ਦੋ ਬਸਾਂ ਦੀ ਹੋਈ ਟੱਕਰ, 9 ਜ਼ਖ਼ਮੀ, ਦੋ ਜਣਿਆਂ ਦੀ ਹਾਲਤ ਗੰਭੀਰ
Published : Aug 15, 2021, 12:28 am IST
Updated : Aug 15, 2021, 12:28 am IST
SHARE ARTICLE
image
image

ਦੋ ਬਸਾਂ ਦੀ ਹੋਈ ਟੱਕਰ, 9 ਜ਼ਖ਼ਮੀ, ਦੋ ਜਣਿਆਂ ਦੀ ਹਾਲਤ ਗੰਭੀਰ

ਤਲਵੰਡੀ ਸਾਬੋ, 14 ਅਗੱਸਤ (ਪਪ) : ਬਾਅਦ ਦੁਪਹਿਰ ਤਲਵੰਡੀ ਸਾਬੋ ਦੇ ਰੋੜੀ ਰੋਡ ’ਤੇ ਇਕ ਵਾਹਨ ਨੂੰ ਬਚਾਉਣ ਦੀ ਕੋਸ਼ਿਸ ਵਿਚ ਦੋ ਬਸਾਂ ਦੀ ਹੋਈ ਟੱਕਰ ਦੌਰਾਨ 9 ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਦਕਿ ਦੋ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਰੈਫ਼ਰ ਕਰ ਦਿਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਪ੍ਰਾਈਵੇਟ ਕੰਪਨੀ ਐਮਐਸ ਬੱਸ ਸਰਵਿਸ ਭਾਗੀਵਾਂਦਰ ਦੀ ਬੱਸ ਸਰਦੂਲਗੜ੍ਹ ਵਲ ਨੂੰ ਜਾ ਰਹੀ ਸੀ ਕਿ ਉਸ ਦੇ ਅੱਗੇ ਚੱਲ ਰਹੇ ਇਕ ਟ੍ਰੈਕਟਰ ਵਾਲੇ ਵੱਲੋਂ ਬਰੇਕ ਮਾਰਨ ’ਤੇ ਪ੍ਰਾਈਵੇਟ ਬੱਸ ਚਾਲਕ ਨੇ ਉਸ ਨੂੰ ਬਚਾਉਣ ਲਈ ਜਦੋਂ ਬੱਸ ਦੂਜੇ ਪਾਸੇ ਵਲ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣਿਉਂ ਆ ਰਹੀ ਪੀਆਰਟੀਸੀ ਬਠਿੰਡਾ ਡਿੱਪੂ ਦੀ ਬੱਸ ਨਾਲ ਉਸਦੀ ਟੱਕਰ ਹੋ ਗਈ। ਟੱਕਰ ਉਪਰੰਤ ਪੀਆਰਟੀਸੀ ਦੀ ਬੱਸ ਇਕ ਦਰੱਖ਼ਤ ਨਾਲ ਵੀ ਟਕਰਾ ਗਈ। ਟੱਕਰ ’ਚ ਦੋਹਾਂ ਬਸਾਂ ਦੇ ਡਰਾਈਵਰਾਂ, ਸਕੂਲੀ ਵਿਦਿਆਰਥੀ ਤੇ ਇਕ ਬੱਚੇ ਸਮੇਤ ਕੁੱਲ 9 ਸਵਾਰੀਆਂ ਜ਼ਖ਼ਮੀ ਹੋਈਆਂ, ਜਿਨ੍ਹਾਂ ਨੂੰ ਸਹਾਰਾ ਕਲੱਬ ਤਲਵੰਡੀ ਸਾਬੋ ਦੇ ਹੈਪੀ ਸਿੰਘ ਵਲੋਂ ਕਲੱਬ ਤੇ ਪ੍ਰਾਈਵੇਟ ਐਂਬੂਲੈਂਸਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ ਗਿਆ। ਜ਼ਖ਼ਮੀਆਂ ’ਚ ਹਰਵਿੰਦਰ ਸਿੰਘ ਭਾਗੀਵਾਂਦਰ, ਜਸਵੰਤ ਕੌਰ ਤਲਵੰਡੀ ਸਾਬੋ, ਹਰਨੀਤ ਕੌਰ ਬੰਗੀ ਰੁਘੂ, ਹਰਪ੍ਰਰੀਤ ਸਿੰਘ ਲਹਿਰੀ, ਕ੍ਰਿਸ਼ਨਾ ਰਾਣੀ ਤੇ ਵੀਰਪਾਲ ਦੋਵੇਂ ਬਠਿੰਡਾ, ਅਮਰਜੀਤ ਕੌਰ ਰਾਏਕੇ ਕਲਾਂ, ਇਕਬਾਲ ਸਿੰਘ ਮਿਰਜ਼ੇਆਣਾ ਅਤੇ ਸੁਖਬੀਰ ਕੌਰ ਸੂਰਤੀਆ ਦੇ ਨਾਂ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ’ਚ ਮੁੱਢਲੇ ਇਲਾਜ ਉਪਰੰਤ ਦੋ ਗੰਭੀਰ ਜ਼ਖ਼ਮੀਆਂ ਨੂੰ ਬਠਿੰਡਾ ਰੈਫ਼ਰ ਕੀਤਾ ਗਿਆ ਹੈ ਜਦਕਿ ਬਾਕੀ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਡਾ. ਹੈਰੀ ਗਰਗ, ਸੰਦੀਪ ਸਿੰਘ ਫ਼ਾਰਮੇਸੀ ਅਫ਼ਸਰ, ਕੁਲਵਿੰਦਰ ਸਿੰਘ ਅਤੇ ਕਾਲੀ ਚਰਨ ਕਿੰਦੂ ਦੀ ਨਿਗਰਾਨੀ ਹੇਠ ਜ਼ੇਰੇ ਇਲਾਜ ਹਨ।
 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement