
ਇਸ ਮਾਮਲੇ ਵਿਚ ਹੁਣ 8 ਅਗਸਤ ਨੂੰ ਸੁਣਵਾਈ ਹੋਵੇਗੀ
ਚੰਡੀਗੜ੍ਹ : ਟਰਾਈਡੇਂਟ ਗਰੁਪ ਦੇ ਮਾਲਕ ਤੇ ਨਾਮੀ ਕਾਰੋਬਾਰੀ ਰਜਿੰਦਰ ਗੁਪਤਾ ਦੇ ਵਿਰੁਧ ਪਿਛਲੇ ਸਾਲ ਹੈਲੀਕਾਪਟਰ ਸਰਵਿਸਜ਼ ਦੇਣ ਵਾਲੀ ਕੰਪਨੀ ਗਰੀਨ ਹਾਕ ਸਾਲਊਸ਼ਨ ਲਿਮਟਿਡ ਨੇ ਚੰਡੀਗੜ੍ਹ ਜ਼ਿਲ੍ਹਾ ਕੋਰਟ ਵਿਚ ਕੇਸ ਫਾਈਲ ਕੀਤਾ ਸੀ। ਉਨ੍ਹਾਂ ਨੇ ਗੁਪਤਾ ਤੇ ਉਨ੍ਹਾਂ ਦੇ ਪੁੱਤਰ ਅਭਿਸੇਕ ਵਿਰੁਧ ਧੋਖਾਧੜੀ ਦਾ ਆਰੋਪ ਲਗਾਇਆ ਸੀ ਤੇ ਉਨ੍ਹਾਂ ਤੇ ਮਾਮਲਾ ਦਰਜ ਕਰਨੇ ਦੀ ਮੰਗ ਕੀਤੀ ਸੀ।
ਉਨ੍ਹਾਂ ਨੇ ਆਰੋਪ ਲਗਾਇਆ ਕਿ ਗੁਪਤਾ ਤੇ ਉਨ੍ਹਾਂ ਦੇ ਪੁੱਤਰ ਦੀ ਕੰਪਨੀ ਨੇ ਉਨ੍ਹਾਂ ਤੋਂ ਹੈਲੀਕਾਪਟਰ ਕਿਰਾਏ ’ਤੇ ਲਿਆ ਸੀ ਜਿਸ ਦਾ ਇਸਤੇਮਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਚੋਣ ਰੈਲੀਆਂ ਵਿਚ ਹੋਇਆ। ਇਸ ਦੀ ਕੁੱਝ ਪੇਮੈਂਟ ਕੀਤੀ ਗਈ, ਕਰੀਬ 2 ਕਰੋੜ ਰੁਪਏ ਅੱਜ ਤੱਕ ਨਹੀਂ ਦਿਤੇ।
ਪਰ ਜਿਊਡੀਸ਼ੀਅਲ ਮੈਜਿਸਟਰੇਟ ਕਰਣਬੀਰ ਸਿੰਘ ਦੀ ਕੋਰਟ ਨੇ ਮਾਮਲਾ ਦਰਜ ਕਰਨ ਦੇ ਆਰਡਰ ਜਾਰੀ ਕਰਨ ਤੋਂ ਇਨਕਾਰ ਕਰ ਦਿਤਾ ਹੈ। ਹਾਲਾਂਕਿ ਕੋਰਟ ਨੇ ਕਿਹਾ ਹੈ ਕਿ ਇਸ ਕੇਸ ਵਿਚ ਐਫ.ਆਈ.ਆਰ. ਨਹੀਂ ਹੋ ਸਕਦੀ, ਪਰ ਕੋਰਟ ਵਿਚ ਪ੍ਰਾਈਵੇਟ ਸ਼ਿਕਾਇਤ ਦੇ ਤੌਰ ’ਤੇ ਕੇਸ ਚਲਦਾ ਰਹੇਗਾ। ਇਸ ਵਿਚ ਸ਼ਿਕਾਇਤਕਰਤਾ ਨੂੰ ਅਪਣੇ ਆਰੋਪਾਂ ਦੇ ਸਬੂਤਾਂ ਦੇ ਨਾਲ ਪੇਸ਼ ਹੋਣਾ ਪਵੇਗਾ। ਇਸ ਮਾਮਲੇ ਵਿਚ ਹੁਣ 8 ਅਗਸਤ ਨੂੰ ਸੁਣਵਾਈ ਹੋਵੇਗੀ।