
Mohali News : ਤਹਿਸੀਲ ਵਿੱਚ ਇੱਕ ਵਿਅਕਤੀ ਵੱਲੋਂ ਸੱਪ ਨੂੰ ਫੜ ਕੇ ਨਾਲ ਲੱਗਦੇ ਜੰਗਲ 'ਚ ਛੱਡ ਦਿੱਤਾ ਗਿਆ
Mohali News in Punjabi : ਮੁਹਾਲੀ ਦੇ ਡੀਸੀ ਕੰਪਲੈਕਸ ’ਚ ਪੰਜ ਫੁੱਟਾਂ ਸੱਪ ਨਿਕਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀਸੀ ਤਹਿਸੀਲ ਦੇ ਨਾਲ ਲੱਗਦੇ ਨੌਟਰੀ ਅਤੇ ਜਿੱਥੇ ਟਾਈਪਿਸਟ ਬੈਠੇ ਨੇ ਉਥੇ ਅਚਾਨਕ ਹੀ ਸਵੇਰੇ ਇੱਕ ਪੰਜ ਫੁੱਟ ਫਨੀਅਰ ਸੱਪ ਨਿਕਲ ਆਇਆ। ਲੋਕਾਂ ਨੇ ਜਦੋਂ ਸੱਪ ਨੂੰ ਦੇਖਿਆ ਤਾਂ ਤਹਿਸੀਲ ਦੇ ਵਿੱਚ ਹਫ਼ੜਾ ਤਫ਼ੜੀ ਮਚ ਗਈ ਅਤੇ ਲੋਕ ਚੀਕਾਂ ਮਾਰਦੇ ਹੋਏ ਇਧਰ ਉਧਰ ਭੱਜਣ ਲੱਗੇ। ਉਥੇ ਹੀ ਤਹਿਸੀਲ ’ਚ ਆਏ ਹੋਏ ਕੁਝ ਲੋਕਾਂ ਵੱਲੋਂ ਵੀਡੀਓ ਬਣਾਣੀਆਂ ਸ਼ੁਰੂ ਕਰ ਦਿੱਤੀਆਂ।
ਤਹਿਸੀਲ ਵਿੱਚ ਇੱਕ ਵਿਅਕਤੀ ਵੱਲੋਂ ਸੱਪ ਨੂੰ ਫੜ ਕੇ ਨਾਲ ਲੱਗਦੇ ਜੰਗਲ ’ਚ ਛੱਡ ਦਿੱਤਾ ਗਿਆ। ਸੱਪ ਦੇ ਪਾਰਖੂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਸੱਪ ਬਹੁਤ ਹੀ ਜ਼ਹਿਰੀਲਾ ਹੈ ਜੇ ਇੱਕ ਵਾਰੀ ਕਿਸੇ ਨੂੰ ਡੰਗ ਦਿੰਦਾ ਉਸਨੇ ਪਾਣੀ ਵੀ ਨਹੀਂ ਮੰਗਣਾ ਸੀ। ਸੱਪ ਦੇ ਫੜੇ ਜਾਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਨੋਟਰੀ ਅਤੇ ਟਾਈਪਿਸਟਾਂ ਦੇ ਨਾਲ ਹੀ ਤਹਿਸੀਲ ਦੀ ਬਿਲਡਿੰਗ ਸ਼ੁਰੂ ਹੋ ਜਾਂਦੀ ਹੈ ਜਿੱਥੇ ਐਡਵੋਕੇਟ ਅਤੇ ਮਾਨਯੋਗ ਮਜਿਸਟਰੇਟ ਬਹਿੰਦੇ ਹਨ, ਜੇਕਰ ਰਾਤ ਬਰਾਤੇ ਇਹ ਸਭ ਉਧਰ ਚਲਾ ਜਾਂਦਾ ਕੋਈ ਅਨ ਸੁਖਾਮਨੀ ਘਟਨਾ ਵੀ ਵਾਪਰ ਸਕਦੀ ਸੀ। ਪ੍ਰਸ਼ਾਸਨ ਨੂੰ ਇਸ ਬਾਰੇ ਧਿਆਨ ਦੇਣ ਦੀ ਲੋੜ ਹੈ।
(For more news apart from Five-foot snake enters DC complex in Mohali News in Punjabi, stay tuned to Rozana Spokesman)