ਪੰਜਾਬ ਦੀ ਨੌਜਵਾਨੀ ਦੀ ਸਮੱਸਿਆ ਦਾ ਹੱਲ ਨਾਨਕ ਮਾਡਲ ਬਗ਼ੈਰ ਸੰਭਵ ਨਹੀਂ
Published : Jul 11, 2018, 9:19 am IST
Updated : Jul 11, 2018, 9:39 am IST
SHARE ARTICLE
Guru Nanak Dev Ji
Guru Nanak Dev Ji

ਕਿਸੇ ਵੀ ਪ੍ਰਵਾਰ, ਸਮਾਜ, ਕੌਮ ਅਤੇ ਦੇਸ਼ ਦਾ ਉੱਜਲ ਅਤੇ ਸੁਰੱਖਿਅਤ ਭਵਿੱਖ ਉਸ ਦੀ ਮੁੱਸ-ਮੁੱਸ ਕਰਦੀ ਨਰੋਈ ਆਤਮਾ, ਮਨ, ਬੁੱਧੀ ਅਤੇ ਸਰੀਰ ਵਜੋਂ ਅੰਗੜਾਈ ਲੈਂਦੀ ਨੌਜਵਾਨ...

2010 ਵਿਚ ਜਦੋਂ ਲੇਖਕ ਪਹਿਲੀ ਵਾਰ ਕੈਨੇਡਾ ਗਿਆ ਤਾਂ ਉਥੇ ਪਹੁੰਚਣ 'ਤੇ ਇਕ ਚੇਤੰਨ ਅਤੇ ਵਿਵਹਾਰਕ ਰਿਸ਼ਤੇਦਾਰ ਦਾ ਟੈਲੀਫ਼ੋਨ ਆਇਆ, 'ਭਾਜੀ ਤੁਸੀ ਖ਼ੁਸ਼ਕਿਸਮਤ ਅਤੇ ਵੱਡਭਾਗੀ ਹੋ ਕਿ ਬਾਬੇ ਨਾਨਕ ਦੀ ਧਰਤੀ 'ਤੇ ਆ ਗਏ ਹੋ।' ਲੇਖਕ ਸੋਚਣ ਲਈ ਮਜਬੂਰ ਹੋ ਗਿਆ ਕਿ ਬਾਬਾ ਨਾਨਕ ਤਾਂ ਮੱਕੇ ਤੋਂ ਅੱਗੇ ਇਧਰ ਆਏ ਹੀ ਨਹੀਂ। ਫਿਰ ਇਹ ਕੀ ਕਹਿ ਰਹੇ ਹਨ? ਜ਼ਰਾ ਦਿਮਾਗ 'ਤੇ ਜ਼ੋਰ ਦਿਤਾ ਤਾਂ ਸੱਭ ਸੋਝੀ ਆ ਗਈ। ਉਸ ਦੇਸ਼ ਅੰਦਰ 'ਨਾਨਕ ਮਾਡਲ' ਦਾ 'ਕਿਰਤ ਸਭਿਆਚਾਰ' ਪੂਰੀ ਤਰ੍ਹਾਂ ਲਾਗੂ ਹੈ।

ਇਸੇ ਕਰ ਕੇ ਉਥੋਂ ਦੀ ਅਰਥਵਿਵਸਥਾ ਮਜ਼ਬੂਤ ਹੈ। ਪ੍ਰਵਾਰ, ਸਮਾਜ ਅਤੇ ਰਾਜ, ਗੁਰੂ ਨਾਨਕ ਮਾਡਲ ਵਾਂਗ ਬੱਚਿਆਂ ਅਤੇ ਨੌਜਵਾਨਾਂ ਨੂੰ ਸਿਖਿਆ, ਮਾਨਸਿਕ, ਬੌਧਿਕ, ਸਰੀਰਕ ਅਤੇ ਆਤਮਿਕ ਤੌਰ 'ਤੇ ਵਧੀਆ ਅਤੇ ਹੁਨਰਮੰਦ ਜੀਵਨ-ਜਾਚ ਪ੍ਰਦਾਨ ਕਰਦੇ ਹਨ। ਉਸ ਸਮਾਜ ਦੇ ਬੱਚੇ ਉਨ੍ਹਾਂ ਦਾ ਕੀਮਤੀ ਸਰਮਾਇਆ ਉੱਜਲ ਅਤੇ ਸੁਰੱਖਿਅਤ ਭਵਿੱਖ ਸਮਝਿਆ ਜਾਂਦਾ ਹੈ।

'ਨਾਨਕ ਮਾਡਲ' ਨਾਲ ਸੁਮੇਲਤਾ ਕਰ ਕੇ ਸਿੱਖ ਭਾਈਚਾਰਾ ਉਸ ਰਾਜ, ਸਮਾਜ, ਸਰਕਾਰ ਅਤੇ ਲੋਕਤੰਤਰੀ ਵਿਵਸਥਾ ਦਾ ਸਨਮਾਨਜਨਕ ਅੰਗ ਬਣ ਚੁੱਕਾ ਹੈ। ਨਾਨਕ ਮਾਡਲ ਸੁਹਣੇ, ਨੈਤਿਕ, ਸਾਫ਼-ਸੁਥਰੇ ਸਿੱਖ ਅਤੇ ਇਵੇਂ ਹੀ ਸੋਹਣੇ, ਨੈਤਿਕ, ਸਾਫ਼-ਸੁਥਰੇ, ਵਿਕਾਸਮਈ ਸਮਾਜ, ਰਾਜ ਅਤੇ ਸਰਕਾਰ ਦਾ ਨਿਰਮਾਣ ਕਰਦਾ ਹੈ।

ਕੈਨੇਡਾ ਅੰਦਰ ਸਿੱਖਾਂ ਅਤੇ ਸਿੱਖ ਭਾਈਚਾਰੇ ਨੇ ਅਜਿਹਾ ਕਰ ਵਿਖਾਇਆ ਹੈ। ਇਵੇਂ ਨਾਨਕ ਮਾਡਲ 'ਯੂਟੋਪੀਆ' ਨਹੀਂ ਹੈ। ਪ੍ਰੈਕਟੀਕਲ ਹਕੀਕਤ ਅਤੇ ਸੱਚਾਈ ਹੈ। ਇਸ 'ਤੇ ਅਮਲ ਕਰਦਿਆਂ ਪੰਜਾਬ ਅੰਦਰ ਹਰ ਰਾਜਨੀਤਕ ਪਾਰਟੀ ਅਤੇ ਸਿੱਖ ਧਰਮ ਅਤੇ ਸਮਾਜ ਨਾਲ ਸਬੰਧਤ ਸੰਸਥਾਵਾਂ ਦੀ ਨਿਕੰਮੀ, ਭ੍ਰਿਸ਼ਟ, ਵਿਭਚਾਰੀ, ਘਾਤਕ, ਦੂਰਅੰਦੇਸ਼ੀ ਤੋਂ ਸਖਣੀ ਲੀਡਰਸ਼ਿਪ ਨੂੰ ਬਦਲਣ ਦੀ ਫ਼ੌਰੀ ਲੋੜ ਹੈ।

ਕਿਸੇ ਵੀ ਪ੍ਰਵਾਰ, ਸਮਾਜ, ਕੌਮ ਅਤੇ ਦੇਸ਼ ਦਾ ਉੱਜਲ ਅਤੇ ਸੁਰੱਖਿਅਤ ਭਵਿੱਖ ਉਸ ਦੀ ਮੁੱਸ-ਮੁੱਸ ਕਰਦੀ ਨਰੋਈ ਆਤਮਾ, ਮਨ, ਬੁੱਧੀ ਅਤੇ ਸਰੀਰ ਵਜੋਂ ਅੰਗੜਾਈ ਲੈਂਦੀ ਨੌਜਵਾਨ ਪੀੜ੍ਹੀ ਹੁੰਦੀ ਹੈ। ਜੋ ਵੀ ਪ੍ਰਵਾਰ, ਸਮਾਜ, ਕੌਮ ਅਤੇ ਦੇਸ਼ ਇਸ ਨੌਜਵਾਨ ਪੀੜ੍ਹੀ ਨੂੰ ਵਧੀਆ ਅਤੇ ਹੁਨਰਮੰਦ, ਨੈਤਿਕ ਅਤੇ ਜ਼ਾਬਤਾਪਸੰਦ, ਸਿਖਿਅਤ ਅਤੇ ਸਮਾਜਕ ਇਨਸਾਫ਼ਪਸੰਦ ਢੰਗ ਨਾਲ ਪਾਲ-ਪੋਸ ਲੈਂਦਾ ਹੈ, ਨਿਸ਼ਚਿਤ ਤੌਰ 'ਤੇ ਉਸ ਦਾ ਭਵਿੱਖ ਉੱਜਲ, ਸੁਰੱਖਿਅਤ, ਵਿਕਾਸਮਈ ਅਤੇ ਸ਼ਾਨਾਂਮੱਤਾ ਹੁੰਦਾ ਹੈ।

ਪਰ ਭਾਰਤ ਦੇਸ਼ ਅੰਦਰ ਸ਼ਾਨਾਂਮੱਤੇ ਇਤਿਹਾਸ ਅਤੇ ਲਾਮਿਸਾਲ ਪਿਛੋਕੜ ਦੇ ਲਖਾਇਕ ਪੰਜਾਬ ਸੂਬੇ ਦੇ ਅਜੋਕੇ ਸਮਾਜਕ, ਆਰਥਕ, ਧਾਰਮਕ, ਰਾਜਨੀਤਕ ਅਤੇ ਸਭਿਆਚਾਰਕ ਹਾਲਾਤ 'ਤੇ ਨਜ਼ਰ ਮਾਰੀ ਜਾਵੇ ਤਾਂ ਬਹੁਤ ਹੀ ਸ਼ਰਮਨਾਕ ਨਿਰਾਸ਼ਾ ਪੱਲੇ ਪੈਂਦੀ ਹੈ। ਇਸ ਦੀ ਅਜੋਕੀ ਕਰੀਬ 90 ਲੱਖ ਅੱਧਖੜ ਵੱਸੋਂ, ਸਰੀਰਕ, ਮਾਨਸਿਕ, ਬੌਧਿਕ ਅਤੇ ਆਤਮਿਕ ਤੌਰ 'ਤੇ ਨਕਾਰਾ, ਨਸ਼ੀਲੇ ਪਦਾਰਥਾਂ, ਅਪਰਾਧਿਕ, ਮਾਰੂ ਗੈਂਗਸਟਰ, ਗ਼ੈਰ-ਜ਼ਾਬਤਾ ਪਸੰਦ, ਅਨੈਤਿਕ ਅਤੇ ਵਿਕਾਸਹੀਣ-ਪੈਦਾਵਾਰ ਰਹਿਤ ਕਾਰਵਾਈਆਂ ਵਿਚ ਵਧੇਰੇ ਕਰ ਕੇ ਸ਼ਾਮਲ ਹੋਣ ਕਰ ਕੇ, ਇਸ ਦਾ ਭਵਿੱਖ ਅਸੁਰੱਖਿਅਤ ਹਨੇਰੀ ਗੁਫ਼ਾ ਅੰਦਰ ਧਸਦਾ ਨਜ਼ਰ ਆਉਂਦਾ ਹੈ।

Making CarpetsMaking Carpets


ਪੰਜਾਬ ਦੀ ਨੌਜਵਾਨੀ ਦੇ ਐਸੇ ਡਰਾਉਣੇ ਅਸੁਰੱਖਿਅਤ ਭਵਿੱਖ ਅਤੇ ਉਨ੍ਹਾਂ ਦੀ ਸਹੀ ਪਰਵਰਿਸ਼ ਨਾ ਕਰਨ ਲਈ ਮੁੱਖ ਤੌਰ 'ਤੇ ਪ੍ਰਵਾਰਾਂ ਅਤੇ ਮਾਪਿਆਂ ਤੋਂ ਇਲਾਵਾ ਇਸ ਦੀ ਨਿਕੰਮੀ, ਭ੍ਰਿਸ਼ਟ, ਸੁਆਰਥੀ, ਦੂਰਦ੍ਰਿਸ਼ਟੀਹੀਣ, ਭਾਈ ਭਤੀਜਾਵਾਦੀ, ਲੋਟੂ, ਵੱਖ-ਵੱਖ ਮਾਰੂ ਮਾਫ਼ੀਆ ਗਰੋਹ ਸਭਿਆਚਾਰ ਦੀ ਪਾਲਕ ਰਾਜਨੀਤਕ ਲੀਡਰਸ਼ਿਪ ਹੈ।

ਦਰਅਸਲ 'ਸੋਹਣੇ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਈਓ, ਜਿਵੇਂ ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਈਓ' ਦੀ ਨੌਜਵਾਨੀ ਦੇ ਉੱਜਲ, ਸੁਰੱਖਿਅਤ ਅਤੇ ਸ਼ਾਨਾਂਮੱਤੇ ਭਵਿੱਖ ਦਾ ਭੋਗ 15 ਅਗੱਸਤ, 1947 ਨੂੰ ਹੀ ਪੈ ਗਿਆ ਸੀ ਜਦੋਂ ਭਾਰਤੀ ਅਤੇ ਪਾਕਿਸਤਾਨੀ ਰਾਜਨੀਤਕ ਆਗੂਆਂ ਨੇ ਸਾਮਰਾਜਵਾਦੀ ਬ੍ਰਿਟਿਸ਼ ਸ਼ਾਸਕਾਂ ਦੀ ਘਿਨਾਉਣੀ ਯੁੱਧਨੀਤਕ ਡਿਪਲੋਮੈਟਿਕ, ਭੂਗੋਲਿਕ ਚਾਲ ਵਿਚ ਆਪੋ-ਅਪਣੀ ਸੱਤਾ ਪ੍ਰਾਪਤੀ ਫ਼ਿਰਕੂ ਇੱਛਾ ਦੀ ਪੂਰਤੀ ਲਈ ਇਸ ਦੇ ਦੋ ਟੋਟੇ ਕਰ ਦਿਤੇ ਸਨ। ਨੌਜਵਾਨੀ ਨੂੰ ਇਸ ਵੰਡ ਨੇ ਦਿਤੀ ਮੌਤ, ਬੇਰੋਜ਼ਗਾਰੀ, ਅਸੁਰੱਖਿਅਤ ਭਵਿੱਖ ਅਤੇ ਜਿਊਣ ਲਈ ਬਦੇਸ਼ੀ ਲਲਕ।

 

ਨਾਨਕ ਮਾਡਲ ਅਨੁਸਾਰ ਹਰ ਨੌਜਵਾਨ ਹਰ ਤਰ੍ਹਾਂ ਦੀ ਕਿਰਤ ਕਰਨ ਲਈ ਤਤਪਰ ਰਹਿੰਦਾ ਹੈ, ਉਹ ਭਾਵੇਂ ਹੁਨਰਮੰਦ ਹੋਵੇ ਜਾਂ ਗ਼ੈਰ-ਹੁਨਰਮੰਦ ਘੱਟ ਉਜਰਤ ਵਾਲੀ ਹੋਵੇ। ਪੰਜਾਬ ਦੀਆਂ ਮੂਰਖਾਨਾ ਪਹੁੰਚ ਵਾਲੀਆਂ ਸਰਕਾਰਾਂ ਦੀਆਂ ਆਰਥਕ, ਸਨਅਤੀ, ਰੋਜ਼ਗਾਰ ਯੋਜਨਾਵਾਂ ਅਤੇ ਨੀਤੀਆਂ ਨੇ ਦੇਹਾਤ ਨਾਲ ਸਬੰਧਤ ਛੋਟੇ-ਛੋਟੇ ਹੱਥਕਰਘਾ ਲਘੂ ਉਦਯੋਗ ਜਿਵੇਂ ਵਾਣ ਵਟਣਾ, ਕਪੜਾ ਬੁਣਨਾ, ਦਰੀਆਂ, ਖੇਸ ਬੁਣਨੇ, ਦਾਤੀਆਂ, ਰੰਬੇ, ਦੁਸਾਂਘੇ, ਤਰੰਘਲੀਆਂ ਬਣਾਉਣੀਆਂ, ਡੇਅਰੀ ਅਤੇ ਇਸ ਤੋਂ ਵੱਖ-ਵੱਖ ਵਸਤਾਂ ਬਣਾਉਣਾ, ਟੋਕਰੀਆਂ, ਛਿੱਕੂ, ਹੱਥ ਪੱਖੇ, ਬਹੁਕਰਾਂ, ਮੰਜੇ ਉਣਨ ਦਾ

ਨਿਰਮਾਣ ਕਰਨਾ, ਲੱਕੜ ਦਾ ਸਮਾਨ ਤਿਆਰ ਕਰਨਾ, ਗੁੜ-ਸ਼ੱਕਰ, ਸਿਰਕੇ ਦਾ ਨਿਰਮਾਣ ਕਰਨਾ ਆਦਿ ਤਬਾਹ ਕਰ ਰੱਖੇ ਹਨ। ਸ਼ਹਿਰਾਂ ਵਿਚ ਦੇਗੀ ਲੋਹਾ ਫਾਊਂਡਰੀਆਂ, ਕਢਾਈ, ਬੁਣਤੀ, ਖੇਡਾਂ ਦਾ ਸਮਾਨ, ਬਰਤਨ, ਛਪਾਈ, ਜੁੱਤੀਆਂ ਨਾਲੇ-ਪਰਾਂਦੇ ਆਦਿ ਖ਼ਤਮ ਹੋ ਚੁੱਕੇ ਹਨ। ਵੱਡੇ ਉਦਯੋਗਾਂ ਲਈ ਛੋਟੇ-ਛੋਟੇ ਪੁਰਜ਼ੇ ਅਤੇ ਹੋਰ ਚੀਜ਼ਾਂ ਤਿਆਰ ਕਰਨ ਵਾਲੀਆਂ ਫ਼ੈਕਟਰੀਆਂ ਬੰਦ ਹੋ ਚੁਕੀਆਂ ਹਨ।

ਇਹ ਚੀਜ਼ਾਂ ਚੀਨ, ਕੋਰੀਆ, ਵੀਅਤਨਾਮ, ਥਾਈਲੈਂਡ, ਫਿਲਪਾਈਨਜ਼ ਆਦਿ ਅਪਣਾ ਕੇ ਅਪਣੀ ਨੌਜਵਾਨ ਪੀੜ੍ਹੀ ਲਈ ਰੁਜ਼ਗਾਰ ਦੇ ਲੱਖਾਂ ਮੌਕੇ ਪੈਦਾ ਕਰਨ ਵਿਚ ਸਫ਼ਲ ਹੋਏ ਹਨ। ਸਾਡੀਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਵਲ ਨਿਵੇਸ਼ ਲਈ ਦੌੜ-ਦੌੜ ਕੇ ਸਮਾਂ ਬਰਬਾਦ ਕਰਨ ਦੇ ਰਾਹ ਪਈਆਂ ਹੋਈਆਂ ਹਨ। ਨਾ ਨੌਂ ਮਣ ਤੇਲ ਹੋਵੇ ਅਤੇ ਨਾ ਰਾਧਾ ਨੱਚੇ।

ਦੇਸ਼ ਦੀ ਆਜ਼ਾਦੀ ਤੋਂ ਬਾਅਦ ਲਗਾਤਾਰ ਪੰਜਾਬ ਦਾ ਨੌਜਵਾਨ ਬੇਰੋਜ਼ਗਾਰੀ ਦੇ ਮਾਰੂ ਆਲਮ ਵਿਚ ਭਟਕਦਾ ਕਦੇ ਨਕਸਲਬਾੜੀ, ਕਦੇ ਖਾੜਕੂ, ਕਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਕਦੇ ਗੈਂਗਸਟਰ ਅਤੇ ਕਦੇ ਵਿਦੇਸ਼ਾਂ ਵਿਚ ਜਾਣ ਦੀ ਦੌੜ ਭਰੀ ਲਹਿਰ ਵਿਚ ਅਪਣਾ ਭਵਿੱਖ ਲਭਦਾ ਰਿਹਾ। ਆਹੂਤੀ ਤੇ ਆਹੂਤੀ ਦਿੰਦਾ ਰਿਹਾ। ਭਾਰਤੀ ਰਾਜ, ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਖ਼ਾਸ ਕਰ ਕੇ ਕਾਂਗਰਸ, ਅਕਾਲੀ ਅਤੇ ਭਾਜਪਾ ਨਾਲ ਸਬੰਧਤ ਆਗੂਆਂ,

ਪੰਜਾਬ ਦੀ ਅਫ਼ਸਰਸ਼ਾਹੀ, ਪੰਜਾਬ ਪੁਲਿਸ ਆਦਿ ਨੇ ਪੰਜਾਬ ਦੀ ਨੌਜਵਾਨੀ ਨੂੰ ਸੰਭਾਲਣ, ਸਹੀ ਦਿਸ਼ਾ ਦੇਣ, ਰੁਜ਼ਗਾਰ ਮੁਹਈਆ ਕਰਾਉਣ ਦੀ ਥਾਂ ਹਜ਼ਾਰਾਂ ਦੀ ਗਿਣਤੀ ਵਿਚ ਕਤਲ ਕਰਨ ਦਾ ਗੁਨਾਹ ਕੀਤਾ। ਇਹ ਸੱਭ ਇਸ ਗੁਨਾਹ ਤੋਂ ਇਨਕਾਰੀ ਨਹੀਂ ਹੋ ਸਕਦੇ ਅਤੇ ਇਹ ਸੱਭ ਇਸ ਸਜ਼ਾ ਦੇ ਭਾਗੀ ਹਨ। ਪ੍ਰਬੁੱਧ ਕਾਨੂੰਨਦਾਨਾਂ ਨੂੰ ਇਨ੍ਹਾਂ ਵਲੋਂ ਅਪਣੇ ਹੀ ਨੌਜਵਾਨਾਂ (ਭੁੱਲੇ-ਭਟਕੇ) ਦੇ ਕਤਲੇਆਮ ਦੇ ਦੋਸ਼ਾਂ ਵਿਚ ਮੁਕੱਦਮੇ ਚਲਾਏ ਜਾ ਸਕਣ ਦੇ (ਮਰਨ ਉਪਰੰਤ ਵੀ) ਰਸਤੇ ਖੋਜਣੇ ਚਾਹੀਦੇ ਹਨ ਤਾਕਿ ਭਵਿੱਖ ਵਿਚ ਅਜਿਹੇ ਲੋਕ ਅਪਣੇ ਹੀ ਨੌਜਵਾਨਾਂ ਨੂੰ ਕਤਲ ਨਾ ਕਰ ਸਕਣ।

ਅਮਰੀਕਾ ਦਾ ਪ੍ਰਸਿੱਧ ਵਿਦਵਾਨ ਐੱਚ.ਐੱਲ. ਬਰਾਡਸ਼ਾਅ ਲਿਖਦਾ ਹੈ, ''ਸਿੱਖੀ ਇਕ ਸਰਬਵਿਆਪਕ ਭਾਵ ਸੰਪੂਰਨ ਜਗਤ ਧਰਮ ਹੈ ਅਤੇ ਮਨੁੱਖ ਮਾਤਰ ਨੂੰ ਸਮਾਨ ਸੰਦੇਸ਼ ਦਿੰਦਾ ਹੈ। ਗੁਰੂ ਨਾਨਕ ਦੇਵ ਵਲੋਂ ਪ੍ਰਚਾਰਿਆ ਧਰਮ ਹੀ ਨਵੇਂ ਯੁੱਗ ਦਾ ਧਰਮ ਹੈ। ਇਹ ਪੂਰਨ ਰੂਪ ਵਿਚ ਪੁਰਾਣੇ ਮੱਤਾਂ ਦੀ ਥਾਂ ਮਿਲਦਾ ਹੈ। ਸੱਚਾਈ ਇਹ ਹੈ ਕਿ ਸਿੱਖ ਧਰਮ ਵਰਤਮਾਨ ਮਨੁੱਖ ਦੀਆਂ ਸਮੱਸਿਆਵਾਂ ਦਾ ਸੁਚਾਰੂ ਹੱਲ ਹੈ।''

H L BrawdshawH L Brawdshaw

ਸਿੱਖੀ ਇਕ ਨਿਰੰਤਰ ਸਮਾਜਕ, ਧਾਰਮਕ, ਰਾਜਨੀਤਕ ਚੇਤੰਨਤਾ ਦੀ ਸਮਾਜਕ ਅਤੇ ਆਰਥਕ ਇਨਸਾਫ਼ ਦੀ ਭੇਦਭਾਵਹੀਣ ਲਹਿਰ ਹੈ ਜੋ ਹਰ ਵਰਗ, ਜਾਤ, ਲਿੰਗ, ਇਲਾਕੇ ਦੇ ਵਿਅਕਤੀ ਨੂੰ ਅਪਣੇ ਸਮਦਰਸ਼ੀ ਕਲਾਵੇ ਵਿਚ ਲੈਂਦੀ ਹੈ।

ਇਨਸਾਫ਼ ਮਿਲਣ ਤਕ ਨੌਜਵਾਨ ਪੀੜ੍ਹੀਆਂ ਚੁੱਪ ਨਹੀਂ ਬੈਠਣ ਵਾਲੀਆਂ।ਹਕੀਕਤ ਇਹ ਹੈ ਕਿ ਅਜੋਕੇ ਨੌਜਵਾਨ ਵਰਗ ਲਈ ਵਧੀਆ ਜੀਵਨ ਜਾਚ, ਸਿਖਿਆ, ਹੁਨਰ, ਕਿਰਤ ਸਭਿਆਚਾਰ ਅਤੇ ਰੁਜ਼ਗਾਰ ਲਈ ਨਾ ਤਾਂ ਕੇਂਦਰ ਸਰਕਾਰਾਂ ਅਤੇ ਨਾ ਹੀ ਪੰਜਾਬ ਸਰਕਾਰਾਂ ਕੋਲ ਕੋਈ ਨੀਤੀ, ਮਾਡਲ ਅਤੇ ਨਾ ਹੀ ਅਜਿਹੀ ਨੀਤੀ ਜਾਂ ਮਾਡਲ ਉਤੇ ਅਮਲ ਦਾ ਰੋਡਮੈਪ ਮੌਜੂਦ ਹੈ।

ਸਾਡੀ ਰਾਜਨੀਤੀ, ਲੀਡਰਸ਼ਿਪ, ਧਾਰਮਿਕ ਵਿਵਸਥਾ ਅਤੇ ਇਸ ਸਬੰਧੀ ਲੀਡਰਸਸ਼ਿਪ ਨਿੱਜਪ੍ਰਸਤੀ ਅਤੇ ਸੁਆਰਥ, ਧਨ ਕੁਬੇਰਤਾ ਅਤੇ ਵੱਡੇ ਵਿਖਾਵੇਪਣ ਵਿਚ ਇਸ ਕਦਰ ਗ਼ਲਤਾਨ ਹੈ ਕਿ ਉਨ੍ਹਾਂ ਨੂੰ ਅਪਣੇ ਕੋਲ ਮੌਜੂਦ ਸਰਵਸ੍ਰੇਸ਼ਟ ਵਿਵਸਥਾ ਨੂੰ ਅਪਣਾਉਣ ਦੀ ਸੋਝੀ ਹੀ ਨਹੀਂ ਹੈ ਜਾਂ ਇਹ ਵਿਵਸਥਾ ਧੰਨ ਕੁਬੇਰਤਾ, ਭ੍ਰਿਸ਼ਟਾਚਾਰ, ਅਪਰਾਧੀਕਰਨ ਅਤੇ ਭਾਈ-ਭਤੀਜਾਵਾਦ ਦੀ ਇਜਾਜ਼ਤ ਨਹੀਂ ਦਿੰਦੀ। ਇਹ ਵਿਵਸਥਾ ਹੈ ਮਹਾਨ ਗੁਰੂ ਬਾਬਾ ਨਾਨਕ ਦਾ 'ਨਾਨਕ ਮਾਡਲ।'

ਸੰਨ 2010 ਵਿਚ ਜਦੋਂ ਲੇਖਕ ਪਹਿਲੀ ਵਾਰ ਕੈਨੇਡਾ ਗਿਆ ਤਾਂ ਉਥੇ ਪਹੁੰਚਣ 'ਤੇ ਇਕ ਚੇਤੰਨ ਅਤੇ ਵਿਵਹਾਰਕ ਰਿਸ਼ਤੇਦਾਰ ਦਾ ਟੈਲੀਫ਼ੋਨ ਆਇਆ, 'ਭਾਜੀ ਤੁਸੀ ਖ਼ੁਸ਼ਕਿਸਮਤ ਅਤੇ ਵੱਡਭਾਗੀ ਹੋ ਕਿ ਬਾਬੇ ਨਾਨਕ ਦੀ ਧਰਤੀ 'ਤੇ ਆ ਗਏ ਹੋ।' ਲੇਖਕ ਸੋਚਣ ਲਈ ਮਜਬੂਰ ਹੋ ਗਿਆ ਕਿ ਬਾਬਾ ਨਾਨਕ ਤਾਂ ਮੱਕੇ ਤੋਂ ਅੱਗੇ ਇਧਰ ਆਏ ਹੀ ਨਹੀਂ। ਫਿਰ ਇਹ ਕੀ ਕਹਿ ਰਹੇ ਹਨ? ਜ਼ਰਾ ਦਿਮਾਗ 'ਤੇ ਜ਼ੋਰ ਦਿਤਾ ਤਾਂ ਸੱਭ ਸੋਝੀ ਆ ਗਈ। ਉਸ ਦੇਸ਼ ਅੰਦਰ 'ਨਾਨਕ ਮਾਡਲ' ਦਾ 'ਕਿਰਤ ਸਭਿਆਚਾਰ' ਪੂਰੀ ਤਰ੍ਹਾਂ ਲਾਗੂ ਹੈ। ਇਸੇ ਕਰ ਕੇ ਉਥੋਂ ਦੀ ਅਰਥਵਿਵਸਥਾ ਮਜ਼ਬੂਤ ਹੈ।

Making BucketsMaking Buckets

ਪ੍ਰਵਾਰ, ਸਮਾਜ ਅਤੇ ਰਾਜ, ਗੁਰੂ ਨਾਨਕ ਮਾਡਲ ਵਾਂਗ ਬੱਚਿਆਂ ਅਤੇ ਨੌਜਵਾਨਾਂ ਨੂੰ ਸਿਖਿਆ, ਮਾਨਸਿਕ, ਬੌਧਿਕ, ਸਰੀਰਕ ਅਤੇ ਆਤਮਿਕ ਤੌਰ 'ਤੇ ਵਧੀਆ ਅਤੇ ਹੁਨਰਮੰਦ ਜੀਵਨ-ਜਾਚ ਪ੍ਰਦਾਨ ਕਰਦੇ ਹਨ। ਉਸ ਸਮਾਜ ਦੇ ਬੱਚੇ ਉਨ੍ਹਾਂ ਦਾ ਕੀਮਤੀ ਸਰਮਾਇਆ ਉੱਜਲ ਅਤੇ ਸੁਰੱਖਿਅਤ ਭਵਿੱਖ ਸਮਝਿਆ ਜਾਂਦਾ ਹੈ। 'ਨਾਨਕ ਮਾਡਲ' ਨਾਲ ਸੁਮੇਲਤਾ ਕਰ ਕੇ ਸਿੱਖ ਭਾਈਚਾਰਾ ਉਸ ਰਾਜ, ਸਮਾਜ, ਸਰਕਾਰ ਅਤੇ ਲੋਕਤੰਤਰੀ ਵਿਵਸਥਾ ਦਾ ਸਨਮਾਨਜਨਕ ਅੰਗ ਬਣ ਚੁੱਕਾ ਹੈ।

ਪੰਜਾਬ ਅੰਦਰ ਹੈਰਾਨੀ ਦੀ ਗੱਲ ਇਹ ਹੈ ਕਿ ਜੇ ਇਸ ਦੀ ਅਜੋਕੀ ਦੁਰਦਸ਼ਾ ਲਈ ਰਾਜਨੀਤੀਵਾਨ, ਸਰਕਾਰਾਂ ਅਤੇ ਅਫ਼ਸਰਸ਼ਾਹੀ ਜ਼ਿੰਮੇਵਾਰ ਹਨ ਤਾਂ ਧਾਰਮਕ ਸੰਸਥਾਵਾਂ ਅਤੇ ਪਾਖੰਡੀ, ਕਿਰਤ ਸਭਿਆਚਾਰ ਤੋਂ ਭਗੌੜੇ 'ਬਾਬੇ' ਵੀ ਘੱਟ ਜ਼ਿੰਮੇਵਾਰ ਨਹੀਂ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਡੇਰੇਦਾਰ ਬਾਬੇ, ਧਾਰਮਕ ਅਦਾਰੇ ਧਰਮ ਪ੍ਰਚਾਰ, ਦੁਰਾਚਾਰ, ਧੰਨ ਕੁਬੇਰਤਾ ਕੇਂਦਰਤ ਹੋ ਗਏ ਹੋਏ ਹਨ।

ਸਿੱਖ ਨਾਨਕ ਦਾ ਸੰਦੇਸ਼ ਭੁੱਲ ਗਏ ਜਿਸ ਬਾਰੇ ਅਮਰੀਕਾ ਦਾ ਪ੍ਰਸਿੱਧ ਵਿਦਵਾਨ ਐੱਚ.ਐੱਲ. ਬਰਾਡਸ਼ਾਅ ਲਿਖਦਾ ਹੈ, ''ਸਿੱਖੀ ਇਕ ਸਰਬਵਿਆਪਕ ਭਾਵ ਸੰਪੂਰਨ ਜਗਤ ਧਰਮ ਹੈ ਅਤੇ ਮਨੁੱਖ ਮਾਤਰ ਨੂੰ ਸਮਾਨ ਸੰਦੇਸ਼ ਦਿੰਦਾ ਹੈ। ਗੁਰੂ ਨਾਨਕ ਦੇਵ ਵਲੋਂ ਪ੍ਰਚਾਰਿਆ ਧਰਮ ਹੀ ਨਵੇਂ ਯੁੱਗ ਦਾ ਧਰਮ ਹੈ। ਇਹ ਪੂਰਨ ਰੂਪ ਵਿਚ ਪੁਰਾਣੇ ਮੱਤਾਂ ਦੀ ਥਾਂ ਮਲਦਾ ਹੈ। ਸੱਚਾਈ ਇਹ ਹੈ ਕਿ ਸਿੱਖ ਧਰਮ ਵਰਤਮਾਨ ਮਨੁੱਖ ਦੀਆਂ ਸਮੱਸਿਆਵਾਂ ਦਾ ਸੁਚਾਰੂ ਹੱਲ ਹੈ।''

ਸਿੱਖੀ ਇਕ ਨਿਰੰਤਰ ਸਮਾਜਕ, ਧਾਰਮਕ, ਰਾਜਨੀਤਕ ਚੇਤੰਨਤਾ ਦੀ ਸਮਾਜਕ ਅਤੇ ਆਰਥਕ ਇਨਸਾਫ਼ ਦੀ ਭੇਦਭਾਵਹੀਣ ਲਹਿਰ ਹੈ ਜੋ ਹਰ ਵਰਗ, ਜਾਤ, ਲਿੰਗ, ਇਲਾਕੇ ਦੇ ਵਿਅਕਤੀ ਨੂੰ ਅਪਣੇ ਸਮਦਰਸ਼ੀ ਕਲਾਵੇ ਵਿਚ ਲੈਂਦੀ ਹੈ।ਨਾਨਕ ਮਾਡਲ ਵਧੀਆ ਸਿਖਿਆ, ਜ਼ਬਤ, ਹੁਨਰ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਮਾਜਕ ਕੁਰਹਿਤਾਂ, ਵਿਭਚਾਰਾਂ, ਮਲੀਨ ਵਿਚਾਰਾਂ ਤੋਂ ਦੂਰ ਰਖਦਾ, ਕਿਰਤ ਸਭਿਆਚਾਰ ਵਲ ਰੁਚਿਤ ਕਰਦਾ ਹੈ। ਗੁਰਬਾਣੀ ਉਸ ਦੀ ਸੁਚਾਰੂ ਰੂਪ ਵਿਚ ਅਗਵਾਈ ਕਰਦੀ ਹੈ। 'ਗਿਆਨੁ ਭਇਆ ਤਹ ਕਰਮਹ ਨਾਮੁ', ਇਵੇਂ ਹੀ 'ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚ।'

ਨਾਨਕ ਮਾਡਲ ਅਨੁਸਾਰ ਹਰ ਨੌਜਵਾਨ ਹਰ ਤਰ੍ਹਾਂ ਦੀ ਕਿਰਤ ਕਰਨ ਲਈ ਤਤਪਰ ਰਹਿੰਦਾ ਹੈ, ਉਹ ਭਾਵੇਂ ਹੁਨਰਮੰਦ ਹੋਵੇ ਜਾਂ ਗ਼ੈਰ-ਹੁਨਰਮੰਦ ਘੱਟ ਉਜਰਤ ਵਾਲੀ ਹੋਵੇ। ਪੰਜਾਬ ਦੀਆਂ ਮੂਰਖਾਨਾ ਪਹੁੰਚ ਵਾਲੀਆਂ ਸਰਕਾਰਾਂ ਦੀਆਂ ਆਰਥਕ, ਸਨਅਤੀ, ਰੋਜ਼ਗਾਰ ਯੋਜਨਾਵਾਂ ਅਤੇ ਨੀਤੀਆਂ ਨੇ ਦੇਹਾਤ ਨਾਲ ਸਬੰਧਤ ਛੋਟੇ-ਛੋਟੇ ਹੱਥਕਰਘਾ ਲਘੂ ਉਦਯੋਗ ਜਿਵੇਂ ਵਾਣ ਵਟਣਾ, ਕਪੜਾ ਬੁਣਨਾ, ਦਰੀਆਂ, ਖੇਸ ਬੁਣਨੇ, ਦਾਤੀਆਂ, ਰੰਬੇ, ਦੁਸਾਂਘੇ, ਤਰੰਘਲੀਆਂ ਬਣਾਉਣੀਆਂ, ਡੇਅਰੀ ਅਤੇ ਇਸ ਤੋਂ ਵੱਖ-ਵੱਖ ਵਸਤਾਂ ਬਣਾਉਣਾ, ਟੋਕਰੀਆਂ, ਛਿੱਕੂ, ਹੱਥ ਪੱਖੇ, ਬਹੁਕਰਾਂ, ਮੰਜੇ ਉਣਨ ਦਾ ਨਿਰਮਾਣ ਕਰਨਾ, ਲੱਕੜ ਦਾ ਸਮਾਨ ਤਿਆਰ ਕਰਨਾ, ਗੁੜ-ਸ਼ੱਕਰ, ਸਿਰਕੇ ਦਾ ਨਿਰਮਾਣ ਕਰਨਾ ਆਦਿ ਤਬਾਹ ਕਰ ਰੱਖੇ ਹਨ।

ਸ਼ਹਿਰਾਂ ਵਿਚ ਦੇਗੀ ਲੋਹਾ ਫਾਊਂਡਰੀਆਂ, ਕਢਾਈ, ਬੁਣਾਈ, ਖੇਡਾਂ ਦਾ ਸਮਾਨ, ਬਰਤਨ, ਛਪਾਈ, ਜੁੱਤੀਆਂ ਨਾਲੇ-ਪਰਾਂਦੇ ਆਦਿ ਖ਼ਤਮ ਹੋ ਚੁੱਕੇ ਹਨ। ਵੱਡੇ ਉਦਯੋਗਾਂ ਲਈ ਛੋਟੇ-ਛੋਟੇ ਪੁਰਜ਼ੇ ਅਤੇ ਹੋਰ ਚੀਜ਼ਾਂ ਤਿਆਰ ਕਰਨ ਵਾਲੀਆਂ ਫ਼ੈਕਟਰੀਆਂ ਬੰਦ ਹੋ ਚੁਕੀਆਂ ਹਨ।ਇਹ ਚੀਜ਼ਾਂ ਚੀਨ, ਕੋਰੀਆ, ਵੀਅਤਨਾਮ, ਥਾਈਲੈਂਡ, ਫਿਲਪਾਈਨਜ਼ ਆਦਿ ਅਪਣਾ ਕੇ ਅਪਣੀ ਨੌਜਵਾਨ ਪੀੜ੍ਹੀ ਲਈ ਰੁਜ਼ਗਾਰ ਦੇ ਲੱਖਾਂ ਮੌਕੇ ਪੈਦਾ ਕਰਨ ਵਿਚ ਸਫ਼ਲ ਹੋਏ ਹਨ। ਸਾਡੀਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਵਲ ਨਿਵੇਸ਼ ਲਈ ਦੌੜ-ਦੌੜ ਕੇ ਸਮਾਂ ਬਰਬਾਦ ਕਰਨ ਦੇ ਰਾਹ ਪਈਆਂ ਹੋਈਆਂ ਹਨ। ਨਾ ਨੌਂ ਮਣ ਤੇਲ ਹੋਵੇ ਅਤੇ ਨਾ ਰਾਧਾ ਨੱਚੇ।

Sikh WorkerSikh Worker

ਨੌਜਵਾਨੀ ਨੂੰ ਕਾਰੇ ਲਾਉਣ ਲਈ ਨਾਨਕ ਮਾਡਲ ਅਨੁਸਾਰ ਦਿਹਾਤ ਅਤੇ ਸ਼ਹਿਰਾਂ ਵਿਚ ਲਘੂ ਅਤੇ ਹੱਥਕਰਘਾ ਉਦਯੋਗ ਖੋਲ੍ਹਣੇ ਅਤੇ ਚਲਾਉਣੇ ਚਾਹੀਦੇ ਹਨ। ਖੇਤੀ ਨਾਲ ਸਬੰਧਤ ਸਹਾਇਕ ਧੰਦੇ ਉਤਸ਼ਾਹਿਤ ਕਰਨੇ ਚਾਹੀਦੇ ਹਨ। ਉਨ੍ਹਾਂ ਨੂੰ ਸਵੈ-ਰੋਜ਼ਗਾਰ ਅਤੇ ਕੁਆਲਿਟੀ ਉਤਪਾਦਨ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।ਸਵੱਛ ਜੀਵਨ ਲਈ ਗੁਰਬਾਣੀ ਨਾਲ ਨਿਯਮਤ ਤੌਰ 'ਤੇ ਜੋੜਨਾ ਚਾਹੀਦਾ ਹੈ। ਮਾੜੀ ਸੰਗਤ ਦੀ ਥਾਂ ਗੁਰੂ ਘਰਾਂ, ਸੱਥਾਂ, ਖੇਡ ਦੇ ਮੈਦਾਨਾਂ, ਮਾਰਸ਼ਲ ਆਰਟ, ਸੰਗੀਤ, ਕਲਾ ਅਤੇ ਅਪਣੇ ਅਮੀਰ ਸਭਿਆਚਾਰ ਨਾਲ ਜੋੜਨਾ ਚਾਹੀਦਾ ਹੈ।

ਇਹ ਕਾਰਜ ਉਸ ਨੂੰ ਨਸ਼ੀਲੇ ਪਦਾਰਥਾਂ ਦੇ ਸੇਵਨ ਅਤੇ ਗੰਦੀ ਸੋਚ ਤੋਂ ਦੂਰ ਰਖਣਗੇ। ਨਾਨਕ ਮਾਡਲ ਅਨੁਸਾਰ ਹਰ ਨੌਜਵਾਨ ਨੂੰ ਵਲੰਟੀਅਰ ਸੇਵਾ ਵਲ ਲਾਉਣਾ ਚਾਹੀਦਾ ਹੈ। ਇਸ ਨੂੰ ਉਸ ਦੇ ਨਿੱਤ ਪ੍ਰਤੀ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।ਧਾਰਮਕ ਰੁਚੀਆਂ ਅਤੇ ਰਾਜਨੀਤੀ ਕਦੇ ਵੀ ਪ੍ਰਭਾਵੀ ਨਹੀਂ ਹੋਣ ਦੇਣੀ ਚਾਹੀਦੀ। ਨਾ ਹੀ ਧਾਰਮਕ ਸਥਾਨ ਰਾਜਨੀਤੀ ਦਾ ਅਖਾੜਾ ਬਣਨ ਦੇਣੇ ਚਾਹੀਦੇ ਹਨ। ਉਲਟਾ ਰਾਜਨੀਤੀ ਨੂੰ ਧਰਮ ਦੇ ਤਾਕਤਵਰ ਅਤੇ ਪ੍ਰਭਾਵੀ ਕੁੰਡੇ ਨਾਲ ਸਾਫ਼ ਕਰਦੇ ਰਹਿਣਾ ਚਾਹੀਦਾ ਹੈ।

ਨਾਨਕ ਮਾਡਲ ਵਿਚ ਭ੍ਰਿਸ਼ਟਾਚਾਰ, ਲੁੱਟ-ਖਸੁੱਟ, ਸਮਾਜਕ-ਆਰਥਕ ਬੇਇਨਸਾਫ਼ੀ, ਧੋਖਾਧੜੀ, ਧੰਨ ਕੁਬੇਰਤਾ, ਡੇਰਾਵਾਦ, ਫੱਕੜਵਾਦ ਦਾ ਕੋਈ ਸਥਾਨ ਨਹੀਂ। ਨਾਨਕ ਮਾਡਲ ਸੁਹਣੇ, ਨੈਤਿਕ, ਸਾਫ਼-ਸੁਥਰੇ ਸਿੱਖ ਅਤੇ ਇਵੇਂ ਹੀ ਸੋਹਣੇ, ਨੈਤਿਕ, ਸਾਫ਼-ਸੁਥਰੇ, ਵਿਕਾਸਮਈ ਸਮਾਜ, ਰਾਜ ਅਤੇ ਸਰਕਾਰ ਦਾ ਨਿਰਮਾਣ ਕਰਦਾ ਹੈ। ਕੈਨੇਡਾ ਅੰਦਰ ਸਿੱਖਾਂ ਅਤੇ ਸਿੱਖ ਭਾਈਚਾਰੇ ਨੇ ਅਜਿਹਾ ਕਰ ਵਿਖਾਇਆ ਹੈ।

ਇਵੇਂ ਨਾਨਕ ਮਾਡਲ 'ਯੂਟੋਪੀਆ' ਨਹੀਂ ਹੈ। ਪ੍ਰੈਕਟੀਕਲ ਹਕੀਕਤ ਅਤੇ ਸੱਚਾਈ ਹੈ। ਇਸ 'ਤੇ ਅਮਲ ਕਰਦਿਆਂ ਪੰਜਾਬ ਅੰਦਰ ਹਰ ਰਾਜਨੀਤਕ ਪਾਰਟੀ ਅਤੇ ਸਿੱਖ ਧਰਮ ਅਤੇ ਸਮਾਜ ਨਾਲ ਸਬੰਧਤ ਸੰਸਥਾਵਾਂ ਦੀ ਨਿਕੰਮੀ, ਭ੍ਰਿਸ਼ਟ, ਵਿਭਚਾਰੀ, ਘਾਤਕ, ਦੂਰਅੰਦੇਸ਼ੀ ਤੋਂ ਸਖਣੀ ਲੀਡਰਸ਼ਿਪ ਨੂੰ ਬਦਲਣ ਦੀ ਫ਼ੌਰੀ ਲੋੜ ਹੈ।
ਸੰਪਰਕ : 416-887-2550

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement