ਕਪੂਰਥਲਾ 'ਚ ਸਵਾਰੀਆਂ ਨਾਲ ਭਰੀ PRTC ਦੀ ਬੱਸ ਪਲਟੀ, ਸਵਾਰੀਆਂ ਨੂੰ ਲੱਗੀਆਂ ਸੱਟਾਂ

By : GAGANDEEP

Published : Aug 15, 2023, 1:32 pm IST
Updated : Aug 15, 2023, 1:32 pm IST
SHARE ARTICLE
PRTC bus full of passengers overturned in Kapurthala
PRTC bus full of passengers overturned in Kapurthala

ਦੂਜੇ ਵਾਹਨ ਨੂੰ ਬਚਾਉਂਦੇ ਸਮੇਂ ਵਾਪਰਿਆ ਹਾਦਸਾ

 

ਕਪੂਰਥਲਾ: ਕਪੂਰਥਲਾ ਦੇ ਸੁਭਾਨਪੁਰ ਰੋਡ 'ਤੇ ਪਿੰਡ ਤਾਜਪੁਰ-ਮੁਸਤਫਾਬਾਦ ਨੇੜੇ ਮੰਗਲਵਾਰ ਸਵੇਰੇ ਕਪੂਰਥਲਾ ਡਿਪੂ ਤੋਂ ਟਾਂਡਾ ਜਾ ਰਹੀ ਪੀਆਰਟੀਸੀ ਦੀ ਬੱਸ ਪਲਟ ਗਈ। ਦੂਜੇ ਵਾਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਇਹ ਹਾਦਸਾ ਵਾਪਰਿਆ। ਘਟਨਾ ਤੋਂ ਬਾਅਦ ਮੌਕੇ 'ਤੇ ਹਾਹਾਕਾਰ ਮੱਚ ਗਈ। ਘਟਨਾ ਸਥਾਨ ਦੇ ਬਾਹਰੋਂ ਤੁਰੰਤ ਰਾਹਗੀਰਾਂ ਨੇ ਡਰਾਈਵਰ, ਕੰਡਕਟਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਘਟਨਾ 'ਚ ਕੋਈ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਨਹੀਂ ਹੋਇਆ ਹੈ। ਜਦੋਂਕਿ ਬਾਕੀ ਸਵਾਰੀਆਂ ਨੂੰ ਇਕ ਹੋਰ ਬੱਸ ਦਾ ਪ੍ਰਬੰਧ ਕਰਕੇ ਉਨ੍ਹਾਂ ਦੀ ਮੰਜ਼ਿਲ ਵੱਲ ਭੇਜ ਦਿਤਾ ਗਿਆ।

ਇਹ ਵੀ ਪੜ੍ਹੋ: 'ਅਜਿਹੀ ਆਜ਼ਾਦੀ ਦਾ ਸਾਨੂੰ ਕੀ ਫ਼ਾਇਦਾ, ਅਸੀਂ ਮਰਜ਼ੀ ਨਾਲ ਤਾਰੋਂ ਪਾਰ ਆਪਣੇ ਹੀ ਖੇਤਾਂ 'ਚ ਨਹੀਂ ਜਾ ਸਕਦੇ' 

ਬੱਸ (ਪੀਬੀ-09-ਐਸ-3705) ਦੇ ਡਰਾਈਵਰ ਸਤਵਿੰਦਰਪਾਲ ਸਿੰਘ ਵਾਸੀ ਤਰਨਤਾਰਨ ਨੇ ਦਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੱਸ ਲੈ ਕੇ ਕਪੂਰਥਲਾ ਤੋਂ ਟਾਂਡਾ ਲਈ ਰਵਾਨਾ ਹੋਇਆ। ਬੱਸ ਆਪਣੇ ਨਿਰਧਾਰਤ ਸਮੇਂ ਤੋਂ ਬਾਅਦ ਸਵੇਰੇ 6.50 ਵਜੇ ਨਡਾਲਾ-ਸੁਭਾਨਪੁਰ ਰੋਡ 'ਤੇ ਪਿੰਡ ਤਾਜਪੁਰ-ਮੁਸਤਫਾਬਾਦ ਮੋੜ 'ਤੇ ਪਹੁੰਚੀ। ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਇਕ ਵਾਹਨ ਨੇ ਸਾਈਡ ਨਾਲ ਟੱਕਰ ਮਾਰ ਦਿਤੀ। ਜਿਸ ਕਾਰਨ ਉਨ੍ਹਾਂ ਦੀ ਬੱਸ ਬੇਕਾਬੂ ਹੋ ਗਈ ਅਤੇ ਬੱਸ ਪੱਕੀ ਸੜਕ ਤੋਂ ਕੱਚੀ ਸੜਕ 'ਤੇ ਉਤਰ ਕੇ ਪਲਟ ਗਈ।

ਇਹ ਵੀ ਪੜ੍ਹੋ: ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋਇਆ ਕਿਸਾਨ, 18 ਕਿੱਲੇ ਜ਼ਮੀਨ ਨੂੰ ਦਰਿਆ ਨੇ ਲਗਾ ਦਿਤਾ ਖੋਰਾ  

ਸਤਵਿੰਦਰਪਾਲ ਸਿੰਘ ਨੇ ਦਸਿਆ ਕਿ ਮੰਗਲਵਾਰ ਨੂੰ ਆਜ਼ਾਦੀ ਦਿਵਸ ਦੀ ਛੁੱਟੀ ਹੋਣ ਕਾਰਨ ਬੱਸ ਵਿੱਚ ਸਵਾਰੀਆਂ ਘੱਟ ਸਨ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਡਰਾਈਵਰ ਨੇ ਦਸਿਆ ਕਿ ਹਾਦਸੇ ਦੇ ਸਮੇਂ ਬੱਸ ਵਿਚ ਸਿਰਫ਼ 6-7 ਸਵਾਰੀਆਂ ਸਨ, ਜਿਨ੍ਹਾਂ ਵਿਚ ਇੱਕ ਪ੍ਰਵਾਸੀ ਵੀ ਸੀ ਅਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement