ਜੇ ਗੋਰਿਆਂ ਕੋਲ ਜਾਣਾ ਸੀ ਫਿਰ ਗੋਰਿਆਂ ਨੂੰ ਦੇਸ਼ 'ਚੋਂ ਕਿਉਂ ਕੱਢਿਆ? ਇੱਥੇ ਹੀ ਰੱਖ ਲੈਣਾ ਸੀ- CM ਮਾਨ
Published : Aug 15, 2022, 11:22 am IST
Updated : Aug 15, 2022, 11:31 am IST
SHARE ARTICLE
CM mann
CM mann

'ਅੱਜ ਹਜੇ ਤੱਕ ਪੂਰਨ ਤੌਰ ਤੇ ਨਹੀਂ ਹੋਏ ਆਜ਼ਾਦ'

 

ਮੁਹਾਲੀ: ਅੱਜ ਪੂਰੇ ਦੇਸ਼ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ । ਵੱਖ-ਵੱਖ ਸੂਬਾ ਸਰਕਾਰ ਵੱਲੋਂ ਸਮਾਗਮ ਕਰਵਾਏ ਜਾ ਰਹੇ ਹਨ । ਇਸ ਤਹਿਤ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿਖੇ ਸਟੇਡੀਅਮ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ। 

 

 

ਇਸ ਮੌਕੇ ਉਨ੍ਹਾਂ ਨੇ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਸ਼ਹੀਦਾਂ ਦੇ ਦਰਸਾਏ ਮਾਰਗ ਉਤੇ ਚੱਲਣ ਲਈ ਪ੍ਰੇਰਿਤ ਕੀਤਾ। ਮੁੱਖ ਮੰਤਰੀ ਮਾਨ ਨੇ ਇਸ ਮੌਕੇ ਧੀਆਂ ਬਾਰੇ ਬੋਲਦਿਆਂ ਕਿਹਾ ਕਿ ਹਰ ਧੀ ਨੂੰ ਤਰੱਕੀ ਕਰਨ ਦਾ ਪੂਰਾ ਹੱਕ ਹੈ ਅਤੇ ਸਾਨੂੰ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਹਰ ਵਾਰ ਇਹੀ ਖ਼ਬਰ ਆਉਂਦੀ ਹੈ ਕਿ ਕੁੜੀਆਂ ਨੇ ਮਾਰੀ ਬਾਜ਼ੀ ਅਤੇ ਕੁੜੀਆਂ ਪਹਿਲੇ ਨੰਬਰ ‘ਤੇ ਆਈਆਂ ਹਨ ।
ਇਸ ਤੋਂ ਅੱਗੇ CM ਮਾਨ ਨੇ ਕਿਹਾ ਕਿ ਅਜੇ ਅਸੀਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਏ ਹਾਂ ਕਿਉਂਕਿ ਅਜੇ ਉਹ ਆਜ਼ਾਦੀ ਘਰਾਂ ਤੱਕ ਨਹੀਂ ਪਹੁੰਚੀ, ਜਿਹੜੀ ਸ਼ਹੀਦ ਭਗਤ ਸਿੰਘ ਨੇ ਆਪਣੇ ਸੁਫ਼ਨਿਆਂ ਵਿੱਚ ਸੋਚੀ ਸੀ।

 

CM mannCM mann

 

ਉਨ੍ਹਾਂ ਕਿਹਾ ਕਿ ਜੇਕਰ ਉਹ ਆਜ਼ਾਦੀ ਸਾਡੇ ਤੱਕ ਪਹੁੰਚੀ ਹੁੰਦੀ ਤਾਂ ਬਿਨ੍ਹਾਂ ਰਿਸ਼ਵਤ ਦਿੱਤੇ ਸਾਰੇ ਕੰਮ ਹੋ ਜਾਂਦੇ। ਉਨ੍ਹਾਂ ਕਿਹਾ ਕਿ ਆਜ਼ਾਦੀ ਨੂੰ ਕੁਝ ਰਸੂਖ਼ਦਾਰ ਤੇ ਵੱਡੇ ਬੰਦ ਸਾਡੇ ਕੋਲੋਂ ਖੋਹ ਕੇ ਲੈ ਗਏ ਹਨ । ਆਜ਼ਾਦੀ ਨੇ ਸਾਡੇ ਘਰਾਂ ਦਾ ਕੁੰਡਾ ਨਹੀਂ ਖੜਕਾਇਆ। ਉਨ੍ਹਾਂ ਕਿਹਾ ਕਿ ਅਸੀਂ ਉਹ ਆਜ਼ਾਦੀ ਤੁਹਾਡੇ ਘਰਾਂ ਤੱਕ ਪਹੁੰਚਾਉਣ ਲਈ ਲੱਗੇ ਹੋਏ ਜੋ ਸ਼ਹੀਦ ਭਗਤ ਸਿੰਘ ਹੋਰਾਂ ਨੇ ਸੁਪਨਿਆਂ ਵਿੱਚ ਸੋਚੀ ਸੀ।  ਉਹਨਾਂ ਕਿਹਾ ਕਿ ਜਿਨ੍ਹਾਂ ਗੋਰਿਆਂ ਨੂੰ ਦੇਸ਼ 'ਚੋਂ ਕੱਢਣ ਲਈ ਸਾਡੇ ਸ਼ਹੀਦ ਹੱਸ ਕੇ ਫਾਂਸੀ ਚੜ੍ਹ ਗਏ। ਅੱਜ ਸਾਡੇ ਨੌਜਵਾਨ 25-30 ਲੱਖ ਲਗਾ ਕੇ ਗੋਰਿਆਂ ਕੋਲ ਹੀ ਜਾ ਰਹੇ ਹਨ।

CM mannCM mann

ਫਿਰ ਕੀ ਫਾਇਦਾ ਹੋਇਆ ਅਜ਼ਾਦੀ ਲੈਣ ਦਾ? ਜੇ ਬਾਹਰ ਗੋਰਿਆਂ ਕੋਲ ਹੀ ਜਾਣਾ ਸੀ ਫਿਰ ਗੋਰਿਆਂ ਨੂੰ ਦੇਸ਼ 'ਚੋਂ ਕਿਉਂ ਕੱਢਿਆ? ਗੋਰਿਆਂ ਨੂੰ ਇਥੇ ਹੀ ਰੱਖ ਲੈਣਾ ਸੀ। ਸੀਐਮ ਮਾਨ ਨੇ ਕਿਹਾ ਕਿ ਅੱਜ ਅਸੀਂ ਪੂਰੇ ਆਜ਼ਾਦ ਨਹੀਂ ਹੋਏ।  ਪੂਰਨ ਆਜ਼ਾਦੀ ਉਸ ਦਿਨ ਹੋਵੇਗੀ ਜਦੋਂ ਸਰਕਾਰੀ ਸਕੂਲਾਂ ਵਿੱਚ ਸਾਡੇ ਬੱਚੇ ਪੜ੍ਹ ਕੇ ਵੱਡੀਆਂ-ਵੱਡੀਆਂ ਮੱਲਾਂ ਮਾਰਨ ਲੱਗ ਗਏ, ਜਦੋਂ ਪੰਜਾਬ ਦੇ ਖਿਡਾਰੀ ਓਲੰਪਿਕ ਵਿੱਚ ਗੋਲਡ ਮੈਡਲ, ਚਾਂਦੀ ਦੇ ਮੈਡਲ ਲੈ ਕੇ ਆਉਣਗੇ। ਇਸ ਮੌਕੇ ਸੀਐਮ ਮਾਨ ਨਾਲ ਡੀ.ਜੀ.ਪੀ. ਗੌਰਵ ਯਾਦਵ, ਏ.ਡੀ.ਜੀ.ਪੀ. ਪ੍ਰਮੋਦ ਬਾਨ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਵੀ ਹਾਜ਼ਰ ਸਨ। ਪੁਲਿਸ ਵੱਲੋਂ ਗੁਰੂ ਨਾਨਕ ਸਟੇਡੀਅਮ ਜਿੱਥੇ ਕਿ ਪ੍ਰੋਗਰਾਮ ਹੋ ਰਿਹਾ ਹੈ, ਉੱਥੇ ਆਲੇ ਦੁਆਲੇ ਦੇ ਇਲਾਕੇ ਵਿੱਚ ਵੀ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। 

 

 

CM mannCM mann

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement