ਮਿਡ-ਡੇਅ-ਮੀਲ ਸਟਾਫ਼ ਨੂੰ ਵੀ ਪ੍ਰਸੂਤਾ ਛੁੱਟੀ ਦਾ ਲਾਭ ਮਿਲੇਗਾ
Published : Sep 15, 2020, 3:51 am IST
Updated : Sep 15, 2020, 3:51 am IST
SHARE ARTICLE
image
image

ਮਿਡ-ਡੇਅ-ਮੀਲ ਸਟਾਫ਼ ਨੂੰ ਵੀ ਪ੍ਰਸੂਤਾ ਛੁੱਟੀ ਦਾ ਲਾਭ ਮਿਲੇਗਾ


ਚੰਡੀਗੜ੍ਹ,14 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਮਿਡ-ਡੇਅ-ਮੀਲ ਵਰਕਰਾਂ ਤੇ ਹੋਰ ਸਟਾਫ਼ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਨੇ 'ਮੈਟਰਨਿਟੀ ਬੈਨੀਫ਼ਿਟ ਐਕਟ' ਤਹਿਤ ਪ੍ਰਸੂਤਾ ਛੁੱਟੀ ਦਾ ਲਾਭ ਇਨ੍ਹਾਂ ਵਰਕਰਾਂ ਨੂੰ ਦੇਣ ਦੀ ਪ੍ਰਵਾਨਗੀ ਦੇ ਦਿਤੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਕੂਲ ਸਿਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦਸਿਆ ਕਿ ਮਿਡ-ਡੇਅ-ਮੀਲ ਪੂਰੀ ਤਰ੍ਹਾਂ ਸਰਕਾਰੀ ਫ਼ੰਡ ਆਧਾਰਤ ਸਕੀਮ ਹੈ ਅਤੇ ਇਸ ਸਕੀਮ ਅਧੀਨ ਸਾਰੀਆਂ ਮਹਿਲਾ ਮੁਲਾਜ਼ਮ ਪ੍ਰਸੂਤਾ ਛੁੱਟੀ ਦਾ ਲਾਭ ਲੈਣ ਦੀਆਂ ਹੱਕਦਾਰ ਹੋਣਗੀਆਂ। ਕੈਬਨਿਟ ਮੰਤਰੀ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਪ੍ਰਵਾਨਗੀ ਦੇ ਦਿਤੀ ਹੈ ਪਰ ਲਾਭਪਾਤਰੀ ਮੁਲਾਜ਼ਮਾਂ ਨੂੰ ਇਸ ਸਬੰਧੀ ਕੇਂਦਰ ਜਾਂ ਸੂਬਾ ਸਰਕਾਰ ਵਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਲਾਜ਼ਮੀ ਕਰਨੀ ਪਵੇਗੀ। ਸ਼੍ਰੀ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਸਮੂਹ ਦੱਬੇ-ਕੁਚਲੇ ਵਰਗਾਂ ਦੀ ਭਲਾਈ ਤੇ ਤਰੱਕੀ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਵੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਅਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਤਕਨੀਕਾਂ ਰਾਹੀਂ ਪੜ੍ਹਾਉਣ ਅਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਤੋਂ ਇਲਾਵਾ 6 ਹਜ਼ਾਰ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ ਗਿਆ ਹੈ।

imageimage

SHARE ARTICLE

ਏਜੰਸੀ

Advertisement

"ਵੋਟ ਦਾ ਮਤਲਬ ਹੈ ਬਦਲਾਅ, ਰੁਜ਼ਗਾਰ ਤੇ ਹੋਰ ਮਸਲਿਆਂ ਦੇ ਹੱਲ ਲਈ ਜ਼ਰੂਰੀ ਹੈ ਵੋਟ ਕਰਨਾ"

23 May 2024 3:17 PM

ਕੋਈ ਔਖਾ ਨਹੀਂ ਵਿਦੇਸ਼ ਜਾਣਾ, ਤੁਹਾਨੂੰ ਠੱਗ ਏਜੰਟਾਂ ਦੇ ਧੋਖੇ ਤੋਂ ਬਚਾ ਸਕਦੀ ਹੈ ਇਹ ਵੀਡੀਓ

23 May 2024 1:53 PM

ਦੇਖੋ Verka Plant 'ਚ Milk ਆਉਣ ਤੋਂ ਲੈ ਕੇ ਦੁੱਧ ਨੂੰ ਸਟੋਰ ਕਰਨ ਤੇ ਦਹੀਂ, ਮੱਖਣ ਬਣਾਉਣ ਦੀ ਪੂਰੀ ਪ੍ਰਕਿਰਿਆ

23 May 2024 1:08 PM

Verka Plant Mohali : ਕਿਵੇਂ ਤਿਆਰ ਹੁੰਦਾ ਹੈ ਪੈਕੇਟ ਵਾਲਾ ਦੁੱਧ? Punjab ਦੇ ਸਭ ਤੋਂ ਵੱਡੇ ਪਲਾਂਟ ਦੀਆਂ ਤਸਵੀਰਾਂ..

23 May 2024 12:19 PM

Amritsar Weather Update: ਬਚੋ ਜਿੰਨਾ ਬੱਚ ਹੁੰਦਾ ਇਸ ਗਰਮੀ ਤੋਂ! ਗੁਰੂ ਨਗਰੀ ਅੰਮ੍ਰਿਤਸਰ 'ਚ ਪਾਰਾ 47 ਡਿਗਰੀ ਤੋਂ..

23 May 2024 10:19 AM
Advertisement