ਪਿੰਡ ਟਿਵਾਣਾ ਨੇੜੇ ਘੱਗਰ ਨੂੰ ਚੌੜਾ ਕਰਨ ਅਤੇ ਬੰਨ੍ਹ ਨੂੰ ਮਿੱਟੀ ਪਾ ਕੇ ਮਜ਼ਬੂਤ ਕਰਨ ਦੀ ਤਜਵੀਜ਼ ਵਿਚਾਰ ਅਧੀਨ: ਬਰਿੰਦਰ ਕੁਮਾਰ ਗੋਇਲ
Published : Jul 15, 2025, 3:55 pm IST
Updated : Jul 15, 2025, 3:55 pm IST
SHARE ARTICLE
Barinder Kumar Goyal
Barinder Kumar Goyal

ਉਨ੍ਹਾਂ ਦੱਸਿਆ ਇਸ ਕੰਮ ਨੂੰ ਕਰਨ ਲਈ ਵਿਭਾਗ ਵਲੋਂ 5.06 ਕਰੋੜ ਦਾ ਖਰਚਾ ਕੀਤਾ ਗਿਆ ਸੀ।

Punjab News: ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਇਕ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਦੱਸਿਆ ਕਿ ਡੇਰਾ ਬੱਸੀ ਹਲਕੇ ਦੇ ਪਿੰਡ ਟਿਵਾਣਾ ਨੇੜੇ ਘੱਗਰ ਨੂੰ ਚੌੜਾ ਕਰਨ ਅਤੇ ਇਸ ਦੇ ਬੰਨ੍ਹ ਨੂੰ ਮਿੱਟੀ ਪਾ ਕੇ ਮਜ਼ਬੂਤ ਕਰਨ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ।

ਵਿਧਾਨ ਸਭਾ ਹਲਕਾ ਡੇਰਾ ਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਜਲ ਸਰੋਤ ਮੰਤਰੀ ਨੇ ਦੱਸਿਆ ਕਿ ਸਾਲ 2023 ਵਿੱਚ ਆਈ ਭਾਰੀ ਬਰਸਾਤ ਕਾਰਨ ਪਿੰਡ ਟਿਵਾਣਾ ਵਿਖੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਸੀ ਜਿਸ ਕਾਰਨ ਘੱਗਰ ਦਰਿਆ ਦੇ ਹੜ੍ਹ ਦੇ ਪਾਣੀ ਨਾਲ ਖੱਬੇ ਪਾਸੇ ਲੱਗਦੀਆਂ ਵਾਹੀਯੋਗ ਜ਼ਮੀਨਾਂ ਵਿੱਚ ਪਾਣੀ ਭਰ ਗਿਆ ਸੀ ਅਤੇ ਨਾਲ ਹੀ ਖੋਰਾ ਪੈਣ ਨਾਲ ਜ਼ਮੀਨ ਦਾ ਪੱਧਰ ਲਗਭਗ 8 ਤੋਂ 10 ਫੁੱਟ ਨੀਵਾਂ ਹੋ ਗਿਆ ਸੀ ਜਿਸ ਉਪਰੰਤ ਵਿਭਾਗ ਵਲੋਂ ਵਾਹੀਯੋਗ ਜ਼ਮੀਨ ਨੂੰ ਖੋਰ ਤੋਂ ਬਚਾਉਣ ਲਈ 2500 ਫੁੱਟ ਦੀ ਲੰਬਾਈ ਵਿੱਚ ਪੱਥਰਾਂ ਦੀ ਰਿਵੈਟਮੈਂਟ ਅਤੇ ਸਟੱਡ ਲਗਾਏ ਗਏ ਸਨ ਇਸ ਰਿਵੈਟਮੈਂਟ ਨੂੰ ਸਪੋਰਟ ਕਰਨ ਲਈ ਇਸ ਦੇ ਪਿੱਛੇ ਮਿੱਟੀ ਦੀ ਭਰਤੀ ਕਰਦੇ ਹੋਏ ਬੰਨ੍ਹ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਇਸ ਕੰਮ ਨੂੰ ਕਰਨ ਲਈ ਵਿਭਾਗ ਵਲੋਂ 5.06 ਕਰੋੜ ਦਾ ਖਰਚਾ ਕੀਤਾ ਗਿਆ ਸੀ।

ਗੋਇਲ ਨੇ ਦੱਸਿਆ ਕਿ 29 ਜੂਨ, 2025 ਨੂੰ ਘੱਗਰ ਦੇ ਕੈਚਮੈਂਟ ਏਰੀਏ ਵਿੱਚ ਭਾਰੀ ਬਰਸਾਤ ਹੋਣ ਕਾਰਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਸੀ ਪਰ ਪੱਥਰਾਂ ਦੀ ਰਿਵੈਟਮੈਂਟ ਬਿਲਕੁਲ ਠੀਕ ਹੈ। ਹਾਲਾਂਕਿ ਰਿਵੈਟਮੈਂਟ ਦੇ ਪਿੱਛੇ ਲੱਗੇ ਮਿੱਟੀ ਦੇ ਬੰਨ੍ਹ ਨੂੰ ਥੋੜੀ ਜਗ੍ਹਾ ਤੋਂ ਖੋਰਾ ਲੱਗ ਗਿਆ ਸੀ। ਵਿਭਾਗ ਵਲੋਂ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਦੇ ਹੋਏ ਬੰਨ੍ਹ ਦੀ ਮੁਰੰਮਤ ਕਰਵਾ ਦਿਤੀ ਗਈ ਹੈ। ਇਹ ਮੁਰੰਮਤ ਦਾ ਕੰਮ ਵਿਭਾਗ ਨੇ ਆਪਣੇ ਪੱਧਰ 'ਤੇ ਮੁਕੰਮਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਵਿੱਚ 8 ਜੁਲਾਈ, 2025 ਨੂੰ ਦੁਬਾਰਾ ਕਾਫੀ ਪਾਣੀ ਆਇਆ ਸੀ, ਪਰੰਤੂ ਇਸ ਬੰਨ੍ਹ ਨੂੰ ਕੋਈ ਨੁਕਸਾਨ ਨਾ ਕਰਦੇ ਹੋਏ ਅੱਗੇ ਨਿਕਲ ਗਿਆ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਘੱਗਰ ਦਰਿਆ ਦੇ ਸੱਜੇ ਪਾਸੇ ਪਿੰਡ ਟਿਵਾਣਾ ਵਿੱਚ ਘੱਗਰ ਨੂੰ ਚੌੜਾ ਕਰਨ ਅਤੇ ਇਸ ਮਿੱਟੀ ਨੂੰ ਬੈਂਕ ਦੇ ਖੱਬੇ ਪਾਸੇ ਪਾ ਕੇ ਬੈਂਕ ਨੂੰ ਚੌੜਾ/ਮਜ਼ਬੂਤ ਕਰਨ ਲਈ ਤਜਵੀਜ਼ ਵੀ ਵਿਚਾਰ ਅਧੀਨ ਹੈ। ਉਨ੍ਹਾਂ ਦੱਸਿਆ ਕਿ ਤਜਵੀਜ਼ ਅਨੁਸਾਰ ਇਹ ਕੰਮ ਵਿਭਾਗ ਵੱਲੋਂ ਲਗਭਗ 11 ਲੱਖ ਰੁਪਏ ਦੀ ਲਾਗਤ ਨਾਲ ਤੁਰੰਤ ਪ੍ਰਭਾਵ ਨਾਲ ਕਰਵਾਇਆ ਜਾਵੇਗਾ।

SHARE ARTICLE

ਏਜੰਸੀ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement