
ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ 20 ਸਾਲਾਂ ਦੀਆਂ “ਪ੍ਰਾਪਤੀਆਂ” ਨੂੰ ਵਿਅਰਥ ਨਹੀਂ ਜਾਣ ਦੇਣਗੇ।
ਕਾਬੁਲ: ਦੋ ਦਹਾਕਿਆਂ ਦੀ ਲੜਾਈ ਤੋਂ ਬਾਅਦ ਅਫ਼ਗ਼ਾਨਿਸਤਾਨ (Afghanistan) ਤੋਂ ਅਮਰੀਕੀ ਅਤੇ ਨਾਟੋ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਤੋਂ ਪਹਿਲਾਂ ਤਾਲਿਬਾਨ (Taliban) ਨੇ ਸਾਰੇ ਪਾਸਿਆਂ ਤੋਂ ਦੇਸ਼ ਉੱਤੇ ਕਬਜ਼ਾ ਕਰ ਲਿਆ, ਰਾਜਧਾਨੀ ਕਾਬੁਲ ਤੇਜ਼ੀ ਨਾਲ ਅਲੱਗ -ਥਲੱਗ ਹੋ ਰਿਹਾ ਹੈ ਅਤੇ ਐਤਵਾਰ ਸਵੇਰੇ ਅਤਿਵਾਦੀ ਸੰਗਠਨ (Terrorist Organization) ਨੇ ਜਲਾਲਾਬਾਦ (Jalalabad) ’ਤੇ ਕਬਜ਼ਾ ਕਰ ਲਿਆ, ਜਿਸ ਕਾਰਨ ਕਾਬੁਲ (Kabul Separated) ਦੇਸ਼ ਦੇ ਪੂਰਬੀ ਹਿੱਸੇ ਤੋਂ ਵੱਖ ਹੋ ਗਿਆ ਹੈ।
Afghanistan
ਕਾਬੁਲ (Kabul) ਤੋਂ ਇਲਾਵਾ ਜਲਾਲਾਬਾਦ ਇਕਲੌਤਾ ਵੱਡਾ ਸ਼ਹਿਰ ਸੀ ਜੋ ਤਾਲਿਬਾਨ ਦੇ ਕਬਜ਼ੇ ਤੋਂ ਬਚਿਆ ਸੀ। ਕਾਬੁਲ ਤੋਂ ਇਲਾਵਾ, ਇੱਥੇ ਸੱਤ ਹੋਰ ਸੂਬਾਈ ਰਾਜਧਾਨੀਆਂ ਬਚੀਆਂ ਹਨ, ਜੋ ਹੁਣ ਅਫ਼ਗ਼ਾਨਿਸਤਾਨ ਦੀ ਕੇਂਦਰ ਸਰਕਾਰ ਦੇ ਨਿਯੰਤਰਣ ਵਿਚ ਹਨ। ਤਾਲਿਬਾਨ ਨੇ ਐਤਵਾਰ ਸਵੇਰੇ ਕੁਝ ਤਸਵੀਰਾਂ ਆਨਲਾਈਨ ਜਾਰੀ ਕੀਤੀਆਂ ਜਿਸ ਵਿਚ ਨੰਗਰਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ ਵਿਚ ਗਵਰਨਰ ਦੇ ਦਫ਼ਤਰ ਵਿਚ ਇਸ ਦੇ ਬੰਦੇ ਵੇਖੇ ਜਾ ਸਕਦੇ ਹਨ।
ਹੋਰ ਪੜ੍ਹੋ: ਵਿਜੇ ਮਾਲਿਆ ਦਾ ਕਿੰਗਫ਼ਿਸ਼ਰ ਹਾਊਸ 52 ਕਰੋੜ ਰੁਪਏ ’ਚ ਹੋਇਆ ਨਿਲਾਮ
ਸੂਬੇ ਦੇ ਸੰਸਦ ਮੈਂਬਰ ਅਬਰੁੱਲਾ ਮੁਰਾਦ ਨੇ ਮੀਡੀਆ ਨੂੰ ਦੱਸਿਆ ਕਿ ਅਤਿਵਾਦੀਆਂ ਨੇ ਜਲਾਲਾਬਾਦ ਉੱਤੇ ਕਬਜ਼ਾ ਕਰ ਲਿਆ ਹੈ। ਤਾਲਿਬਾਨ ਨੇ ਪਿਛਲੇ ਹਫ਼ਤੇ ਅਫ਼ਗ਼ਾਨਿਸਤਾਨ ਦੇ ਵੱਡੇ ਹਿੱਸਿਆਂ 'ਤੇ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ ਅਫ਼ਗ਼ਾਨਿਸਤਾਨ ਦੀ ਕੇਂਦਰ ਸਰਕਾਰ 'ਤੇ ਦਬਾਅ ਵਧ ਗਿਆ ਹੈ। ਦੂਜੇ ਪਾਸੇ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਨੇ ਉੱਥੇ ਮੌਜੂਦ ਆਪਣੇ ਕੂਟਨੀਤਕ ਸਟਾਫ ਦੀ ਮਦਦ ਲਈ ਫੌਜਾਂ ਭੇਜੀਆਂ ਹਨ। ਅਫ਼ਗ਼ਾਨਿਸਤਾਨ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ, ਮਜ਼ਾਰ-ਏ-ਸ਼ਰੀਫ ’ਤੇ ਸ਼ਨੀਵਾਰ ਨੂੰ ਹਮਲੇ ਤੋਂ ਬਾਅਦ ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ। ਇਸ ਦੇ ਨਾਲ ਹੀ ਕੱਟੜਪੰਥੀਆਂ ਨੇ ਪੂਰੇ ਉੱਤਰੀ ਅਫ਼ਗ਼ਾਨਿਸਤਾਨ 'ਤੇ ਕਬਜ਼ਾ ਕਰ ਲਿਆ ਹੈ।
PHOTO
ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ (Afghan President Ashraf Ghani) ਨੇ ਸ਼ਨੀਵਾਰ ਨੂੰ ਕਿਹਾ ਕਿ ਉਹ 20 ਸਾਲਾਂ ਦੀਆਂ “ਪ੍ਰਾਪਤੀਆਂ” ਨੂੰ ਵਿਅਰਥ ਨਹੀਂ ਜਾਣ ਦੇਣਗੇ। ਉਨ੍ਹਾਂ ਕਿਹਾ ਕਿ ਤਾਲਿਬਾਨ ਦੇ ਹਮਲੇ ਦੇ ਵਿਚਕਾਰ "ਵਿਚਾਰ -ਵਟਾਂਦਰੇ" ਜਾਰੀ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਟੈਲੀਵਿਜ਼ਨ ਰਾਹੀਂ ਰਾਸ਼ਟਰ ਨੂੰ ਸੰਬੋਧਨ ਕੀਤਾ। ਹਾਲ ਹੀ ਦੇ ਦਿਨਾਂ ਵਿਚ ਤਾਲਿਬਾਨ ਦੇ ਮੁੱਖ ਇਲਾਕਿਆਂ ਉੱਤੇ ਕਬਜ਼ਾ ਕਰਨ ਤੋਂ ਬਾਅਦ ਇਹ ਉਸਦੀ ਪਹਿਲੀ ਜਨਤਕ ਟਿੱਪਣੀ ਹੈ।