Dr. Manmohan Singh AI Photo Controversy :ਡਾ.ਮਨਮੋਹਨ ਸਿੰਘ ਦੀ ਬਿਨਾਂ ਦਸਤਾਰ ਵਾਲੀ AI ਫੋਟੋ 'ਤੇ ਜਥੇਦਾਰ ਗੱੜਗਜ ਨੇ ਕੀਤੀ ਸਖ਼ਤ ਨਿੰਦਾ

By : BALJINDERK

Published : Aug 15, 2025, 12:34 pm IST
Updated : Aug 15, 2025, 1:19 pm IST
SHARE ARTICLE
ਡਾ. ਮਨਮੋਹਨ ਸਿੰਘ ਦੀ ਬਿਨਾਂ ਦਸਤਾਰ ਵਾਲੀ AI ਫੋਟੋ 'ਤੇ ਜਥੇਦਾਰ ਗੱੜਗਜ ਨੇ ਕੀਤੀ ਸਖ਼ਤ ਨਿੰਦਾ
ਡਾ. ਮਨਮੋਹਨ ਸਿੰਘ ਦੀ ਬਿਨਾਂ ਦਸਤਾਰ ਵਾਲੀ AI ਫੋਟੋ 'ਤੇ ਜਥੇਦਾਰ ਗੱੜਗਜ ਨੇ ਕੀਤੀ ਸਖ਼ਤ ਨਿੰਦਾ

Dr. Manmohan Singh AI Photo Controversy : ਸਿੱਖ ਕਿਰਦਾਰ ਨਾਲ ਛੇੜਛਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। 

Dr. Manmohan Singh AI Photo Controversy News : ਸਿੱਖ ਕਿਰਦਾਰਾਂ  ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲਗਾਤਾਰ ਮੈਟਾ AI ਦੀ ਜਰੀਏ ਨਾਲ ਸਿੱਖ ਕਿਰਦਾਰਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਸੋੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਮੈਟਾ AI ਵਲੋਂ ਸਾਬਕਾ PM ਡਾ. ਮਨਮੋਹਨ ਸਿੰਘ ਦੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਦੀ  ਦਸਤਾਰ ਉਤਾਰ ਦਿੱਤੀ ਗਈ ਹੈ। ਜਦ ਕਿ  ਉਹ ਹਮੇਸ਼ਾਂ ਹੀ ਪੱਗੜੀ ਵਿਚ ਨਜ਼ਰ ਆਉਂਦੇ ਰਹੇ ਹਨ। ਅਜੌਕੇ ਯੁੱਗ ’ਚ  ਏਆਈ ਇੱਕ ਟੂਲ ਬਣ ਗਿਆ ਹੈ। ਮੈਟਾ AI ਸਾਬਕਾ PM ਡਾ. ਮਨਮੋਹਨ ਸਿੰਘ ਦੀ ਤਸਵੀਰਾਂ ਜਾਰੀ ਕਰ ਰਿਹਾ ਹੈ, ਜੋ ਬਹੁਤ ਹੀ ਹੈਰਾਨੀਜਨਕ ਹੈ। 

ਅੱਜ ਕੱਲ੍ਹ ਗੂਗਲ ਤੋਂ ਬਾਅਦ ਏਆਈ ਦੂਜਾ ਪੜਾਅ ਬਣ ਚੁੱਕਾ ਹੈ। ਜਿਸ  ਦੇ ਜਰੀਏ ਆਸਾਨੀ ਨਾਲ ਕੁਝ ਵੀ ਲੱਭਿਆ ਜਾ ਸਕਦਾ ਹੈ। 

ਜੇਕਰ ਕੋਈ ਵੀ ਵਟਸਐਪ ਡਾ ਮਨਮੋਹਨ ਇਮੇਜ਼ ਲਿਖ ਕੇ ਕਲਿੱਕ ਕਰੋਗੇ ਤਾਂ ਤਸਵੀਰਾਂ ਜੋ ਸਾਹਮਣੇ ਆਉਂਦੀਆਂ ਹਨ ਉਹ ਹੈਰਾਨੀਜਨਕ ਹਨ। ਕਿਉਂਕਿ ਸਾਬਕਾ PM ਡਾ. ਮਨਮੋਹਨ ਸਿੰਘ ਦੇ  ਸਿਰ ’ਤੇ ਪੱਗੜੀ ਦਿਖਾਈ ਹੀ ਨਹੀਂ ਦਿੰਦੀ । ਸਿੱਖ ਕਿਰਦਾਰ  (ਇਤਿਹਾਸ) ਨੂੰ ਤੋੜ ਮੋੜਕੇ ਪੇਸ਼ ਕੀਤਾ ਜਾ ਰਿਹਾ ਹੈ।  ਇਨ੍ਹਾਂ ਪਿੱਛੇ ਜਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਧਾਰਮਿਕ ਮਾਮਲਿਆਂ ’ਚ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਮਾਮਲਿਆਂ ’ਚ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। 

 (For more news apart from Jathedar Gargaj strongly condemns AI photo of former PM Dr. Manmohan Singh without turban News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement