 
          	19 ਪੁਲਿਸ ਅਫ਼ਸਰਾਂ ਨੂੰ ਮਿਲਿਆ ਮੁੱਖ ਮੰਤਰੀ ਪੁਲਿਸ ਮੈਡਲ
ਪਟਿਆਲਾ: ਸੁਤੰਤਰਤਾ ਦਿਵਸ ਦੇ ਮੌਕੇ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ 13 ਪ੍ਰਮੁੱਖ ਹਸਤੀਆਂ ਨੂੰ ਸਟੇਟ ਐਵਾਰਡ ਦੇਣ ਦੇ ਨਾਲ-ਨਾਲ 19 ਪੁਲਿਸ ਅਧਿਕਾਰੀਆਂ/ਮੁਲਾਜ਼ਮਾਂ ਦੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਮੁੱਖ ਮੰਤਰੀ ਪੁਲਿਸ ਮੈਡਲ ਦੇ ਕੇ ਸਨਮਾਨਿਤ ਕੀਤਾ। ਇਨ੍ਹਾਂ ਐਵਾਰਡੀਆਂ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਸਮਾਜ ਸੇਵੀ, ਕਲਾਕਾਰ, ਸਾਹਿਤਕਾਰ, ਕਵੀ, ਅਗਾਂਹਵਧੂ ਕਿਸਾਨ, ਵਾਤਾਵਰਨ ਪ੍ਰੇਮੀ ਅਤੇ ਸਰਕਾਰੀ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਵਡੇਰੇ ਜਨਤਕ ਹਿੱਤ ਵਿੱਚ ਆਪੋ-ਆਪਣੇ ਖ਼ੇਤਰਾਂ ਵਿੱਚ ਲਾਮਿਸਾਲ ਯੋਗਦਾਨ ਦਿੱਤਾ।
ਮੁੱਖ ਮੰਤਰੀ ਨੇ ਰੂਪਨਗਰ ਦੀ ਸਨਵੀ ਸੂਦ, ਪਟਿਆਲਾ ਦੇ ਹਰਜਿੰਦਰ ਸਿੰਘ, ਖਮਾਣੋਂ ਦੇ ਐਸ.ਡੀ.ਐਮ. ਸੰਜੀਵ ਕੁਮਾਰ, ਸੁਖਦੇਵ ਸਿੰਘ ਤੇ ਫਤਹਿ ਸਿੰਘ ਪਟਵਾਰੀ (ਦੋਵੇਂ ਪਠਾਨਕੋਟ), ਪਟਿਆਲਾ ਦੀ ਏਕਮਜੋਤ ਕੌਰ, ਤਰਨ ਤਾਰਨ ਦੇ ਮੇਜਰ ਸਿੰਘ, ਬਠਿੰਡਾ ਦੇ ਪਰਮਜੀਤ ਸਿੰਘ, ਜਲੰਧਰ ਦੇ ਸਲੀਮ ਮੁਹੰਮਦ, ਪਟਿਆਲਾ ਦੀ ਸਾਇੰਸ ਮਿਸਟ੍ਰੈਸ ਗਗਨਦੀਪ ਕੌਰ, ਬਰਨਾਲਾ ਦੇ ਸਾਇੰਸ ਮਾਸਟਰ ਸੁਖਪਾਲ ਸਿੰਘ, ਸਿਵਲ ਮਿਲਟਰੀ ਅਫੇਅਰਜ਼ ਹੈੱਡ ਕੁਆਟਰਜ਼ ਵੈਸਟਰਨ ਕਮਾਂਡ ਦੇ ਐਡਵਾਈਜ਼ਰ-ਕਮ-ਪ੍ਰਿੰਸੀਪਲ ਡਾਇਰੈਕਟਰ ਕਰਨਲ ਜਸਦੀਪ ਸੰਧੂ ਅਤੇ ਐਨ.ਡੀ.ਆਰ.ਐਫ. ਬਠਿੰਡਾ ਦੀ ਸੱਤਵੀਂ ਬਟਾਲੀਅਨ ਦੇ ਕਮਾਂਡੈਂਟ ਸੰਤੋਸ਼ ਕੁਮਾਰ ਨੂੰ ਸਰਟੀਫਿਕੇਟ ਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ।
ਮੁੱਖ ਮੰਤਰੀ ਨੇ ਸ਼ਾਨਦਾਰ ਸੇਵਾਵਾਂ ਦੇਣ ਵਾਲੇ 19 ਪੁਲਿਸ ਅਧਿਕਾਰੀਆਂ/ਮੁਲਾਜ਼ਮਾਂ ਦਾ ਮੁੱਖ ਮੰਤਰੀ ਪੁਲਿਸ ਮੈਡਲ ਨਾਲ ਸਨਮਾਨ ਕੀਤਾ। ਇਨ੍ਹਾਂ ਵਿੱਚ ਏ.ਜੀ.ਟੀ.ਐਫ. ਦੇ ਏ.ਆਈ.ਜੀ. ਸੰਦੀਪ ਗੋਇਲ, ਏ.ਜੀ.ਟੀ.ਐਫ. ਦੇ ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ, ਇੰਸਪੈਕਟਰ ਪੁਸ਼ਵਿੰਦਰ ਸਿੰਘ, ਸਿਪਾਹੀ ਨਵਨੀਤ ਸਿੰਘ, ਐਸ.ਐਸ.ਪੀ. ਫ਼ਿਰੋਜ਼ਪੁਰ ਭੁਪਿੰਦਰ ਸਿੰਘ, ਏ.ਆਈ.ਜੀ. ਸੀ.ਆਈ.ਡੀ. ਆਲਮ ਵਿਜੈ ਸਿੰਘ, ਐਸ.ਪੀ. ਇਨਵੈਸਟੀਗੇਸ਼ਨ ਤਰਨ ਤਾਰਨ ਵਿਸ਼ਾਲਜੀਤ ਸਿੰਘ, ਡੀ.ਐਸ.ਪੀ. ਐਸ.ਟੀ.ਐਫ. ਲੁਧਿਆਣਾ ਦਵਿੰਦਰ ਕੁਮਾਰ, ਡੀ.ਐਸ.ਪੀ. ਸੰਜੀਵਨ ਗੁਰੂ, ਡੀ.ਐਸ.ਪੀ. ਫਲਾਇੰਗ ਸਕੁਐਡ ਵਿਜੀਲੈਂਸ ਬਿਉਰੋ ਬਰਿੰਦਰ ਸਿੰਘ, ਡੀ.ਐਸ.ਪੀ. ਸੁਭਾਸ਼ ਚੰਦਰ, ਇੰਸਪੈਕਟਰ ਸ਼ਿਵ ਕੁਮਾਰ, ਸਬ ਇੰਸਪੈਕਟਰ ਗੁਰਿੰਦਰ ਸਿੰਘ, ਸਬ ਇੰਸਪੈਕਟਰ ਸੁਰੇਸ਼ ਕੁਮਾਰ, ਸਬ ਇੰਸਪੈਕਟਰ ਅਕਸ਼ਿਆਦੀਪ ਸਿੰਘ, ਏ.ਐਸ.ਆਈ. ਇਕਬਾਲ ਸਿੰਘ, ਏ.ਐਸ.ਆਈ. ਹਰਵਿੰਦਰ ਸਿੰਘ, ਏ.ਐਸ.ਆਈ. ਦਿਨੇਸ਼ ਕੁਮਾਰ ਤੇ ਏ.ਐਸ.ਆਈ. ਸੁਰਿੰਦਰ ਪਾਲ ਸਿੰਘ ਸ਼ਾਮਲ ਹਨ।
 
                     
                
 
	                     
	                     
	                     
	                     
     
     
                     
                     
                     
                     
                    