ਪਿੰਡ ਕੌਹਰੀਆਂ ਦੀ ਪੰਚਾਇਤ ਦੀ ਪਹਿਲ, ਹੜ੍ਹ ਪੀੜਤ ਕਿਸਾਨਾਂ ਲਈ ਝੋਨੇ ਦੀ ਪਨੀਰੀ ਤੇ ਪਸ਼ੂਆਂ ਲਈ ਹਰਾ ਚਾਰਾ ਬੀਜਿਆ 
Published : Jul 15, 2023, 7:04 pm IST
Updated : Jul 15, 2023, 7:51 pm IST
SHARE ARTICLE
File Photo
File Photo

ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਮਿਲ ਕੇ ਕੀਤੀ ਪਹਿਲ

ਸੰਗਰੂਰ - ਪੰਜਾਬ ਵਿਚ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਲਈ ਪਿੰਡ ਕੌਹਰੀਆਂ ਦੀ ਪੰਚਾਇਤ ਤੇ ਨਗਰ ਵਾਸੀਆਂ ਨੇ ਵੱਡੀ ਪਹਿਲ ਕੀਤੀ ਹੈ। ਦਰਅਸਲ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਡੇਰਾ ਬਾਬਾ ਸੁਜਾਨ ਗਿਰ ਤੇ ਬਾਬਾ ਸੰਦੀਪ ਗਿਰ ਤੋਂ ਲਗਭਗ 10 ਏਕੜ ਜ਼ਮੀਨ ਲੈ ਕੇ ਹੜ੍ਹ ਪੀੜਤ ਕਿਸਾਨਾਂ ਲਈ ਝੋਨੇ ਦੇ ਬੀਜ ਤੇ ਹਰਾ ਚਾਰਾ ਬੀਜਿਆ ਹੈ। 

ਹੁਣ ਤੱਕ ਇਸ ਜ਼ਮੀਨ 'ਤੇ 2 ਏਕੜ ਵਿਚ ਝੋਨੇ ਦਾ ਬੀਜ ਤੇ 5 ਏਕੜ ਵਿਚ ਹਰੇ ਚਾਰੇ ਲਈ ਬੀਜ ਬੀਜਿਆ ਗਿਆ ਹੈ ਤੇ ਹੋਰ 2 ਏਕੜ ਵਿਚ ਨਗਰ ਵਾਸੀਆਂ ਨੇ ਪੌਦ ਬੀਜੀ ਹੈ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੁੱਲ 8 ਏਕੜ ਜ਼ਮੀਨ ਹੋਰ ਪਈ ਹੈ ਤੇ ਜੇ ਕੋਈ ਦਾਨੀ ਸੱਜਣ ਝੋਨੇ ਦਾ ਬੀਜ ਜਾਂ ਫਿਰ ਕੋਈ ਹੋਰ ਪਿੰਡਾਂ ਦੀਆਂ ਪੰਚਾਇਤਾਂ ਕੋਈ ਵੀ ਮਦਦਯੋਗ ਬੀਜ ਦੇ ਸਕਦੀਆਂ ਹਨ ਜਾਂ ਬੀਜਣਾ ਚਾਹੁੰਦੀਆਂ ਹਨ ਤਾਂ ਉਹ ਪਿੰਡ ਦੀ ਪੰਚਾਇਤ ਨਾਲ ਸੰਪਰਕ ਕਰ ਸਕਦਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement