ਵਧੀਆਂ ਸੇਵਾਵਾਂ ਨਿਭਾਉਣ ਵਾਲੇ ਵਿਅਕਤੀਆਂ ਨੂੰ ਦਿੱਤਾ ਜਾਵੇਗਾ ਪੰਜਾਬ ਸਰਕਾਰ ਪ੍ਰਮਾਣ ਪੱਤਰ-2021
Published : Aug 15, 2021, 5:47 pm IST
Updated : Aug 15, 2021, 5:47 pm IST
SHARE ARTICLE
Punjab Govt Certificate 2021 be given to those done commendable work
Punjab Govt Certificate 2021 be given to those done commendable work

ਪੰਜਾਬ ਸਰਕਾਰ ਵੱਲੋਂ ਵਧੀਆ ਕੰਮ ਤੇ ਕੋਰੋਨਾ ਮਹਾਂਮਾਰੀ ਦੌਰਾਨ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ ਨੂੰ ਪ੍ਰਮਾਣ ਪੱਤਰ-2021 ਦਿੱਤਾ ਜਾਵੇਗਾ।

 

ਚੰਡੀਗੜ: ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿਚ ਵਧੀਆ ਕੰਮ ਕਰਨ ਵਾਲੇ ਅਤੇ ਕੋਵਿਡ-19 ਮਹਾਂਮਾਰੀ (Coronavirus) ਦੌਰਾਨ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ-2021 (Punjab Government Certificate-2021) ਦੇਣ ਲਈ ਚੁਣਿਆ ਗਿਆ ਹੈ।

ਹੋਰ ਪੜ੍ਹੋ: ਚੰਡੀਗੜ੍ਹ ਕਾਂਗਰਸ ਭਵਨ ‘ਚ ਲੱਗਾ ਨਵਜੋਤ ਸਿੰਘ ਸਿੱਧੂ ਦਾ ਬਿਸਤਰਾ

ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜਿਨਾਂ ਸ਼ਖ਼ਸੀਅਤਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਮਾਣ ਪੱਤਰ ਲਈ ਚੁਣਿਆ ਗਿਆ ਹੈ, ਉਨਾਂ ਵਿਚ ਮਨਦੀਪ ਸਿੰਘ ਪੁੱਤਰ ਹਰਨੇਕ ਸਿੰਘ, ਪਿੰਡ ਖੇਮਾ ਖੇੜਾ, ਜਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਕੈਟਾਗਰੀ ’ਬਹਾਦਰੀ’ ਵਿਚ, ਜਦਕਿ ਹਰਪ੍ਰੀਤ ਸਿੰਘ ਸੰਧੂ, ਲਿਖਾਰੀ ਤੇ ਫੋਟੋਗ੍ਰਾਫਰ, ਗੁਰਦੇਵ ਨਗਰ, ਲੁਧਿਆਣਾ, ਅਸ਼ੋਕ ਕੁਮਾਰ ਮਿੱਤਲ, ਫਾਊਂਡਰ ਚਾਂਸਲਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ,ਡਾ. ਜਸਲੀਨ ਕੇਵਲਾਨੀ, ਅਸਿਸਟੈਂਟ ਪ੍ਰੋਫੈਸਰ (ਸਮਾਜ ਸ਼ਾਸਤਰ), ਮਾਡਲ ਟਾਊਨ, ਪਟਿਆਲਾ, ਹਰਪ੍ਰੀਤ ਸਿੰਘ ਦਰਦੀ, ਪੱਤਰਕਾਰ, ਚੜਦੀ ਕਲਾ ਟਾਇਮ ਟੀ.ਵੀ ,ਪਟਿਆਲਾ, ਮਿਸ ਸਾਇਸ਼ਾ ਖੰਨਾ ਪੁੱਤਰੀ ਅਰਵਿੰਦ ਖੰਨਾ, ਘੁੰਮਣ ਨਗਰ, ਪਟਿਆਲਾ ਦੀ ’ਕਿੱਤਾ ਮਾਹਰ’ ਕੈਟੇਗਰੀ ਵਿਚ ਚੋਣ ਕੀਤੀ ਗਈ ਹੈ।

Capt Amarinder Singh calls Cabinet meeting on 16th AugustCapt Amarinder Singh 

ਇਸੇ ਤਰਾਂ ਸਾਹਿਤ (ਕਵਿ ਕਹਾਣੀਕਾਰ) ਕੈਟਾਗਰੀ ਵਿਚ ਰਾਹੁਲ ਕੁਮਾਰ ਪੁੱਤਰ ਵਿਜੈ ਕੁਮਾਰ ਸ਼ਰਮਾ (ਕਵਿ ਕਹਾਣੀਕਾਰ), ਮਲਕੀਅਤ ਸਿੰਘ ਔਜਲਾ ਪੁੱਤਰ ਸੀਤਲ ਸਿੰਘ, ਚੰਡੀਗੜ, ਸੁਨੀਤਾ ਸੱਭਰਵਾਲ, ਸੇਵਕ ਕਾਲੋਨੀ, ਪਟਿਆਲਾ ਨੂੰ ਚੁਣਿਆ ਗਿਆ ਹੈ। ਬੁਲਾਰੇ ਅਨੁਸਾਰ ਸਮਾਜ ਸੇਵਾ ਕੈਟੇਗਰੀ ਵਿਚ ਡਾ. ਵਨੀਤ ਸਹਿਗਲ, ਨਿਊਰੋ ਐਂਡ ਚਾਈਲਡ ਕੇਅਰ ਸੈਂਟਰ, ਅੰਮਿ੍ਤਸਰ, ਪ੍ਰੇਮਜੀਤ ਸਿੰਘ ਪੁੱਤਰ ਜਗਤਾਰ ਸਿੰਘ, ਪਤਾ ਰੁੱਡਾ ਪੱਤੀ, ਧੌਲਾ, ਜਿਲਾ ਬਰਨਾਲਾ, ਸੁਖਦੀਪ ਸਿੰਘ, ਪ੍ਰਧਾਨ, ਮੁਹਾਲੀ ਵੈਲਫੇਅਰ ਕਲੱਬ, ਮੋਹਾਲੀ, ਡਾ. ਮਮਤਾ ਸ਼ਰਮਾ, ਯੂਨੀਵਰਸਿਟੀ ਕੈਂਪਸ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਬਰਿੰਦਰ ਸਿੰਘ ਪੁੱਤਰ ਬਲਵੰਤ ਸਿੰਘ, ਪਿੰਡ ਮਸਤੀਪਾਲ, ਜ਼ਿਲਾ ਹੁਸ਼ਿਆਰਪੁਰ, ਹਰੀ ਓਮ ਜ਼ਿੰਦਲ, ਐਡਵੋਕੇਟ, ਲੁਧਿਆਣਾ, ਮਹੇਸ਼ ਇੰਦਰ ਬਾਂਸਲ (ਆਮ ਆਦਮੀ ਵੈਲਫੇਅਰ ਟਰੱਸਟ, ਪਟਿਆਲਾ) ਨੂੰ ਚੁਣਿਆ ਗਿਆ ਹੈ।

ਹੋਰ ਪੜ੍ਹੋ: ਗਾਜ਼ੀਆਬਾਦ: ਇਕ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ, 7 ਫਾਇਰ ਟੈਂਡਰ ਮੌਕੇ 'ਤੇ ਮੌਜੂਦ

ਕੋਵਿਡ-19 ਮਹਾਂਮਾਰੀ ਦੌਰਾਨ ਸ਼ਲਾਘਾਯੋਗ ਕਾਰਜ ਕਰਨ ਲਈ ਸਮਰਪਨ ਵੈਲਫੇਅਰ ਸੁਸਾਇਟੀ ਬਠਿੰਡਾ ਦੀ ਤਰਫ਼ੋਂ ਦਰਵਜੀਤ ਸਿੰਘ, ਮਨਪ੍ਰੀਤ ਸਿੰਘ, ਸੁਪਰਡੈਂਟ ਪੰਜਾਬ ਸਿਵਲ ਸਕੱਤਰੇਤ, ਜਸਮਿੰਦਰ ਪਾਲ ਸਿੰਘ, ਸੀਨੀਅਰ ਕੰਸਲਟੈਂਟ, ਬਲਵਿੰਦਰ ਸਿੰਘ, ਪੀ.ਪੀ.ਐਸ, ਗਗਨਦੀਪ ਸਿੰਘ, ਪੁੱਤਰ ਬਲਦੇਵ ਸਿੰਘ, ਸੀਨੀਅਰ ਸਿਪਾਹੀ, ਤਰਸੇਮ ਕਪੂਰ ਪੁੱਤਰ ਲੇਟ ਰਾਮ ਕਿਸ਼ੋਰ ਕਪੂਰ, ਡਾ. ਗਿਰੀਸ਼ ਡੋਗਰਾ ਸੀਨੀਅਰ ਮੈਡੀਕਲ ਅਫ਼ਸਰ, ਇੰਚਾਰਜ ਕੋਵਿਡ ਟੈਸਟਿੰਗ, ਐਸ.ਏ.ਐਸ. ਨਗਰ ਅਤੇ ਡਾ. ਸੀਮਾ ਗਰਗ, ਜ਼ਿਲਾ ਟੀਕਾਕਰਨ ਅਫ਼ਸਰ, ਹੁਸ਼ਿਆਰਪੁਰ ਨੂੰ ਚੁਣਿਆ ਗਿਆ ਹੈ।

Punjab GovernmentPunjab Government

ਭਾਰਤੀ ਫੌਜ ਦੀ ਵੈਸਟਰਨ ਕਮਾਂਡ ਦੁਆਰਾ ਪ੍ਰਦਾਨ ਕੀਤੀ ਗਈ ਸਹਾਇਤਾ ਨੂੰ ਮਾਨਤਾ ਦਿੰਦਿਆਂ ਪੰਜਾਬ ਸਰਕਾਰ ਨੇ ਕੋਵਿਡ 19 ਮਹਾਂਮਾਰੀ ਵਿਰੁੱਧ ਲੜਾਈ ਵਿਚ ਉਨਾਂ ਵੱਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਸਨਮਾਨ ਦੇਣ ਦਾ ਫੈਸਲਾ ਕੀਤਾ ਹੈ। ਇਸੇ ਤਰਾਂ ਰਸ਼ਪਾਲ ਮਲਹੋਤਰਾ ਜੋ ਕਿ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (CRRID) ਦੇ ਸੰਸਥਾਪਕ ਅਤੇ ਪ੍ਰਸਿੱਧ ਵਿਦਵਾਨ ਹਨ ਅਤੇ ਚੰਡੀਗੜ ਦੇ ਗੁਰਚਰਨ ਸਿੰਘ ਚੰਨੀ, ਜਿਨਾਂ ਨੂੰ ਜੀ.ਐਸ. ਚੰਨੀ ਵਜੋਂ ਵੀ ਜਾਣਿਆ ਜਾਂਦਾ ਹੈ ਜੋ ਕਿ ਇੱਕ ਡਾਕੂਮੈਂਟਰੀ ਨਿਰਮਾਤਾ, ਟੀਵੀ ਫਿਲਮ ਨਿਰਮਾਤਾ, ਅਦਾਕਾਰ, ਉੱਘੀ ਥੀਏਟਰ ਸ਼ਖਸੀਅਤ, ਨਾਟਕਕਾਰ ਅਤੇ ਕਾਰਕੁਨ ਹਨ, ਨੂੰ ਵੀ ਆਪਣੇ ਸਬੰਧਤ ਖੇਤਰਾਂ ਵਿਚ ਪਾਏ ਵੱਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ।

ਹੋਰ ਪੜ੍ਹੋ: ਤਾਲਿਬਾਨ ਨੇ ਕੀਤਾ ਜਲਾਲਾਬਾਦ 'ਤੇ ਕਬਜ਼ਾ, ਪੂਰਬੀ ਹਿੱਸੇ ਤੋਂ ਵੱਖ ਹੋਇਆ ਕਾਬੁਲ

ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਇਨਾਂ ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ/2021 ਨਾਲ ਸਨਮਾਨਿਤ ਕਰਨ ਲਈ ਗੋਲਡ ਮੈਡਲ, ਸ਼ਾਲ ਅਤੇ ਮੁੱਖ ਸਕੱਤਰ, ਪੰਜਾਬ ਜੀ ਵੱਲੋਂ ਹਸਤਾਖਰ ਕੀਤਾ ਪ੍ਰਮਾਣ ਪੱਤਰ ਦਿੱਤਾ ਜਾਵੇਗਾ। ਇਹ ਸਨਮਾਨ ਦੇਣ ਲਈ ਐਵਾਰਡੀਆਂ ਨੂੰ ਮਿਤੀ/ਸਥਾਨ/ਸਮੇਂ ਬਾਰੇ ਬਾਅਦ ਵਿਚ ਸੂਚਿਤ ਕਰ ਦਿੱਤਾ ਜਾਵੇਗਾ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement