
ਹੁਣ UAPA ਵਿਚ ਇਹ ਵੀ ਜੋੜ ਦਿੱਤਾ ਗਿਆ ਹੈ ਕਿ ਸਰਕਾਰ ਨੂੰ...
ਚੰਡੀਗੜ੍ਹ: UAPA ਐਕਟ ਜਿਸ ਦੇ ਤਹਿਤ ਨੌਜਵਾਨ ਮੁੰਡਿਆਂ ਨੂੰ ਜੇਲ੍ਹ ਦੀਆਂ ਕਾਲੀਆਂ ਦੀਵਾਰਾਂ ਪਿੱਛੇ ਸੁੱਟਿਆ ਜਾਂਦਾ ਹੈ। ਹੋ ਸਕਦਾ ਹੈ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂ ਕਿ ਕਈ ਆਵਾਜ਼ਾਂ ਵੀ ਦੱਬਣੀਆਂ ਹੁੰਦੀਆਂ ਹਨ। ਇਸ ਤੇ ਸੁਖਪਾਲ ਖਹਿਰਾ ਨੇ ਮੋਰਚਾ ਖੋਲ੍ਹਿਆ ਹੋਇਆ ਹੈ। ਜਿਹੜੇ ਨੌਜਵਾਨ ਮੁੰਡਿਆਂ ਨੂੰ ਇਸ ਐਕਟ ਤਹਿਤ ਚਾਰ ਦੀਵਾਰੀ ਵਿਚ ਕੈਦ ਕੀਤਾ ਗਿਆ ਹੈ ਉਹਨਾਂ ਦੇ ਹੱਕ ਵਿਚ ਸੁਖਪਾਲ ਖਹਿਰਾ ਨੇ ਅਪਣੀ ਆਵਾਜ਼ ਬੁਲੰਦ ਕੀਤੀ ਹੈ।
Sukhpal Khaira
ਗੱਲਬਾਤ ਦੌਰਾਨ ਸੁਖਪਾਲ ਖਹਿਰਾ ਨੇ ਦਸਿਆ ਕਿ ਸਾਡੇ ਪੁਰਖੇ ਮੁਗਲਾਂ, ਅਬਦਾਲੀਆਂ ਦਾ ਵਿਰੋਧ ਕਰਦੇ ਸਨ ਕਿਉਂ ਕਿ ਉਹ ਜ਼ਾਲਮ ਸਨ। ਉਸ ਤੋਂ ਬਾਅਦ ਅੰਗਰੇਜ਼ਾਂ ਖਿਲਾਫ ਵੀ ਝੰਡਾ ਬੁਲੰਦ ਕੀਤਾ ਕਿਉਂ ਕਿ ਉਹ ਵੀ ਭਾਰਤੀ ਲੋਕਾਂ ਨਾਲ ਮਾੜਾ ਵਰਤਾਰਾ ਕਰਦੇ ਸਨ। ਸਾਡੀਆਂ ਬਣਾਈਆਂ ਸਰਕਾਰਾਂ ਜਮਹੂਰੀਅਤ ਦੀ ਆੜ ਵਿਚ ਉਹਨਾਂ ਨਾਲੋਂ ਘਟ ਜ਼ੁਲਮ ਨਹੀਂ ਕਰ ਰਹੀਆਂ। UAPA ਟਾਡਾ ਦੀ ਰਿਪਲੇਸਮੈਂਟ ਹੈ ਇਸ ਵਿਚ ਕਿਸੇ ਵੀ ਵਿਅਕਤੀ ਦੇ ਹਕੂਕ ਖੋਹੇ ਜਾਂਦੇ ਹਨ।
Sukhpal Khaira
ਹੁਣ UAPA ਵਿਚ ਇਹ ਵੀ ਜੋੜ ਦਿੱਤਾ ਗਿਆ ਹੈ ਕਿ ਸਰਕਾਰ ਨੂੰ ਅਧਿਕਾਰ ਹੈ ਕਿ ਉਹ ਕਿਸੇ ਵੀ ਵਿਅਕਤੀ ਨੂੰ ਅੱਤਵਾਦ ਐਲਾਨ ਕੇ ਉਸ ਦੀ ਸਾਰੀ ਜਾਇਦਾਦ ਕੁਰਕ ਕਰ ਸਕਦੀ ਹੈ। ਉਸ ਤੋਂ ਬਾਅਦ ਉਸ ਨੂੰ 6 ਮਹੀਨਿਆਂ ਲਈ ਜੇਲ੍ਹ ਵਿਚ ਰੱਖਿਆ ਜਾਂਦਾ ਹੈ ਤੇ ਚਲਾਨ ਪੇਸ਼ ਕਰਨ ਦੀ ਵੀ ਲੋੜ ਨਹੀਂ ਹੁੰਦੀ। ਇਸ ਤਰ੍ਹਾਂ ਦੇ ਕੇਸ ਵਿਚ ਜ਼ਮਾਨਤ ਹੋਣ ਨੂੰ ਵੀ ਕਈ ਸਾਲ ਲਗ ਜਾਂਦੇ ਹਨ।
Sukhpal Khaira
ਪੁਲਿਸ ਵੱਲੋਂ ਜਿਹੜਾ ਪਰਚਾ ਦਰਜ ਕੀਤਾ ਜਾਂਦਾ ਹੈ ਉਹ ਅਪਣੇ ਖੂਫ਼ੀਆ ਸਰੋਤਾਂ ਦੇ ਆਧਾਰ ਤੇ ਪਰਚਾ ਦਰਜ ਕਰ ਦਿੰਦੀ ਹੈ ਉਸ ਨੂੰ ਕਿਸੇ ਵੱਲੋਂ ਸ਼ਿਕਾਇਤ ਦੀ ਲੋੜ ਨਹੀਂ ਹੁੰਦੀ। ਪੁਲਿਸ ਜਿਹੜੀ ਡਾਇਰੀ ਕਾਇਮ ਕਰਦੀ ਹੈ ਉਹ ਇਕਯੂਸ ਨੂੰ ਵੀ ਨਹੀਂ ਦਿਖਾਈ ਜਾਂਦੀ ਤੇ ਇਹ ਸਿਰਫ ਜੱਜ ਨੂੰ ਦਿਖਾਈ ਜਾਂਦੀ ਹੈ ਕਿ ਉਹਨਾਂ ਨੇ ਇਹਨਾਂ ਜ਼ੁਲਮਾਂ ਦੇ ਆਧਾਰ ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ 2019 ਵਿਚ ਪਾਰਲੀਮੈਂਟ ਵਿਚ UAPA ਦਾ ਕਾਨੂੰਨ ਘੜਿਆ ਜਾ ਰਿਹਾ ਸੀ ਤਾਂ ਉਸ ਸਮੇਂ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਸੀ।
Sukhpal Khaira
ਉਹਨਾਂ ਕਿਹਾ ਸੀ ਕਿ ਇਸ ਨਾਲ ਮਨੁੱਖੀ ਅਧਿਕਾਰਾਂ ਦਾ ਉਲੰਘਣ ਵਾਲੀ ਗੱਲ ਹੈ ਇਸ ਲਈ ਇਹ ਨਹੀਂ ਬਣਨਾ ਚਾਹੀਦਾ। ਕਾਂਗਰਸ ਵੱਲੋਂ UAPA ਦਾ ਵਿਰੋਧ ਕੀਤਾ ਜਾਂਦਾ ਹੈ ਪਰ ਪੰਜਾਬ ਵਿਚ ਕੈਪਟਨ ਸਰਕਾਰ ਇਸ ਨੂੰ ਵੱਡਾ ਹੁਲਾਰਾ ਦੇ ਰਹੀ ਹੈ। ਪਿਛਲੇ ਦਿਨਾਂ ਵਿਚ ਹੁਣ ਤਕ 16 ਐਫਆਈਆਰ UAPA ਤਹਿਤ ਦਰਜ ਕੀਤੀਆਂ ਗਈਆਂ ਹਨ ਅਤੇ ਇਹਨਾਂ ਵਿਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
Sukhpal Khaira
ਸੁਖਪਾਲ ਖਹਿਰਾ ਦੇ ਦੋਸਤ ਜੋਗਿੰਦਰ ਸਿੰਘ ਗੁੱਜਰ ਜੋ ਕਿ ਇਟਲੀ ਵਿਚ ਰਹਿੰਦੇ ਹਨ ਜੋ ਕਿ ਪੜ੍ਹੇ ਲਿਖੇ ਵੀ ਨਹੀਂ ਹਨ, ਉਹਨਾਂ ਨੂੰ ਦਿਲ ਦੀ ਬਿਮਾਰੀ ਹੈ। ਉਸ ਨੇ ਅੱਜ ਤਕ ਕੋਈ ਜ਼ੁਲਮ ਵੀ ਨਹੀਂ ਕੀਤਾ ਤੇ ਉਹਨਾਂ ਦਾ ਪਰਿਵਾਰ ਸੁਖਪਾਲ ਖਹਿਰਾ ਕੋਲ ਆਇਆ ਸੀ ਕਿ ਉਹਨਾਂ ਦਾ ਖਾਲਿਸਤਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹਨਾਂ ਜੋਗਿੰਦਰ ਸਿੰਘ ਦੇ ਪਿੰਡ ਪਹੁੰਚ ਕੀਤੀ ਤੇ ਪਿੰਡ ਦੇ ਸਰਪੰਚ, ਪੰਚ ਤੇ ਹੋਰਨਾਂ ਮੈਂਬਰਾਂ ਨੇ ਉਹਨਾਂ ਦੀ ਗਵਾਹੀ ਦਿੱਤੀ।
ਉਹਨਾਂ ਨੂੰ ਇਸ ਆਧਾਰ ਤੇ ਫੜਿਆ ਗਿਆ ਕਿ ਉਹਨਾਂ ਨੇ ਇਟਲੀ ਦੇ ਗੁਰਦੁਆਰੇ ਵਿਚ ਐਸਐਫਜੇ ਦੇ ਮਿਸਟਰ ਅਵਤਾਰ ਸਿੰਘ ਪੰਨੂੰ ਨੂੰ ਇਕ ਸਰੋਪਾ ਦਿੱਤਾ ਹੈ। 2019 ਵਿਚ ਸਿਖਸ ਫਾਰ ਜਸਟਿਸ ਨੇ ਜਨੀਵਾ ਵਿਚ ਇਕ ਕਨਵੈਨਸ਼ਨ ਕੀਤੀ ਸੀ ਜਿਥੇ 2500 ਵਿਅਕਤੀ ਸੀ ਉਸ ਵਿਚ ਉਹਨਾਂ ਦੀ ਸ਼ਮੂਲੀਅਤ ਦਿਖਾਈ ਗਈ। ਇਕ ਉਹਨਾਂ ਤੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ 200 ਯੁਰੋ ਟ੍ਰਾਂਸਪੋਰਟ ਕੀਤਾ ਹੈ।
Sukhpal Khaira
ਉਹਨਾਂ ਤੇ ਦੇਸ਼ ਨੂੰ ਤੋੜਨ ਦੇ ਇਲਜ਼ਾਮ ਲਗਾਏ ਗਏ, ਕੀ 200 ਯੁਰੋ ਨਾਲ ਭਾਰਤ ਟੁੱਟ ਜਾਵੇਗਾ? ਇਸ ਤੋਂ ਬਾਅਦ ਉਹਨਾਂ ਨੂੰ ਹੋਰ ਖੋਜ ਕਰਨ ਤੇ ਇਕ 144 ਨੰਬਰ ਐਫਆਈਆਰ ਮਿਲੀ ਜਿਸ ਦੀ ਕਾਪੀ ਵੀ ਉਹਨਾਂ ਕੋਲ ਹੈ ਇਹ ਕਾਪੀ ਥਾਣਾ ਸਦਰ ਸਮਾਣਾ ਜ਼ਿਲ੍ਹਾ ਪਟਿਆਲਾ ਵਿਚ ਦਰਜ ਹੋਈ ਸੀ। ਉਹਨਾਂ ਨੇ ਜਦੋਂ ਇਕ ਅੰਗਰੇਜ਼ੀ ਅਖ਼ਬਾਰ ਪੜ੍ਹੀ ਸੀ ਤਾਂ ਉਸ ਵਿਚ ਇਕ ਸੁਖਚੈਨ ਸਿੰਘ ਜੋ ਕਿ ਦਲਿਤ ਤੇ ਗਰੀਬ ਪਰਿਵਾਰ ਨਾਲ ਸਬੰਧਿਤ ਹੈ ਉਸ ਤੇ ਸਰਪੰਚ ਹਾਕਮ ਸਿੰਘ ਸਿਹਰਾ ਪਿੰਡ ਨੇ ਕਿਹਾ ਸੀ ਕਿ 26 ਜੂਨ ਸੁਖਚੈਨ ਸਿੰਘ ਨੂੰ ਉਹਨਾਂ ਦੀ ਹਾਜ਼ਰੀ ਵਿਚ ਪੁਲਿਸ ਲੈ ਕੇ ਗਈ ਸੀ।
ਪਰ 28 ਜੂਨ ਨੂੰ ਖ਼ਬਰ ਆਉਂਦੀ ਹੈ ਕਿ ਸੁਖਚੈਨ ਸਿੰਘ ਨੂੰ ਗਾਜੇਵਾਸ ਪਿੰਡ ਭੁਆਨੀਪੁਰ ਸਮਾਣਾ ਰੋਡ ਤੇ ਪੁਲਿਸ ਨਾਕੇ ਤੋਂ ਫੜਿਆ ਹੈ, ਉਸ ਕੋਲੋਂ ਇਕ ਪਿਸਤੌਲ ਮਿਲਿਆ ਹੈ, ਸੱਤ ਕਾਰਤੂਸ ਮਿਲੇ ਜੋ ਕਿ ਬਿਲਕੁੱਲ ਹੀ ਝੂਠੀ ਕਹਾਣੀ ਬਣਾ ਕੇ ਪੇਸ਼ ਕੀਤੀ ਗਈ। ਸੁਖਪਾਲ ਖਹਿਰਾ ਤੇ ਉਹਨਾਂ ਨਾਲ ਹੋਰ ਐਮਐਲਏ ਸੁਖਚੈਨ ਸਿੰਘ ਦੇ ਘਰ ਗਏ ਸਨ ਤੇ ਉਹਨਾਂ ਨੇ ਸੁਖਚੈਨ ਦੇ ਘਰ ਦੀ ਹਾਲਤ ਦੇਖੀ।
Capt Amrinder Singh
ਉਹਨਾਂ ਨੂੰ ਪਤਾ ਲੱਗਿਆ ਕਿ ਇਹ ਪਰਿਵਾਰ ਬਹੁਤ ਹੀ ਗਰੀਬ ਹਾਲਤ ਵਿਚ ਰਰਿ ਰਹੇ ਹਨ। ਸਰਕਾਰ ਨੇ ਬਹੁਤ ਸਾਰੇ ਗਰੀਬ ਲੋਕਾਂ ਨੂੰ ਇਸ ਦੀ ਚਪੇਟ ਵਿਚ ਲਿਆ ਹੈ ਜੋ ਕਿ ਬਹੁਤ ਹੀ ਧੱਕਾ ਕਰਨ ਵਾਲੀ ਗੱਲ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਆਪ ਇਹਨਾਂ ਨੂੰ ਅੱਤਵਾਦੀ ਬਣਨ ਦਾ ਰਾਹ ਦਿਖਾ ਰਹੀ ਹੈ। ਉਹਨਾਂ ਨੇ ਵਿਧਾਨ ਸਭਾ ਦੀ ਕਮੇਟੀ ਮੀਟਿੰਗ ਵਿਚ ਚੇਅਰਮੈਨ ਨੂੰ ਕਿਹਾ ਕਿ ਉਹ UAPA ਦਾ ਮਸਲਾ ਰਿਕਾਰਡ ਕਰਵਾਉਣਾ ਚਾਹੁੰਦੇ ਹਨ।
ਇਸ ਸਮੇਂ ਅਡੀਸ਼ਨਲ ਚੀਫ਼ ਸੈਕਟਰੀ ਹੋਮ ਸਤੀਸ਼ ਚੰਦਰਾ ਤੇ ਉਹਨਾਂ ਦੀ ਪੂਰੀ ਟੀਮ ਨੂੰ ਵੀ ਮੌਜੂਦ ਸੀ। ਇਸ ਤੋਂ ਬਾਅਦ ਉਹਨਾਂ ਨੇ ਸਾਰਾ ਡਾਟਾ ਪੰਜਾਬ ਪੁਲਿਸ ਨੂੰ ਦੇ ਕੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਾਰੀਆਂ ਐਫਆਈਆਰਜ਼ ਦੀ ਪੂਰੀ ਤਰ੍ਹਾਂ ਘੋਖ ਕੀਤੀ ਜਾਵੇ। ਉਹਨਾਂ ਵੱਲੋਂ ਚੀਫ਼ ਮਿਨਿਸਟਰ ਨੂੰ ਚਿੱਠੀ ਵੀ ਲਿਖੀ ਜਾ ਚੁੱਕੀ ਹੈ। ਉਹਨਾਂ ਨੇ ਇਹੀ ਮੰਗ ਕੀਤੀ ਹੈ ਕਿ ਉਹ ਪੰਜਾਬ ਵਿਚ ਅਜਿਹੇ ਕਾਨੂੰਨ ਲਾਗੂ ਨਹੀਂ ਹੋਣੇ ਚਾਹੀਦੇ ਜਿਹਨਾਂ ਨਾਲ ਪੰਜਾਬ ਦੇ ਨੌਜਵਾਨਾਂ ਤੇ ਕਹਿਰ ਢਾਹਿਆ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।