7 ਲੋਕ ਹੋਏ ਗੰਭੀਰ ਜ਼ਖ਼ਮੀ
ਜਲੰਧਰ: ਜਲੰਧਰ ਦੀ ਫਿਲੌਰ ਸਬ-ਡਵੀਜ਼ਨ 'ਚ ਹਾਈਵੇ 'ਤੇ ਮਿਲਟਰੀ ਗਰਾਊਂਡ ਨੇੜੇ ਹੋਏ ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 7 ਲੋਕ ਗੰਭੀਰ ਜ਼ਖਮੀ ਹੋ ਗਏ। ਟਰੈਕਟਰ ਟਰਾਲੀ ਵਿਚ ਦਰੱਖਤ ਦਾ ਬੂਰਾ ਭਰਿਆ ਹੋਇਆ ਸੀ। ਜਿਸ ਨੂੰ ਲੈ ਕੇ ਇਹ ਲੋਕ ਲੁਧਿਆਣਾ ਤੋਂ ਜਲੰਧਰ ਵੱਲ ਆ ਰਹੇ ਸਨ ਕਿ ਇਕ ਤੇਜ਼ ਰਫ਼ਤਾਰ ਕੈਂਟਰ ਨੇ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ।
ਇਹ ਵੀ ਪੜ੍ਹੋ: ਸਸਤੀਆਂ ਦਵਾਈਆਂ ਤਕ ਵਧੇਗੀ ਪਹੁੰਚ, ਜਨ ਔਸ਼ਧੀ ਕੇਂਦਰਾਂ ਦੀ ਗਿਣਤੀ ਹੋਵੇਗੀ 25000
ਮ੍ਰਿਤਕਾਂ ਦੀ ਪਛਾਣ ਮੋਹਨ ਸਿੰਘ ਅਤੇ ਪਿੱਪਲ ਸਿੰਘ ਦੋਵੇਂ ਵਾਸੀ ਲੁਧਿਆਣਾ ਵਜੋਂ ਹੋਈ ਹੈ। ਟਰੈਕਟਰ ਟਰਾਲੀ ਵਿਚ ਸਵਾਰ ਵਿਅਕਤੀਆਂ ਵਿਚ ਤੋਤਾ, ਦੇਵ ਸਿੰਘ, ਦਲਵਿੰਦਰ ਸਿੰਘ, ਸੰਧੀਰ, ਜਸਵੀਰ ਸਿੰਘ, ਅੱਬੀ ਸਿੰਘ, ਪ੍ਰੇਮ ਸਿੰਘ ਸਾਰੇ ਵਾਸੀ ਲੁਧਿਆਣਾ ਸ਼ਾਮਲ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ: ਹਿਮਾਚਲ 'ਚ ਭਾਰੀ ਮੀਂਹ ਨੇ ਮਚਾਈ, ਹੁਣ ਤੱਕ 53 ਲੋਕਾਂ ਦੀ ਹੋਈ ਮੌਤ