Advertisement
  ਖ਼ਬਰਾਂ   ਪੰਜਾਬ  15 Sep 2019  ਪਾਣੀ ਦੀ ਸੰਭਾਲ ਲਈ ਪੰਜਾਬ ਸਰਕਾਰ ਨੇ ਚੁੱਕਿਆ ਅਨੋਖਾ ਕਦਮ

ਪਾਣੀ ਦੀ ਸੰਭਾਲ ਲਈ ਪੰਜਾਬ ਸਰਕਾਰ ਨੇ ਚੁੱਕਿਆ ਅਨੋਖਾ ਕਦਮ

ਸਪੋਕਸਮੈਨ ਸਮਾਚਾਰ ਸੇਵਾ
Published Sep 15, 2019, 11:34 am IST
Updated Sep 15, 2019, 11:34 am IST
ਸੁਰਖਾਬ ਸਿੰਘ ਦੀ ਵਿਸ਼ੇਸ਼ ਰੀਪੋਰਟ
ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕ
 ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕ

ਪੰਜਾਬ ਦੇ ਪਾਣੀਆਂ ਨੂੰ ਨਜ਼ਰ ਲਗਦੀ ਜਾ ਰਹੀ ਹੈ। ਪਾਣੀ ਦਾ ਪੱਧਰ ਉਹ ਬਹੁਤ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਇਸ ਦਾ ਦੋਸ਼ ਵੀ ਕਿਸਾਨਾਂ ਦੇ ਸਿਰ 'ਤੇ ਲਗਦਾ ਹੈ। ਪਰ ਜੇਕਰ ਅਸੀਂ ਪੰਜਾਬ ਦੇ ਪਾਣੀਆਂ ਜਾਂ ਭੂਮੀ ਦੀ ਸੰਭਾਲ ਦੀ ਗੱਲ ਕਰ ਲਈਏ ਤਾਂ ਭੂਮੀ ਤੇ ਜਲ ਸੰਭਾਲ ਵਿਭਾਗ ਵਲੋਂ ਇਕ ਨਵਾਂ ਉਪਰਾਲਾ ਵਿਢਿਆ ਗਿਆ ਹੈ ਜਿਸ ਕਰ ਕੇ ਪਾਣੀਆਂ ਦੇ ਸਰੋਤਾਂ ਨੂੰ ਬਚਾਇਆ ਜਾ ਰਿਹਾ ਹੈ। ਅਸੀਂ ਦਲ ਸਿੰਘ ਵਾਲਾ ਪਿੰਡ ਵਿਚ ਗਏ ਜਿਥੇ ਇਕ ਤਲਾਬ ਤੋਂ ਸਿੰਜਾਈ ਲਈ ਪਾਣੀ ਵਰਤਿਆ ਜਾ ਰਿਹਾ ਹੈ। ਇਸ ਤਲਾਬ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਖੇਤਾਂ ਵਿਚ ਪਾਈਪਾਂ ਪਾਈਆਂ ਗਈਆਂ ਹਨ ਅਤੇ ਇਹ ਪਾਣੀ ਸਿੰਜਾਈ ਦੇ ਲਾਇਕ ਬਣਾ ਕੇ ਕਿਵੇਂ ਸਿੰਜਾਈ ਦੇ ਲਈ ਵਰਤਿਆ ਜਾਂਦਾ ਹੈ। ਪਹਿਲਾਂ ਇਹ ਪਾਣੀ ਫ਼ਾਲਤੂ ਚਲਾ ਜਾਂਦਾ ਸੀ ਪਰ ਇਸ ਪਾਣੀ ਨੂੰ ਫ਼ਾਲਤੂ ਨਾ ਦਿਤਾ ਜਾਣ ਗਿਆ ਸਗੋਂ ਇਸ ਦੀ ਵਰਤੋਂ ਸਿੰਜਾਈ ਲਈ ਵਰਤਿਆ ਜਾ ਰਿਹਾ ਹੈ।

ਮੈਂ ਮੰਡਲ ਭੂਮੀ ਰਖਿਆ ਅਫ਼ਸਰ, ਫਰੀਦਕੋਟ ਭੂਮੀ ਤੇ ਜਲ ਸੰਭਾਲ ਵਿਭਾਗ ਵਿਜੈ ਕੁਮਾਰ ਸਿੰਗਲਾ ਕੋਲੋਂ ਪੁਛਿਆ ਕਿ ਪੀ.ਐਮ.ਕੇ.ਐਸ.ਵਾਈ. ਪਿੰਡ ਦਲ ਸਿੰਘ ਵਾਲਾ ਤਹਿਸੀਲ ਅਤੇ ਜ਼ਿਲ੍ਹਾ ਫ਼ਰੀਦਕੋਟ ਸੂਰਜੀ ਊਰਜਾ ਦੀ ਵਰਤੋਂ ਨਾਲ ਕਿਵੇਂ ਛੱਪੜਾਂ ਦੇ ਪਾਣੀ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ। ਦੋ ਛੱਪੜਾਂ ਨੂੰ ਸੂਰਜੀ ਊਰਜਾ ਦੀ ਵਰਤੋਂ ਕਰਦੇ ਹੋਏ ਪਾਣੀ ਦੀ ਸਿੰਜਾਈ ਕੀਤੀ ਜਾਂਦੀ ਹੈ। ਇਸ ਦੇ ਨਾ ਵੇਖਣ ਦਾ ਮੁੱਦਾ ਇਹ ਹੈ ਕਿ ਇਸ ਵਿਚ ਜੋ ਵਾਧੂ ਪਾਣੀ ਹੈ ਉਸ ਨੂੰ ਮੋਘੇ ਦੇ ਪਾਣੀ ਨਾਲ ਰਲਾ ਕੇ ਵੀ ਲਾਇਆ ਜਾਂਦਾ ਹੈ ਤਾਕਿ ਪਾਣੀ ਦੀ ਪੂਰੀ ਪੂਰੀ ਵਰਤੋਂ ਕੀਤੀ ਜਾ ਸਕੇ। ਸਾਡਾ ਫ਼ਰਜ਼ ਬਣਦਾ ਹੈ ਪਾਣੀ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਅਤੇ ਇਸ ਨੂੰ ਧਿਆਨ ਨਾਲ ਵਰਤਿਆ ਜਾਵੇ ਤਾਕਿ ਅਸੀਂ ਪਾਣੀ ਦਾ ਬਚਾਅ ਕਰ ਸਕੀਏ।

ਪਾਣੀ ਦੀ ਸੰਭਾਲ ਲਈ ਪੰਜਾਬ ਸਰਕਾਰ ਨੇ ਚੁੱਕਿਆ ਅਨੋਖਾ ਕਦਮਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਦਲ ਸਿੰਘ ਵਾਲਾ ਪਿੰਡ ਪਹਿਲਾਂ ਕੋਟਕਪੂਰਾ ਬਲਾਕ ਹੀ ਸੀ। ਉਸ ਤੋਂ ਬਾਅਦ ਜੈਤੋਂ ਬਲਾਕ ਹੋ ਗਿਆ ਅਤੇ ਹੁਣ ਇਹ ਜੈਤੋਂ ਬਲਾਕ 'ਚ ਪੈਂਦਾ ਹੈ। ਇਹ 2016 ਵਿਚ ਗ੍ਰਾਂਟ ਮਨਜ਼ੂਰ ਹੋਈ। 23 ਲੱਖ ਦੀ ਲਾਗਤ ਲੱਗੀ ਅਤੇ 2016 ਵਿਚ ਹੀ ਇਸ ਦਾ ਕੰਮ ਮੁਕੰਮਲ ਹੋ ਗਿਆ ਸੀ। 160 ਐੱਮ.ਐੱਮ. ਜਿਸਨੂੰ ਆਪਾਂ 6 ਸੈਂਟੀਮੀਟਰ ਕਹਿ ਦਿੰਦੇ ਹਾਂ ਜੋ ਕਿ ਬਹੁਤ ਮਹਿੰਗੀ ਪਾਈਪ ਹੈ। ਜਿਸ ਦੇ ਉੱਤੋਂ ਕੋਈ ਟਰੈਕਟਰ ਟਰਾਲੀ ਵੀ ਲੰਘ ਜਾਵੇ ਤਾਂ ਵੀ ਕੋਈ ਨੁਕਸਾਨ ਨਹੀਂ ਹੁੰਦਾ। ਉਹ ਪਾਈਪ ਲਾਈਨ ਨਾਲ 1600 ਮੀਟਰ ਪਾ ਕੇ ਜਿਹੜਾ ਮੋਘੇ ਦਾ ਆਊਟਲੈੱਟ, ਉਸ ਦੇ ਨਾਲ ਜੋੜਿਆ ਗਿਆ ਹੈ। ਜਿਹੜੀ ਆਊਟਲੈੱਟ ਜਿਹੜਾ ਮੋਘਾ ਹੈ ਇਨ੍ਹਾਂ ਦਾ ਜਦੋਂ ਪਾਣੀ ਮੋਘੇ ਦੇ ਪਾਣੀ ਨਾਲ ਰਲਾਇਆ ਜਾਂਦਾ ਹੈ ਤਾਂ ਜਿੰਨੇ ਉਸ ਮੋਘੇ ਦੇ ਹਿੱਸੇਦਾਰ ਬੰਦੇ ਹਨ ਸਾਰੇ ਕੁੱਲ ਜਿੰਨ੍ਹੇ ਕਮਾਂਡ ਏਰੀਏ ਹਨ ਉਸ ਦਾ ਹਰ ਇਕ ਨੂੰ ਫ਼ਾਇਦਾ ਮਿਲ ਰਿਹਾ ਹੈ। ਇਹ ਪੀ.ਐਮ.ਕੇ.ਐਸ.ਵਾਈ. (ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਜਾਈ ਯੋਜਨਾ) ਦੇ ਅਧੀਨ ਬਣਿਆ। ਸਾਰੇ ਦਾ ਸਾਰਾ ਪੈਸਾ ਸਰਕਾਰ ਦਾ ਲਗਿਆ ਹੈ। ਪਿੰਡ ਵਾਲਿਆਂ ਦਾ ਇਸ ਵਿਚ ਕੋਈ ਯੋਗਦਾਨ ਨਹੀਂ। ਪਿੰਡ ਵਾਲੇ ਤਾਂ ਇਸ ਦੀ ਸਾਂਭ-ਸੰਭਾਲ ਕਰਦੇ ਹਨ। ਸੋਲਰ ਪਲਾਂਟ 7500 ਵਾਟ ਦੀ ਜਿਸ ਨੂੰ ਆਪਾਂ ਸਾਢੇ ਸੱਤ ਹੋਸ ਪਾਵਰ ਕਹਿ ਦਿੰਦੇ ਹਾਂ।

ਪਾਣੀ ਦੀ ਸੰਭਾਲ ਲਈ ਪੰਜਾਬ ਸਰਕਾਰ ਨੇ ਚੁੱਕਿਆ ਅਨੋਖਾ ਕਦਮਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਛੱਪੜਾਂ ਦਾ ਮੇਨ ਦਾ ਪਹਿਲਾ ਜਿਹੜੀ ਸਰਕਾਰ ਚਲਦੀ ਸੀ ਇਹ ਇੰਜਣ ਰੱਖ ਕੇ ਜਾਂ ਕੁੰਡੀ ਰੱਖ ਕੇ ਚਲਾਉਂਦੇ ਸੀ ਲੋਕ ਵੈਸੇ ਪੈਸੇ ਇਕੱਠੇ ਕਰਨ ਵਜੋਂ ਚੱਲ ਜਾਂਦੇ ਸੀ ਜੇ ਇੰਜਣ ਚੱਲੇਗਾ ਤਾਂ ਫਿਰ ਹੀ ਪਾਣੀ ਨਿਕਲੇਗਾ। ਇਹ ਇਕ ਸਮੇਂ ਤਾਂ ਸਰਕਾਰ ਦੇ ਪੈਸੇ ਲੱਗ ਗਏ ਪਰ ਹੁਣ ਇਹ ਸਮੱਸਿਆ ਹੱਲ ਤਾਂ ਹੋ ਗਈ ਕਿਸੇ ਨੂੰ ਕੋਈ ਪੈਸਾ ਇਕੱਠਾ ਕਰਨ ਦੀ ਲੋੜ ਨਹੀਂ ਇਹ ਅਪਣੇ ਆਪ ਹੀ ਸੂਰਜ ਦੇ ਮਤਾਬਕ ਚੱਲੀ ਜਾਂਦਾ ਹੈ। ਕੋਈ ਹੁਣ ਇਸ ਦਾ ਖਰਚਾ ਨਹੀਂ ਹੈ।

ਤਸਵੀਰਾਂ ਤੁਸੀਂ ਵੇਖੀਆਂ ਹੀ ਨੇ ਕਿ ਕਿਵੇਂ ਤਲਾਬ ਦਾ ਪਾਣੀ ਖੇਤਾਂ ਤਕ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਵੱਡੀ ਗੱਲ ਤੁਹਾਨੂੰ ਦੱਸ ਦਈਏ ਕਿ ਇਥੇ ਇਕ ਮੋਟਰ ਦੀ ਜ਼ਰੂਰਤ ਸੀ ਕਿਉਂਕਿ ਪਾਣੀ ਨੂੰ ਖੇਤਾਂ ਤਕ ਪਹੁੰਚਾਉਣਾ ਸੀ। ਸੋ ਮੋਟਰ ਲਈ ਕਿਸੇ ਤੇ ਭਾਰ ਨਹੀਂ ਪਾਇਆ ਗਿਆ। ਸੋਲਰ ਪਲਾਂਟ ਲਗਾਇਆ ਗਿਆ ਹੈ ਉਸ ਸੋਲਰ ਦੀ ਊਰਜਾ ਨਾਲ ਮੋਟਰ ਚਲਦੀ ਹੈ ਅਤੇ ਖੇਤਾਂ ਤਕ ਪਾਣੀ ਪਹੁੰਚਦਾ ਹੈ।

ਪਾਣੀ ਦੀ ਸੰਭਾਲ ਲਈ ਪੰਜਾਬ ਸਰਕਾਰ ਨੇ ਚੁੱਕਿਆ ਅਨੋਖਾ ਕਦਮਦਲ ਸਿੰਘ ਵਾਲਾ ਪਿੰਡ ਵਿਚ ਸੋਲਰ ਸਿਸਟਮ ਦੀ ਮਦਦ ਨਾਲ ਇਕ ਤਲਾਬ ਤੋਂ ਸਿੰਜਾਈ ਲਈ ਪਾਣੀ ਵਰਤਿਆ ਜਾ ਰਿਹਾ ਹੈ ।ਇਸ ਤਕਨੀਕ ਦਾ ਮੁਨਾਫ਼ਾ ਲੈ ਰਹੇ ਜਸਵੀਰ ਸਿੰਘ ਦਾ ਕਹਿਣਾ ਹੈ, ''ਦੋ ਸਾਲ ਹੋ ਗਏ ਹਨ ਸਾਨੂੰ ਖੇਤੀ ਕਰਦੇ ਹੋਏ ਇਹ ਪ੍ਰਾਜੈਕਟ 2016 'ਚ ਸੁਰੂ ਹੋਇਆ ਸੀ ਅਤੇ 2016 'ਚ ਹੀ ਖ਼ਤਮ ਹੋ ਗਿਆ। ਉਸ ਦਾ ਕਹਿਣਾ ਹੈ ਕਿ ਮੇਰੇ ਕੋਲ ਦੋ ਕਿੱਲਿਆਂ ਦੀ ਖੇਤੀ ਹੈ ਅਤੇ ਜਿਹੜਾ ਇਸ ਦਾ ਬੋਰ ਹੈ ਮੋਘੇ ਤੇ ਕੀਤਾ ਗਿਆ ਹੈ। ਕੋਈ ਵੀ ਪਾਣੀ ਨੂੰ ਕਿਸੇ ਵੀ ਥਾਂ ਤੇ ਲਗਾ ਸਕਦਾ ਹੈ। ਇਸ ਨਾਲ ਇਕੱਲੇ ਮੈਨੂੰ ਨਹੀਂ ਸਾਰੇ ਪਿੰਡ ਦੇ ਕਿਸਾਨਾਂ ਨੂੰ ਫ਼ਾਇਦਾ ਹੋਇਆ ਹੈ।'' ਉਨ੍ਹਾਂ ਇਹ ਵੀ ਦਸਿਆ ਕਿ ਇਹ ਪਾਣੀ ਖਾਦ ਦੇ ਤੌਰ ਤੇ ਵੀ ਕੰਮ ਕਰਦਾ ਹੈ ਅਤੇ ਨਹਿਰੀ ਪਾਣੀ ਤੋਂ ਵੀ ਉੱਤੇ ਹੈ। ਜਿਥੇ ਇਹ ਪਾਣੀ ਲੱਗ ਜਾਂਦਾ ਹੈ ਉੱਥੇ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ।

ਉਥੇ ਹੀ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਹੈ, ''ਮੈਂ 5 ਕਿੱਲਿਆਂ ਦੀ ਖੇਤੀ ਕਰਦਾ ਹਾਂ। ਇਸ ਪਾਣੀ ਦੀ ਵਰਤੋਂ ਕਰਨ ਨਾਲ ਖੇਤੀ ਤੇ ਵਧੇਰੇ ਅਸਰ ਪਿਆ ਹੈ।'' ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਾਣੀ ਦੀ ਵਰਤੋਂ ਕਰਨ ਨਾਲ ਰੇਅ ਆਦਿ ਪਾਉਣ ਦੀ ਵੀ ਲੋੜ ਨਹੀਂ ਪੈਂਦੀ। ਇਸ ਪ੍ਰਾਜੈਕਟ ਨਾਲ ਉਨ੍ਹਾਂ ਨੂੰ ਵਧੇਰੇ ਫ਼ਾਇਦਾ ਹੋਇਆ ਹੈ।
ਨਾਲ ਹੀ ਪਿੰਡ ਦੇ ਸਰਪੰਚ ਗੁਰਮੀਤ ਦਾ ਕਹਿਣਾ ਇਸ ਸਹੂਲਤ ਨਾਲ ਪਿੰਡ ਵਾਸੀ ਵਧੇਰੇ ਖ਼ੁਸ਼ ਹਨ। ਉਨ੍ਹਾਂ ਕਿਹਾ, ''ਜਿਥੇ ਹੋਰਨਾਂ ਪਿੰਡਾਂ ਛੱਪੜਾਂ ਦਾ ਬਹੁਤ ਬੁਰਾ ਹਾਲ ਹੈ ਪਰ ਸਾਡੇ ਪਿੰਡ ਵਿਚ ਲੋਕ ਛੱਪੜਾਂ ਕਾਰਨ ਮੱਛੀਆਂ ਬਹੁਤ ਰੱਖਦੇ ਹਨ ਅਤੇ ਮੱਛੀਆਂ ਨੂੰ ਵੀ ਤਾਜ਼ਾ ਪਾਣੀ ਮਿਲਦਾ ਹੈ ਤੇ ਕਿਸਾਨਾਂ ਨੂੰ ਇਸ ਨਾਲ ਸਹੂਲਤਾਂ ਵੀ ਬਹੁਤ ਮਿਲਦੀਆਂ ਹਨ।''

ਪਾਣੀ ਦੀ ਸੰਭਾਲ ਲਈ ਪੰਜਾਬ ਸਰਕਾਰ ਨੇ ਚੁੱਕਿਆ ਅਨੋਖਾ ਕਦਮਦਲ ਸਿੰਘ ਵਾਲਾ ਪਿੰਡ ਵਿਚ ਸੋਲਰ ਸਿਸਟਮ ਦੀ ਮਦਦ ਨਾਲ ਇਕ ਤਲਾਬ ਤੋਂ ਸਿੰਜਾਈ ਲਈ ਪਾਣੀ ਵਰਤਿਆ ਜਾ ਰਿਹਾ ਹੈ ।ਉਨ੍ਹਾਂ ਦਾ ਕਹਣਾ ਹੈ ਕਿ 2 ਸਾਲ ਪਹਿਲਾਂ ਪਾਣੀ ਦੀ ਕੋਈ ਸਹੂਲਤ ਨਹੀਂ ਸੀ, ਨਾ ਹੀ ਪਾਣੀ ਬਾਹਰ ਜਾਂਦਾ ਸੀ, ਪਾਣੀ ਇਥੇ ਹੀ ਰਹਿੰਦਾ ਸੀ, ਜੋ ਉਨ੍ਹਾਂ ਨੂੰ ਕਿਸੇ ਨਾ ਕਿਸੇ ਪ੍ਰਾਜੈਕਟ ਨਾਲ ਬਾਹਰ ਕਢਣਾ ਪੈਂਦਾ ਸੀ। ਹੁਣ ਜਿਸ ਦਿਨ ਤੋਂ ਇਹ ਪ੍ਰਾਜੈਕਟ ਲਗਿਆ ਹੈ ਉਸ ਨਾਲ ਲੋਕ ਵੀ ਖੁਸ ਤੇ ਲੋਕਾਂ ਨੂੰ ਵੀ ਬਹੁਤ ਸਹੂਲਤਾਂ ਮਿਲ ਰਹੀਆਂ ਹਨ ਤੇ ਝਾੜ ਵੀ ਵਧਿਆ ਹੈ। ਪਿੰਡ ਦੇ ਸਰਪੰਚ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਸਰਕਾਰ ਨੂੰ ਅਜਿਹੇ ਪ੍ਰਾਜੈਕਟ ਪਿੰਡ ਪਿੰਡ 'ਚ ਲਾਉਣੇ ਚਾਹੀਦੇ ਹਨ। ਜਿਨ੍ਹਾਂ ਨਾਲ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਅਤੇ ਲੋਕ ਉਨ੍ਹਾਂ ਪ੍ਰਾਜੈਕਟਾਂ ਤੋਂ ਲਾਭ ਉਠਾ ਸਕਣ। ਦੂਜੀ ਤਰ੍ਹਾਂ ਤਾਂ ਮੋਟਰਾਂ ਆਦਿ ਨਾਲ ਤਾਂ ਵਧੇਰੇ ਖਰਚਾ ਹੁੰਦਾ ਹੈ। ਸੱਭ ਤੋਂ ਵੱਡੀ ਗੱਲ ਕਿ ਬਿਮਾਰੀ ਦਾ ਖਾਤਮਾ ਹੋਇਆ ਹੈ।

ਉੱਥੇ ਹੀ ਪਿੰਡ ਵਾਸੀ ਸੁਹਜਾਦ ਦਾ ਕਹਣਾ ਹੈ ਕਿ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਸੀ ਜਿਹੜੇ ਲੋਕ ਆਸ ਪਾਸ ਰਹਿ ਰਹੇ ਸਨ ਉਨ੍ਹਾਂ ਦਾ ਜਿਊਣਾ ਬਹੁਤ ਮੁਸ਼ਕਿਲ ਸੀ। ਉਨ੍ਹਾਂ ਦਾ ਕਹਿਣਾ ਹੈ, ''ਮੈਂ 40 ਸਾਲ ਤੋਂ ਪਿੰਡ 'ਚ ਪਿੰਡ 'ਚ ਹੀ ਰਹਿ ਰਿਹਾ ਹਾਂ ਇਥੇ ਹੀ ਜੰਮਿਆ ਹਾਂ ਪਲਿਆ ਹਾਂ। ਛੱਪੜ ਦੇ ਹਾਲਾਤ ਪਹਿਲਾਂ ਨਾਲੋਂ ਵਧੇਰੇ ਚੰਗੇ ਹਨ। ਪਹਿਲਾਂ ਜਿੰਨੇ ਘਰ ਛੱਪੜ ਨਾਲ ਲਗਦੇ ਸਨ ਉਨ੍ਹਾਂ ਘਰਾਂ 'ਚ ਬਿਮਾਰੀਆਂ ਸਨ। ਜਦੋਂ ਤੋਂ ਮੱਛੀ ਮੋਟਰ ਪੈ ਗਈ ਇਸ ਦਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਅਤੇ ਸਾਫ਼ ਪਾਣੀ ਪਈ ਜਾਂਦਾ ਹੈ ਤੇ ਗੰਦਾ ਪਾਣੀ ਨਿਕਲੀ ਜਾਂਦਾ ਹੈ। ਫ਼ਸਲ ਨੂੰ ਇਸ ਨਾਲ 10-15 ਪ੍ਰਤੀਸ਼ਤ ਮੁਨਾਫ਼ਾ ਹੋ ਰਿਹਾ ਹੈ। ਕਿਉਂਕਿ ਇਸ ਨੂੰ ਰੇਅ ਵਾਲਾ ਪਾਣੀ ਜਾ ਰਿਹਾ ਹੈ।''

ਪਾਣੀ ਦੀ ਸੰਭਾਲ ਲਈ ਪੰਜਾਬ ਸਰਕਾਰ ਨੇ ਚੁੱਕਿਆ ਅਨੋਖਾ ਕਦਮਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕ

ਇਸ ਪ੍ਰਾਜੈਕਟ ਨਾਲ ਪਾਣੀ ਦੀ ਸੰਭਾਲ 75 ਫ਼ੀ ਸਦੀ ਹੋ ਰਹੀ ਹੈ ਕਿਉਂਕਿ ਇਹ ਪਾਣੀ ਖੇਤੀ ਨੂੰ ਲੱਗ ਰਿਹਾ ਹੈ। ਪਹਿਲਾਂ ਇਹ ਪਾਣੀ ਖਰਾਬ ਹੁੰਦਾ ਸੀ ਅਤੇ ਘਰਾਂ 'ਚ ਵੜ੍ਹ ਜਾਂਦਾ ਸੀ। ਹੁਣ ਇਹ ਪਾਣੀ ਮੋਘੇ ਨੂੰ ਜਾ ਰਿਹਾ ਹੈ। ਜਿਸ ਕਿਸਾਨ ਨੂੰ ਲੋੜ ਹੁੰਦੀ ਹੈ। ਉਹ ਕਿਸਾਨ ਅਪਣੀ ਫ਼ਸਲ ਨੂੰ ਲਗਾ ਲੈਂਦਾ ਹੈ।
ਪਿੰਡ ਵਾਸੀਆਂ ਅਨੁਸਾਰ ਇਹ ਛੱਪੜ ਦਾ ਪਾਣੀ ਪਹਿਲਾਂ ਬਿਮਾਰੀਆਂ ਦਾ ਘਰ ਸੀ। ਪਰ ਹੁਣ ਬਿਮਾਰੀਆਂ ਵੀ ਦੂਰ ਹੋ ਗਈਆਂ ਹਨ ਅਤੇ ਛੱਪੜ ਦਾ ਪਾਣੀ ਵੀ ਸਿੰਜਾਈ ਦੇ ਲਾਇਕ ਹੋ ਗਿਆ ਹੈ। ਸਿੰਜਾਈ ਦੇ ਨਾਲ ਨਾਲ ਜੇਕਰ ਗੱਲ ਕਰ ਲਈਏ ਤਾਂ ਇਹ ਉਹੀ ਛੱਪੜਾਂ ਦਾ ਪਾਣੀ ਹੁੰਦਾ ਹੈ ਜਿਹੜਾ ਕਿ ਬਹੁਤ ਗੰਦਲਾ ਅਤੇ ਫ਼ਾਲਤੂ ਹੁੰਦਾ ਹੈ ਪਰ ਇਸ ਫਾਲਤੂ ਪਾਣੀ ਨੂੰ ਸਿੰਚਾਈ ਦੇ ਲਾਈਕ ਬਣਾ ਕੇ ਖੇਤਾਂ ਦੇ ਵਿਚ ਛਡਿਆ ਗਿਆ ਹੈ ਅਤੇ ਲੋਕਾਂ ਤੇ ਕਿਸਾਨਾਂ ਦੀ ਜੇਬ ਤੇ ਭਾਰ ਘਟਿਆ ਸਗੋਂ ਜੇਬ ਭਰਦੀ ਨਜ਼ਰ ਆ ਰਹੀ ਹੈ।

Location: India, Punjab
Advertisement
Advertisement

 

Advertisement