
ਫਿਰੋਜਪੁਰ ਸ਼ਹਿਰ ਵਿੱਚ ਐਚ ਪੀ ਨੈਕਟਰ ਗੈਸ ਏਜੰਸੀ ਦੇ ਸਿਲੰਡਰ ਸਪਲਾਈ ਕਰਨ ਵਾਲੇ ਇੱਕ ਨੌਜਵਾਨ ਕੋਲੋਂ ਪਿੰਡ ਬੂਟੇ ਵਾਲੇ ਦੇ ਨੇੜੇ ਬਾਇਕ ਸਵਾਰ..
ਫਿਰੋਜਪੁਰ : ਫਿਰੋਜਪੁਰ ਸ਼ਹਿਰ ਵਿੱਚ ਐਚ ਪੀ ਨੈਕਟਰ ਗੈਸ ਏਜੰਸੀ ਦੇ ਸਿਲੰਡਰ ਸਪਲਾਈ ਕਰਨ ਵਾਲੇ ਇੱਕ ਨੌਜਵਾਨ ਕੋਲੋਂ ਪਿੰਡ ਬੂਟੇ ਵਾਲੇ ਦੇ ਨੇੜੇ ਬਾਇਕ ਸਵਾਰ ਤਿੰਨ ਲੁਟੇਰਿਆਂ ਨੇ ਤੇਜ਼ ਧਾਰ ਹਥਿਆਰ ਅਤੇ ਪਿਸਟਲ ਦੀ ਨੋਕ ਤੇ ਪੈਸੇ ਖੌਹ ਲਏ ਅਤੇ ਰਾਜਬੀਰ ਨਾਮੀ ਇਸ ਨੌਜਵਾਨ ਦੇ ਸਿਰ ਤੇ ਹਮਲਾ ਕਰ ਦਿੱਤਾ।
Unemployed
ਜਿਸਦੇ ਨਾਲ ਉਹ ਗੰਭੀਰ ਜਖ਼ਮੀ ਹੋ ਗਿਆ ਜ਼ਖਮੀ ਰਾਜਬੀਰ ਨੂੰ ਜਲਦ ਹੀ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉਥੇ ਜਖ਼ਮੀ ਰਾਜਬੀਰ ਅਤੇ ਗੈਸ ਏਜੰਸੀ ਦੇ ਮਾਲਿਕ ਨੇ ਦੱਸਿਆ ਕਿ ਸਿਲੰਡਰ ਦੇ ਟੈਂਪੂ ਤੇ ਫਿਰੋਜਪੁਰ ਦੇ ਬੂਟੇ ਵਾਲਾ ਪਿੰਡ ਵਿੱਚ ਨੌਜਵਾਨ ਐਚ ਪੀ ਗੁਦਾਮ 'ਚ ਜਾ ਰਿਹਾ ਸੀ ਕਿ ਅਚਾਨਕ ਗੁਦਾਮ ਤੋਂ ਪਹਿਲਾਂ ਹੀ ਬੂਟੇ ਵਾਲਾ ਪਿੰਡ ਕੋਲ ਤਿੰਨ ਬਾਈਕ ਸਵਾਰਾਂ ਨੇ ਪਿਸਟਲ ਉਸਨੂੰ ਦਿਖਾਇਆ ਤੇ ਫਿਰ ਤੇਜ ਹਥਿਆਰ ਨਾਲ ਉਸ ਉੱਤੇ ਵਾਰ ਕੀਤਾ ਤੇ ਨਾਲ ਹੀ ਪੈਸੇ ਖੌਹ ਕੇ ਫ਼ਰਾਰ ਹੋ ਗਏ।
Unemployed
ਫਿਲਹਾਲ ਜ਼ਖਮੀ ਹਸਪਤਾਲ ਚ ਜ਼ੇਰੇ ਇਲਾਜ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਵਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।