ਸਿਆਚਿਨ ਗਲੇਸ਼ੀਅਰ ‘ਚ 38 ਸਾਲ ਬਾਅਦ ਮਿਲੀ ਸ਼ਹੀਦ ਦੀ ਲਾਸ਼
Published : Aug 15, 2022, 12:16 pm IST
Updated : Aug 15, 2022, 12:16 pm IST
SHARE ARTICLE
photo
photo

1984 ਤੋਂ ਸਿਆਚਿਨ ਦੀ ਬਰਫ਼ ਵਿੱਚ ਹੋਈ ਸੀ ਦੱਬੀ

 

 ਨਵੀਂ ਦਿੱਲੀ :  1984 ਵਿੱਚ ਸਿਆਚਿਨ ਵਿੱਚ ਸ਼ਹੀਦ ਹੋਏ 19 ਕੁਮਾਉਂ ਰੈਜੀਮੈਂਟ ਦੇ ਸਿਪਾਹੀ ਚੰਦਰਸ਼ੇਖਰ ਹਰਬੋਲਾ ਦੀ ਮ੍ਰਿਤਕ ਦੇਹ 38 ਸਾਲਾਂ ਬਾਅਦ ਉੱਤਰਾਖੰਡ ਦੇ ਹਲਦਵਾਨੀ ਵਿੱਚ ਉਨ੍ਹਾਂ ਦੇ ਘਰ ਪਹੁੰਚੇਗੀ। ਜਾਣਕਾਰੀ ਮੁਤਾਬਕ ਸਿਆਚਿਨ 'ਚ 19 ਲੋਕ ਬਰਫੀਲੇ ਤੂਫਾਨ ਦੀ ਲਪੇਟ 'ਚ ਆ ਗਏ ਸਨ। ਫਿਰ ਤਲਾਸ਼ੀ ਮੁਹਿੰਮ ਦੌਰਾਨ 14 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, 5 ਲੋਕਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ ਸਨ। ਇਸ ਵਿੱਚ ਸ਼ਹੀਦ ਲਾਂਸ ਨਾਇਕ ਚੰਦਰਸ਼ੇਖਰ ਹਰਬੋਲਾ ਦਾ ਨਾਂ ਵੀ ਸ਼ਾਮਲ ਸੀ।

 

PHOTOPHOTO

ਸਾਲ 1984 ਵਿੱਚ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਦੱਸਿਆ ਗਿਆ ਸੀ ਕਿ ਉਸ ਦੀ ਲਾਸ਼ ਨਹੀਂ ਮਿਲੀ ਹੈ। ਉਹ ਬਰਫੀਲੇ ਤੂਫਾਨ ਦੀ ਲਪੇਟ 'ਚ ਆ ਕੇ ਸ਼ਹੀਦ ਹੋ ਗਏ ਹਨ ਪਰ ਸਮਾਂ ਬਦਲਿਆ ਹੈ ਕਿ ਹੁਣ 38 ਸਾਲ ਬਾਅਦ ਸ਼ਹੀਦ ਲਾਂਸ ਨਾਇਕ ਚੰਦਰਸ਼ੇਖਰ ਹਰਬੋਲਾ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਪਹੁੰਚੇਗੀ। ਦੱਸ ਦੇਈਏ ਕਿ 19 ਕੁਮਾਉਂ ਰੈਜੀਮੈਂਟ ਵਿੱਚ ਤਾਇਨਾਤ ਲਾਂਸ ਨਾਇਕ ਚੰਦਰਸ਼ੇਖਰ ਹਰਬੋਲਾ 29 ਮਈ 1984 ਨੂੰ ਸਿਆਚਿਨ ਵਿੱਚ ਆਪ੍ਰੇਸ਼ਨ ਮੇਘਦੂਤ ਦੌਰਾਨ ਸ਼ਹੀਦ ਹੋਏ ਸਨ। ਦੱਸਿਆ ਜਾਂਦਾ ਹੈ ਕਿ ਓਪਰੇਸ਼ਨ ਮੇਘਦੂਤ ਦੇ 19 ਲੋਕ ਬਰਫੀਲੇ ਤੂਫਾਨ 'ਚ ਦੱਬੇ ਗਏ ਸਨ, ਜਿਨ੍ਹਾਂ 'ਚੋਂ 14 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ।

PHOTOPHOTO

ਹਾਲਾਂਕਿ ਸਰਚ ਆਪਰੇਸ਼ਨ ਦੌਰਾਨ ਪੰਜ ਜਵਾਨਾਂ ਦੀਆਂ ਲਾਸ਼ਾਂ ਨਹੀਂ ਮਿਲ ਸਕੀਆਂ ਸਨ, ਜਿਸ ਤੋਂ ਬਾਅਦ ਫੌਜ ਨੇ ਸ਼ਹੀਦ ਚੰਦਰਸ਼ੇਖਰ ਹਰਬੋਲਾ ਦੇ ਘਰ ਜਾ ਕੇ ਖਬਰ ਦਿੱਤੀ ਸੀ ਕਿ ਚੰਦਰਸ਼ੇਖਰ ਬਰਫੀਲੇ ਤੂਫਾਨ ਦੀ ਲਪੇਟ 'ਚ ਆਉਣ ਕਾਰਨ ਸ਼ਹੀਦ ਹੋ ਗਏ ਹਨ। ਜ਼ਿਕਰਯੋਗ ਹੈ ਕਿ ਸ਼ਹੀਦ ਲਾਂਸ ਨਾਇਕ ਚੰਦਰਸ਼ੇਖਰ ਹਰਬੋਲਾ ਦੇ ਪਰਿਵਾਰਕ ਮੈਂਬਰਾਂ ਨੂੰ ਜਦੋਂ ਉਨ੍ਹਾਂ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਤਾਂ ਪੁਰਾਣੀਆਂ ਧੁੰਦਲੀਆਂ ਯਾਦਾਂ ਤਾਜ਼ਾ ਹੋ ਗਈਆਂ। ਉਹ ਪਰਿਵਾਰ ਦੇ ਇੱਕ ਮੈਂਬਰ ਦੇ ਗੁਆਚ ਜਾਣ 'ਤੇ ਵੀ ਦੁਖੀ ਹੈ ਅਤੇ ਚੰਦਰਸ਼ੇਖਰ ਹਰਬੋਲਾ 'ਤੇ ਮਾਣ ਹੈ, ਜਿਸ ਨੇ ਦੇਸ਼ ਦੀ ਸੇਵਾ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM
Advertisement