਰਾਜਾਂ ਵਿਚ ਡੇਰੇ ਵਲੋਂ ਸਿਆਸੀ ਵਿੰਗ ਬਣਾਈ ਗਈ ਹੈ।

sukbir Singh badalSukbir Singh badal

ਇਨ੍ਹਾਂ ਪੰਜ ਰਾਜਾਂ ਵਿਚ ਡੇਰੇ ਦੇ ਲੱਖਾਂ ਸ਼ਰਧਾਲੂ ਹਨ। ਧਿਆਨਯੋਗ ਹੈ ਕਿ ਡੇਰਾ ਸਿਰਸਾ ਦਾ ਸਾਮਰਾਜ ਕੋਈ ਛੋਟਾ ਸਾਮਰਾਜ ਨਹੀਂ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਡੇਰੇ ਕੋਲ ਅਥਾਹ ਸੰਪਤੀ ਹੈ। ਡੇਰੇ ਕੋਲ ਦੇਸ਼ ਵਿਚ ਕਰੀਬ 40 ਵੱਡੇ ਮਹਾਂ ਆਸ਼ਰਮ ਹਨ ਅਤੇ 1000 ਤੋਂ ਵੱਧ ਨਾਮ ਚਰਚਾ ਘਰ ਹਨ। ਭਾਵ ਡੇਰੇ ਦੀ ਅਪਣੀ ਹੀ ਇਕ ਅਲੱਗ ਦੁਨੀਆਂ ਹੈ। ਵੀਰਪਾਲ ਕੌਰ ਨੇ ਸਾਫ਼ ਕਿਹਾ ਹੈ ਕਿ ਇੰਨੇ ਵੱਡੇ ਡੇਰੇ ਦੇ ਸਾਮਰਾਜ ਦੀ ਕਮਾਨ ਅਪਣੇ ਹੱਥ ਲੈਣ ਲਈ ਹਨੀਪ੍ਰੀਤ ਅਤੇ ਡੇਰੇ ਦੇ ਰਾਜਨੀਤਕ ਵਿੰਗ ਵਿਚ ਰੱਸਾ ਕਸ਼ੀ ਜਾਰੀ ਹੈ ਅਤੇ ਹੁਣ ਵੀ ਡੇਰੇ ਵਿਚ ਸੱਭ ਕੁੱਝ ਠੀਕ ਨਹੀਂ ਹੈ।

Dera Sacha SaudaDera Sacha Sauda

ਸਾਧਵੀ ਯੋਨ ਸ਼ੋਸ਼ਣ ਅਤੇ ਛਤਰਪਤੀ ਹਤਿਆ ਦੇ ਮਾਮਲੇ ਵਿਚ ਰੋਹਤਕ ਦੀ ਸੁਨਾਰੀਆਂ ਜੇਲ ਵਿਚ 20 ਸਾਲ ਲਈ ਬੰਦ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਜਿਸ ਰਾਜਨੀਤਕ ਪਾਰਟੀ ਦੇ ਹੱਕ 'ਚ ਉਹ ਡੱਟ ਕੇ ਭੁਗਤਿਆ ਉਸੇ ਪਾਰਟੀ ਦੇ ਰਾਜ 'ਚ ਉਸ ਨੂੰ ਰਾਜੇ ਤੋਂ ਰੰਕ ਬਣਾ ਦਿਤਾ ਗਿਆ। ਸੱਤਾ ਦੇ ਫੋਕੇ ਥਾਪੜੇ ਕਾਰਨ ਦਿਮਾਗ਼ ਵਿਚ ਦੁਨੀਆਂ ਭਰ ਦਾ ਸਟਾਰ ਬਣਨ ਦੀ ਲਾਲਸਾ ਰੱਖਣ ਵਾਲਾ ਸੌਦਾ ਸਾਧ ਸ਼ਾਇਦ ਇਹ ਭੁੱਲ ਗਿਆ ਸੀ ਕਿ ਰਾਜਨੀਤੀ ਦੇ ਅਸਲੀ ਅਰਥ ਹੋਰ ਹੁੰਦੇ ਹਨ?

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement