
ਸਰਕਾਰੀ ਸਕੂਲਾਂ ਵਿਚ ਹੁਣ ਅਸਲ ਵਿਚ ਦੇਸ਼ ਭਗਤੀ ਪੜ੍ਹਾਈ ਜਾਵੇਗੀ: ਕੇਜਰੀਵਾਲ
ਨਵੀਂ ਦਿੱਲੀ, 14 ਅਗੱਸਤ (ਅਮਨਦੀਪ ਸਿੰਘ): ਦਿੱਲੀ ਦੇ ਸਕੂਲਾਂ ਵਿਚ ਛੇਤੀ ਹੀ ਬੱਚਿਆਂ ਨੂੰ ਦੇਸ਼ ਭਗਤੀ ਬਾਰੇ ਪੜ੍ਹਾਇਆ ਜਾਵੇਗਾ।
75 ਵੇਂ ਆਜ਼ਾਦੀ ਦਿਹਾੜੇ ਮੌਕੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਭਗਤੀ ਸਿਲੇਬਸ ਨੂੰ ਲਾਗੂ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਪਿਛਲੇ 70 ਸਾਲਾਂ ਤੋਂ ਬੱਚਿਆਂ ਨੂੰ ਸਾਰੇ ਵਿਸ਼ੇ ਪੜ੍ਹਾਏ ਗਏ, ਪਰ ਦੇਸ਼ ਭਗਤੀ ਨਹੀਂ ਪੜ੍ਹਾਈ ਗਈ। ਹੁਣ ਦਿੱਲੀ ਦੇ ਸਕੂਲਾਂ ਵਿਚ ਦੇਸ਼ ਭਗਤੀ ਦੀ ਪੜ੍ਹਾਈ ਵੀ ਕਰਵਾਈ ਜਾਵੇਗੀ। ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਆਜ਼ਾਦੀ ਦਾ ਜਸ਼ਨ ਹੁਣ ਸਿਰਫ਼ ਪ੍ਰਤੀਕ ਵਜੋਂ ਨਹੀਂ, ਸਗੋਂ ਅਸਲ ਮਨਾਇਆ ਜਾਇਆ ਕਰੇਗਾ।
ਐਸ ਸੀ ਈ ਆਰ ਟੀ ਦੇ ਨਿਰਦੇਸ਼ਕ ਨੇ ਅੱਜ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੇਸ਼ ਭਗਤੀ ਸਿਲੇਬਸ ਦੀ ਇਕ ਕਾਪੀ ਭੇਟ ਕੀਤੀ।
ਪਿਛਲੇ ਦੋ ਸਾਲ ਵਿਚ ਦੇਸ਼ ਭਗਤੀ ਪਾਠਕ੍ਰਮ ਦੀ ਕਮੇਟੀ ਨੇ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ, ਸਿਖਿਆ ਮਾਹਰਾਂ, ਸਮਾਜਕ ਜੱਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰ ਕੇ ਸਿਲੇਬਸ ਦਾ ਖਰੜਾ ਤਿਆਰ ਕੀਤਾ ਜਿਸਨੂੰ ਐਸ ਸੀ ਈ ਆਰ ਟੀ ਦੀ ਕਮੇਟੀ ਵਲੋਂ 6 ਅਗੱਸਤ 2021 ਨੂੰ ਪ੍ਰਵਾਨਗੀ ਦੇ ਦਿਤੀ ਗਈ ।
73ਵੇਂ ਆਜ਼ਾਦੀ ਦਿਹਾੜੇ ਮੌਕੇ ਮੁਖ ਮੰਤਰੀ ਨੇ ਦੇਸ਼ ਭਗਤੀ ਪਾਠਕ੍ਰਮ ਦੇ ਨਜ਼ਰੀਏ ਨੂੰ ਪੇਸ਼ ਕੀਤਾ ਸੀ ਜਿਸ ਵਿਚ ਇਸੇ ਤਿੰਨ ਟੀਨੇ ਸਮਝਾਏ ਗਏ ਸਨ ਕਿ ਵਿਦਿਆਰਥੀਆਂ ਵਿਚ ਦੇਸ਼ ਪ੍ਰਤੀ ਮਾਣ ਦਾ ਜਜ਼ਬਾ ਪੈਦਾ ਕਰਨਾ, ਦੇਸ਼ ਪ੍ਰਤੀ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕਰਨਾ ਅਤੇ ਦੇਸ਼ ਲਈ ਸ਼ਹੀਦੀ ਦੇਣ ਲਈ ਦ੍ਰਿੜ੍ਹ ਰਹਿਣਾ ।
ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ, ਅਸੀਂ ‘ਦੇਸ਼ ਪ੍ਰੇਮ’ ਦੇ ਮੁੱਲਾਂ ਨੂੰ ਰੋਜ਼ਾਨਾ ਜੀਵਨ ਨਾਲ ਜੋੜਨਾ ਚਾਹੁੰਦੇ ਹਾਂ, ਇਹੀ ਦੇਸ਼ ਭਗਤੀ ਪਾਠਕ੍ਰਮ ਦਾ ਤੱਤ ਸਾਰ ਹੈ। 75 ਵੇਂ ਆਜ਼ਾਦੀ ਦਿਹਾੜੇ ਤੋਂ ਦੇਸ਼ ਭਗਤੀ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਪੜ੍ਹਾਉਣ ਦਾ ਮੁੱਢਲਾ ਆਧਾਰਤ ਬਣੇਗੀ।
ਨੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 14 ਅਗੱਸਤ^ ਫ਼ੋਟੋ ਫ਼ਾਈਲ ਨੰਬਰ 02 ਨੱਥੀ ਹੈ।