
Punjab News: ਸੁਤੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਦਾ ਸਤਿਕਾਰ ਕਰਨਾ ਤੇ ਦੇਸ਼ ਦੀ ਅਖੰਡਤਾ ਦੀ ਗਾਰੰਟੀ ਜ਼ਰੂਰੀ: ਕਾਂਗਰਸ ਪ੍ਰਧਾਨ
Punjab News: 78ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਭਵਨ 'ਚ ਰਾਸ਼ਟਰੀ ਝੰਡਾ ਲਹਿਰਾਇਆ। ਇਸ ਸਮਾਰੋਹ ਵਿੱਚ ਸੀਨੀਅਰ ਕਾਂਗਰਸ ਆਗੂਆਂ, ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਭਾਗ ਲਿਆ ਅਤੇ ਆਜ਼ਾਦੀ ਦਾ ਜਸ਼ਨ ਮਨਾਉਂਦੇ ਹੋਏ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਦੇਸ਼ ਦੀ ਸੁਤੰਤਰਤਾ ਲਈ ਆਪਣੀ ਜਾਨ ਕੁਰਬਾਨ ਕੀਤੀ।
ਕਾਂਗਰਸ ਪ੍ਰਧਾਨ ਨੇ ਇਸ ਦਿਨ ਦੀ ਡੂੰਘੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ "ਜਿਵੇਂ ਅਸੀਂ ਅੱਜ ਰਾਸ਼ਟਰੀ ਝੰਡਾ ਮਾਣ ਨਾਲ ਲਹਿਰਾ ਰਹੇ ਹਾਂ, ਸਾਨੂੰ ਉਹ ਬੇਅੰਤ ਮਹਾਨ ਆਤਮਾਵਾਂ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਅਸੀਂ ਹਰ 15 ਅਗਸਤ ਨੂੰ ਇਹ ਦਿਨ ਮਨਾ ਰਹੇ ਹਾਂ। ਸਾਡੇ ਸੁਤੰਤਰਤਾ ਸੰਗਰਾਮੀਆਂ ਨੇ ਐਸੀਆਂ ਨਾ ਭੁੱਲਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਤਾਂ ਜੋ ਅਸੀਂ ਇੱਕ ਆਜ਼ਾਦ ਭਾਰਤ ਵਿੱਚ ਜੀ ਸਕੀਏ। ਹਾਲਾਂਕਿ ਸਾਨੂੰ ਕਦੇ ਵੀ ਬ੍ਰਿਟਿਸ਼ ਸ਼ਾਸਨ ਦੀ ਕਠੋਰਤਾ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਸਾਨੂੰ ਆਪਣੀਆਂ ਜ਼ਿੰਦਗੀਆਂ, ਆਜ਼ਾਦੀ ਅਤੇ ਭਵਿੱਖ ਲਈ ਸਾਡੇ ਸ਼ਹੀਦਾਂ ਦੇ ਅਡੋਲ ਹੌਸਲੇ ਦਾ ਕਰਜ਼ਦਾਰ ਹੋਣਾ ਚਾਹੀਦਾ ਹੈ। ਮੈ ਖਾਸ ਤੌਰ 'ਤੇ ਉਹਨਾਂ ਪੰਜਾਬੀ ਸੁਤੰਤਰਤਾ ਸੰਗਰਾਮੀਆਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਸਾਡੀ ਆਜ਼ਾਦੀ ਦਵਾਉਣ ਵਿੱਚ ਇੱਕ ਮੌਲਿਕ ਭੂਮਿਕਾ ਨਿਭਾਈ।
ਉਨ੍ਹਾਂ ਕਿਹਾ "ਸਾਡੇ ਲਈ ਇਹ ਸਹੀ ਹੈ ਕਿ ਅਸੀਂ ਆਪਣੇ ਸਮਾਜ ਅਤੇ ਵਾਤਾਵਰਣ ਦੀ ਬਿਹਤਰੀ ਲਈ ਯੋਗਦਾਨ ਪਾਈਏ। ਜੇਕਰ ਅਸੀਂ ਇਮਾਨਦਾਰੀ ਨਾਲ ਜੀਵਨ ਜਿਊਂਦੇ ਹਾਂ ਅਤੇ ਉਹਨਾਂ ਮੁੱਲਾਂ ਨੂੰ ਪ੍ਰਫਲਤ ਕਰਦੇ ਹਾਂ ਜਿਨ੍ਹਾਂ ਲਈ ਸਾਡੇ ਸੁਤੰਤਰਤਾ ਸੰਗਰਾਮੀ ਖੜੇ ਹੋਏ ਸਨ, ਤਾਂ ਅਸੀਂ ਉਹਨਾਂ ਦੀ ਵਿਰਾਸਤ ਦਾ ਸਤਿਕਾਰ ਕਰਦੇ ਹਾਂ।
ਆਪਣੇ ਸੰਬੋਧਨ ਵਿੱਚ, ਰਾਜਾ ਵੜਿੰਗ ਨੇ ਰਾਸ਼ਟਰੀ ਇਕਜੁਟਤਾ ਦੀ ਅਪੀਲ ਕੀਤੀ ਅਤੇ ਸਾਰਿਆਂ ਨੂੰ ਯਾਦ ਕਰਾਇਆ ਕਿ ਸੁਤੰਤਰਤਾ ਸੰਗਰਾਮੀਆਂ ਦੀ ਨਜ਼ਰ ਵਿੱਚ ਇੱਕ ਇਕਜੁਟ ਅਤੇ ਸੁਹਿਰਦ ਭਾਰਤ ਸੀ। "ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਦਿੱਤੀ। ਇਹ ਜ਼ਰੂਰੀ ਹੈ ਕਿ ਅਸੀਂ ਇੱਕ ਦੂਜੇ ਨਾਲ ਮਿਲ ਕੇ ਉਹ ਭਾਰਤ ਬਣਾਉਣ ਲਈ ਕੰਮ ਕਰੀਏ ਜੋ ਉਹਨਾਂ ਨੇ ਸੁਪਨਾ ਲਿਆ ਸੀ। ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਅਜਾਈ ਨਹੀਂ ਜਾਣ ਦੇ ਸਕਦੇ।
ਆਪਣੇ ਸੰਬੋਧਨ ਦੇ ਅਖੀਰ ਵਿੱਚ, ਪੀਪੀਸੀਸੀ ਪ੍ਰਧਾਨ ਨੇ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਆਪਣੇ ਦਿਲੋਂ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। "ਸਾਰੀ ਕਾਂਗਰਸ ਪਰਿਵਾਰ ਵਲੋਂ, ਮੈਂ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸਾਡੀ ਪਾਰਟੀ ਹਮੇਸ਼ਾ ਦੇਸ਼ ਦੀ ਬਿਹਤਰੀ ਲਈ ਲੜੀ ਹੈ ਅਤੇ ਅਸੀਂ ਹਮੇਸ਼ਾ ਇਹ ਕਰਦੇ ਰਹਾਂਗੇ। ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਭਾਰਤ ਹਰ ਗੁਜ਼ਰਦੇ ਸਾਲ ਦੇ ਨਾਲ ਮਜ਼ਬੂਤ, ਸਮਰੱਥ ਅਤੇ ਇਕਜੁਟ ਬਣੇ। ਜੈ ਹਿੰਦ!"