ਭਾਜਪਾ ਦੀ ਬੋਲੀ ਬੋਲ ਪੰਜਾਬੀਆਂ ਨੂੰ ਵੰਡਣ ਦੀ ਭੁੱਲ ਨਾ ਕਰਨ ਕੈਪਟਨ ਅਮਰਿੰਦਰ: ਮੀਤ ਹੇਅਰ
Published : Sep 15, 2021, 6:55 pm IST
Updated : Sep 15, 2021, 6:55 pm IST
SHARE ARTICLE
Meet Hayer
Meet Hayer

'ਕੈਪਟਨ ਅਤੇ ਕਾਂਗਰਸ ’ਤੇ ‘ਆਪ’ ਨੇ ਕੀਤਾ ਸਵਾਲਾਂ ਦਾ ਹਮਲਾ'

 

ਚੰਡੀਗੜ੍ਹ: ਪੰਜਾਬ ਦੀ ਸਰਜਮੀਂ ’ਤੇ ਕਿਸਾਨ ਸੰਘਰਸ਼ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਟਿੱਪਣੀ ਦਾ ਸਖ਼ਤ ਨੋਟਿਸ ਲੈਂਦੇ ਹੋਏ  ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ’ਤੇ ਸਵਾਲਾਂ ਨਾਲ ਹਮਲਾ ਬੋਲਿਆ ਹੈ। ‘ਆਪ’ ਨੇ ਇਹ ਇਲਜ਼ਾਮ ਵੀ ਲਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਬੋਲੀ ਬੋਲ ਰਹੇ ਹਨ ਅਤੇ ਸੂਬੇ ਦੇ ਲੋਕਾਂ ’ਚ ਵੰਡੀਆਂ ਪਾਉਣ ਵਾਲੀ ਸ਼ਰਾਰਤੀ ਬਿਆਨਬਾਜ਼ੀ ਕਰ ਰਹੇ ਹਨ।

 

CM PUNJAB CM PUNJAB

 

ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ‘ਆਪ’ ਦੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ, ‘ਮੁੱਖ ਮੰਤਰੀ ਵੱਲੋਂ ਪੰਜਾਬ ਦੀ ਸਰਜਮੀਂ ’ਤੇ ਕਿਸਾਨੀ ਸੰਘਰਸ਼ ਨੂੰ ਪੰਜਾਬ ਅਤੇ ਲੋਕਾਂ ਦੇ ਹਿੱਤਾਂ ਨੂੰ ਵੱਡੀ ਢਾਅ ਲਾਉਣ ਵਾਲਾ ਕਰਾਰ ਦੇਣਾ ਅਤਿ ਮੰਦਭਾਗਾ, ਗ਼ੈਰ- ਜ਼ਰੂਰੀ ਅਤੇ ਗ਼ੈਰ- ਜ਼ਿੰਮੇਦਾਰਨਾ ਬਿਆਨ ਹੈ, ਕਿਉਂਕਿ ਆਪਣੀ ਅਤੇ ਖੇਤੀਬਾੜੀ ਦੀ ਹੋਂਦ ਦੀ ਲੜਾਈ ਲੜ ਰਿਹਾ ਅੰਨਦਾਤਾ ਕਿਸੇ ਸ਼ੌਂਕ ਦੀ ਪੂਰਤੀ ਲਈ ਸੰਘਰਸ਼ ਨਹੀਂ ਕਰ ਰਿਹਾ, ਸਗੋਂ ਮਜ਼ਬੂਰੀ ਨਾਲ ਕਰ ਰਿਹਾ ਹੈ। ਜੇ ਕੇਂਦਰ ਸਰਕਾਰ ਆਪਣੀ ਅੜੀ ਛੱਡ ਕੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਕੇ ਫ਼ਸਲਾਂ ਦੇ ਯਕੀਨੀ ਮੰਡੀਕਰਨ ਅਤੇ ਐਮ.ਐਸ.ਪੀ ਨੂੰ ਕਾਨੂੰਨੀ ਦਾਇਰੇ ਵਿੱਚ ਲੈ ਆਉਂਦੀ ਹੈ ਤਾਂ ਕਿਸਾਨ ਤੁਰੰਤ ਸੜਕਾਂ ਤੋਂ ਉਠ ਕੇ ਆਪਣੇ ਖੇਤਾਂ ’ਚ ਵਾਪਸ ਕੰਮ ਲੱਗ ਜਾਣਗੇ।’

 

Farmers Protest Farmers Protest

 

ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਸਰਕਾਰ ਅਤੇ ਕਾਂਗਰਸ ਦੱਸੇ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਫ਼ੈਸਲਾਕੁੰਨ ਦਬਾਅ ਬਣਾਉਣ ਲਈ ਉਨ੍ਹਾਂ ਕਿਹਾੜਾ ਠੋਸ ਕਦਮ ਚੁੱਕਿਆ? ਕੀ ਕੈਪਟਨ ਦੱਸਣਗੇ ਕਿ ਖੇਤੀ ਕਾਨੂੰਨਾਂ ਬਾਰੇ ਨੀਤੀ ਆਯੋਗ ਦੀਆਂ ਬੈਠਕਾਂ ’ਚ ਉਨ੍ਹਾਂ ਬਤੌਰ ਮੈਂਬਰ ਮੁੱਖ ਮੰਤਰੀ ਵਿਰੋਧ ਕਿਉਂ ਨਹੀਂ ਕੀਤਾ? ਕੀ ਮੁੱਖ ਮੰਤਰੀ ਪੰਜਾਬ ਸਪੱਸ਼ਟ ਕਰਨਗੇ ਕਿ ਖੇਤੀ ਕਾਨੂੰਨਾਂ ਬਾਰੇ ਹੋਈ ਸਰਬ ਪਾਰਟੀ ਬੈਠਕ (ਜਿਸ ਵਿੱਚ ਅਕਾਲੀ ਦਲ ਬਾਦਲ ਵੱਲੋਂ ਸਖਬੀਰ ਸਿੰਘ ਬਾਦਲ ਖੇਤੀ ਕਾਨੂੰਨਾਂ ਦੀ ਜ਼ੋਰਦਾਰ ਵਕਾਲਤ ਕਰ ਰਹੇ ਸਨ) ਵਿੱਚ ਕੀਤੇ ਵਾਅਦੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਸਰਬ ਪਾਰਟੀ ਵਫ਼ਦ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਕਿਉਂ ਭੱਜ ਗਏ? ਕੀ ਕੈਪਟਨ ਅਮਰਿੰਦਰ ਸਿੰਘ ਕਬੂਲ ਕਰਦੇ ਹਨ ਕਿ ਕਿਸਾਨੀ ਸੰਘਰਸ਼ ਵੱਲੋਂ ਪੰਜਾਬ ਅਤੇ ਲੋਕਾਂ ਦੇ ਹਿੱਤਾਂ ਨੂੰ ਢਾਹ ਲਾਉਣ ਵਾਲੀ ਟਿੱਪਣੀ ਪ੍ਰਧਾਨ ਮੰਤਰੀ ਦਫ਼ਤਰ ਨੇ ਭੇਜੀ ਹੈ?

 

CM PunjabCM Punjab

 

ਕੀ ਮੁੱਖ ਮੰਤਰੀ ਦੱਸਣਗੇ ਕਿ ਪੰਜਾਬ ’ਚ ਸਿਰਫ਼ ਕਿਸਾਨ ਹੀ ਰੋਸ ਪ੍ਰਦਰਸ਼ਨ ਕਰ ਰਹੇ ਹਨ?’’ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਅੱਜ ਅੰਨਦਾਤਾ ਤੋਂ ਇਲਾਵਾ ਮਜ਼ਦੂਰ, ਬੇਰੁਜ਼ਗਾਰ ਅਧਿਆਪਕ - ਲਾਇਨਮੈਨ, ਮੁਲਾਜ਼ਮ, ਪੈਨਸ਼ਨਰ, ਆੜਤੀ, ਵਪਾਰੀ-ਕਾਰੋਬਾਰੀ, ਡਾਕਟਰ, ਨਰਸਾਂ, ਵੈਟਨਰੀ ਡਾਕਟਰ, ਸਟਾਫ਼, ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰ ਅਤੇ ਨਾਨ-ਟੀਚਿੰਗ ਸਟਾਫ਼, ਬੁੱਧੀਜੀਵੀ, ਮੈਡਲ ਜੇਤੂ ਖਿਡਾਰੀ ਅਤੇ ਪੈਰਾ- ਉਲੰਪਿਕ ਖਿਡਾਰੀ, ਅੰਗਹੀਣ, ਸਰਪੰਚ, ਨੰਬਰਦਾਰ, ਪਟਵਾਰੀ, ਡਰਾਇਵਰ- ਕੰਡਕਟਰ, ਅਗਾਂਣਵਾੜੀ ਤੇ ਆਸ਼ਾ ਵਰਕਰਜ਼, ਵਿਦਿਆਰਥੀ, ਸਾਬਕਾ ਫ਼ੌਜੀ, ਹੋਮਗਰਾਡ ਜਵਾਨ, ਮਨਰੇਗਾ ਵਰਕਰਾਂ ਸਮੇਤ ਆਜ਼ਾਦੀ ਘੁਲਾਟੀਏ ਪਰਿਵਾਰ ਤੱਕ ਵੀ ਆਪਣੇ ਹੱਕਾਂ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਸੜਕਾਂ ਅਤੇ ਸਰਕਾਰੀ ਦਫ਼ਤਰਾਂ ਸਾਹਮਣੇ ਰੋਸ ਧਰਨਿਆਂ ’ਤੇ ਬੈਠੇ ਹਨ।

 

 

Meet HayerMeet Hayer

 

ਉਨ੍ਹਾਂ ਸਵਾਲ ਕੀਤਾ, ‘‘ਕੀ ਇਹ ਸਭ ਵੀ ਪੰਜਾਬ ਦੀ ਧਰਤੀ ਦੀ ਥਾਂ ਦਿੱਲੀ ਦੀਆਂ ਬਰੂਹਾਂ ’ਤੇ ਬੈਠਣ, ਜਦੋਂਕਿ ਇਹਨਾਂ ਦੇ ਮਸਲੇ ਪੰਜਾਬ ਸਰਕਾਰ ਨੇ ਹੱਲ ਕਰਨੇ ਹਨ? ਕੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਸੰਗਤ ਨੂੰ ਇਨਸਾਫ਼ ਦੀ ਮੰਗ ਕਰਦਿਆਂ ਲੱਗੇ ਧਰਨਿਆਂ ਲਈ ਮੌਜ਼ੂਦਾ ਕਾਂਗਰਸ ਸਰਕਾਰ ਜ਼ਿੰਮੇਵਾਰ ਨਹੀਂ ਹੈ? ‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਅਤੇ ਲੋਕਾਂ ਦੇ ਹਿੱਤਾਂ ਲਈ ਸੁਹਿਰਦ ਹੁੰਦੇ ਤਾਂ ਪੰਜਾਬ ਅੱਜ ‘ਧਰਨਿਆਂ ਦੀ ਧਰਤੀ’ ਨਾ ਬਣਦਾ।

ਇਸੇ ਤਰ੍ਹਾਂ ਬਾਦਲਾਂ ਵੱਲੋਂ ਸ਼ੁਰੂ ਕੀਤੇ ਸੂਬੇ ਦੇ ਸਰੋਤਾਂ ਅਤੇ ਲੋਕਾਂ ਨੂੰ ਲੁੱਟ ਰਹੇ ਬਿਜਲੀ ਮਾਫ਼ੀਆ, ਰੇਤ ਮਾਫੀਆ, ਨਸ਼ਾ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਮੰਡੀ ਮਾਫ਼ੀਆ, ਜ਼ਮੀਨ ਮਾਫ਼ੀਆ, ਕੇਬਲ ਮਾਫ਼ੀਆ, ਨਿੱਜੀ ਸਿੱਖਿਆ ਅਤੇ ਸਿਹਤ ਮਾਫ਼ੀਆ ਨੂੰ ਕੈਪਟਨ ਅੱਜ ਤੋਂ 4 ਸਾਲ ਪਹਿਲਾਂ ਕੁਚਲ ਦਿੰਦੇ, ਪ੍ਰੰਤੂ ਕੈਪਟਨ ਨੇ ਸੱਤਾ ਸੰਭਾਲਦਿਆਂ ਹੀ ਬਾਦਲਾਂ ਦੇ ਮਾਫ਼ੀਆ ਦੀ ਕਮਾਨ ਆਪਣੇ ਹੱਥ ਲੈ ਲਈ। ਇਸ ਲਈ ਕੈਪਟਨ ਨੇ ਮਾਫ਼ੀਆ ਰਾਜ ਨੂੰ ਪੰਜਾਬ ਤੋਂ ਬਾਹਰ ਨਹੀਂ ਭੇਜਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement