
ਜੋੜੇ ਨੇ ਲਈਆਂ ਲਾਵਾਂ, ਗੁਰ ਮਰਿਆਦਾ ਅਨੁਸਾਰ ਕਰਵਾਇਆ ਵਿਆਹ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਕਹਿੰਦੇ ਹਨ ਕਿ ਪਰਮਾਤਮਾ ਕਿਸੇ ਨਾ ਕਿਸੇ ਰੂਪ 'ਚ ਆ ਕੇ ਬਾਂਹ ਫੜ ਲੈਂਦਾ ਹੈ। ਕੁਝ ਅਜਿਹਾ ਹੀ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਦੀ ਰਹਿਣ ਵਾਲੀ ਅਮਨਦੀਪ ਕੌਰ ਨਾਲ।
The Gursikh youth took the lava with the blind girl
ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਹੋਵੇਗਾ ਅਤੇ ਉਸ ਨੂੰ ਮਾਨ-ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਜਦੋਂ ਅਮਨਦੀਪ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੇਖੀ ਤਾਂ ਉਸ ਨੇ ਅਮਨਦੀਪ ਨੂੰ ਅਪਨਾਉਣ ਦਾ ਮਨ ਬਣਾਇਆ।
The Gursikh youth took the lava with the blind girlਦੋਹਾਂ ਨੇ ਗੁਰੂ ਮਰਿਯਾਦਾ ਨਾਲ ਵਿਆਹ ਕਰਵਾਇਆ ਅਤ ਉਸਨੂੰ ਪੂਰੇ ਮਾਨ ਸਤਿਕਾਰ ਨਾਲ ਅਪਣਾਇਆ। ਲਾਵਾਂ ਲੈਂਦੀ ਇਸ ਖੂਬਸੂਰਤ ਜੋੜੀ ਨੂੰ ਵੇਖ ਹਰ ਕੋਈ ਖੁਸ਼ ਸੀ।
The Gursikh youth took the lava with the blind girl
ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੇ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਨੇ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੌਸ਼ਨੀ ਨਾ ਹੋਣਾ ਹੀ ਸੱਭ ਕੁਝ ਨਹੀਂ ਹੁੰਦਾ, ਸਗੋਂ ਉਹ ਇਨਸਾਨ ਦੀ ਚੰਗਿਆਈ ਨੂੰ ਵੇਖ ਕੇ ਉਸ ਵੱਲ ਆਕਰਸ਼ਿਤ ਹੋਏ ਹਨ।
The Gursikh youth took the lava with the blind girl
ਅਮਨਦੀਪ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ। ਵਾਹਿਗੁਰੂ ਦੀ ਕਿਰਪਾ ਸਦਕਾ ਉਸ ਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ। ਅਮਨਦੀਪ ਕੌਰ ਦੇ ਚਿਹਰੇ ਦੀ ਖੁਸ਼ੀ ਵੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਰਮਾਤਮਾ ਨੇ ਉਸ ਦੀ ਝੋਲੀ 'ਚ ਕਿੰਨੀ ਵੱਡੀ ਖੁਸ਼ੀ ਪਾਈ ਹੈ।
Amandeep Kaur
ਕਿਹਾ ਜਾਂਦਾ ਹੈ ਕਿ ਜੋੜੀਆਂ ਪਰਮਾਤਮਾ ਬਣਾਉਂਦਾ ਹੈ। ਨੌਜਵਾਨ ਹਰਦੀਪ ਨੇ ਅਮਨਦੀਪ ਦੀ ਬਾਂਹ ਫੜ ਕੇ ਸਮਾਜ ਨੂੰ ਸੇਧ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ। ਸਾਡੀ ਇਹੀ ਅਰਦਾਸ ਹੈ ਕਿ ਪਰਮਾਤਮਾ ਦਾ ਮੇਹਰ ਭਰਿਆ ਹੱਥ ਇਹ ਜੋੜੇ 'ਤੇ ਹਮੇਸ਼ਾ ਬਣਿਆ ਰਹੇ।
The Gursikh youth took the lava with the blind girl