ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਹਲਕਾ ਵਿਧਾਇਕ ਚੀਮਾ ਦੀ ਕੋਠੀ ਅੱਗੇ ਸੜਕ ਜਾਮ ਕਰ ਕੇ ਕੀਤਾ ਵਿਸ਼ਾਲ
Published : Sep 15, 2021, 12:04 am IST
Updated : Sep 15, 2021, 12:04 am IST
SHARE ARTICLE
image
image

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਹਲਕਾ ਵਿਧਾਇਕ ਚੀਮਾ ਦੀ ਕੋਠੀ ਅੱਗੇ ਸੜਕ ਜਾਮ ਕਰ ਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਸੁਲਤਾਨਪੁਰ ਲੋਧੀ, 14 ਸਤੰਬਰ (ਅਰਸ਼ਦੀਪ ਸਿੰਘ) : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਘਰ ਮੁਹਰੇ ਸੜਕ ਜਾਮ ਕਰ ਕੇ ਰੋਸ ਧਰਨਾ ਦਿਤਾ ਗਿਆ ਤੇ ਕੋਠੀ ਦਾ ਘਿਰਾਉ ਕਰਦੇ ਹੋਏ ਵਿਧਾਇਕ ਚੀਮਾ ਵਿਰੁਧ ਨਾਹਰੇਬਾਜ਼ੀ ਕੀਤੀ। ਜਥੇਬੰਦੀ ਦੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਦੀ ਅਗਵਾਈ ’ਚ ਅਤੇ ਜਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਦੇਖ-ਰੇਖ ’ਚ ਲਗਾਏ ਇਸ ਰੋਸ ਧਰਨੇ ’ਚ ਜਿਲ੍ਹਾ ਕਪੂਰਥਲਾ ਨਾਲ ਸਬੰਧਿਤ ਬਹੁਤ ਵੱਡੀ ਗਿਣਤੀ ’ਚ ਕਿਸਾਨ ਸ਼ਾਮਲ ਹੋਏ। 
ਇਸ ਤੋਂ ਪਹਿਲਾਂ ਜਦ ਵੱਡੀ ਗਿਣਤੀ ’ਚ ਕਿਸਾਨ -ਮਜਦੂਰ ਇਕੱਠੇ ਹੋ ਕੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਪੁੱਡਾ ਕਾਲੋਨੀ ਸਾਹਮਣੇ ਬਣੀ ਨਵੀਂ ਕੋਠੀ ਦਾ ਘਿਰਾਉ ਕਰਨ ਲਈ ਅੱਗੇ ਵਧਣ ਲੱਗੇ ਤਾਂ ਵੱਡੀ ਤਦਾਦ ’ਚ ਪੁੱਜੀ ਪੁਲਸ ਨੇ ਲੋਹੇ ਦੇ ਬੈਰੀਅਰ ਰਸਤੇ ’ਚ ਰੱਸਿਆਂ ਨਾਲ ਬੰਨ੍ਹ ਕੇ ਚੀਮਾ ਸਾਹਿਬ ਦੀ ਕੋਠੀ ਤੋਂ 100 ਮੀਟਰ ਦੂਰ ਹੀ ਕਿਸਾਨਾਂ ਨੂੰ ਰੋਕ ਲਿਆ। ਜਿਸ ’ਤੇ ਗੁੱਸੇ ’ਚ ਆਏ ਕਿਸਾਨਾਂ ਨੇ ਉਥੇ ਹੀ ਦਰੀਆਂ ਵਿਛਾ ਲਈਆਂ ਤੇ ਟੈਂਟ ਨਾਲ ਛਾਂ ਕਰ ਕੇ ਧਰਨਾ ਲਗਾ ਦਿਤਾ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਕਿਹਾ ਕਿ ਜਥੇਬੰਦੀ ਦੇ ਸਥਾਨਕ ਆਗੂਆਂ ਵਲੋਂ ਸਥਾਨਕ ਐਸ.ਡੀ.ਐਮ. ਰਾਹੀਂ ਹਲਕਾ ਵਿਧਾਇਕ ਨੂੰ ਮੰਗ ਪੱਤਰ ਭੇਜ ਕੇ ਇਲਾਕੇ ਦੇ ਕਿਸਾਨਾਂ ਮਜਦੂਰਾਂ ਦੀਆਂ ਕੁਝ ਮੰਗਾਂ ਤੋਂ ਜਾਣੂ ਕਰਵਾਇਆ ਸੀ ਤੇ ਹੜ੍ਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦਾ ਸਾਰੇ ਯੋਗ ਕਿਸਾਨਾਂ ਨੂੰ ਮੁਆਵਜਾ ਦੇਣ ਦੀ ਮੰਗ ਕੀਤੀ ਸੀ, ਪ੍ਰੰਤੂ ਹਲਕਾ ਵਿਧਾਇਕ ਨੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਕੋਈ ਧਿਆਨ ਨਹੀਂ ਦਿਤਾ। ਜਿਸ ਕਾਰਨ ਅੱਜ ਹਲਕਾ ਵਿਧਾਇਕ ਦੇ ਘਰ ਮੂਹਰੇ ਧਰਨਾ ਲਗਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ 15 ਸਤੰਬਰ ਤਕ ਜੇਕਰ ਜਥੇਬੰਦੀ ਦੀਆਂ ਮੰਗਾਂ ਬਾਰੇ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਜਥੇਬੰਦੀ ਵਲੋਂ ਰੇਲਾਂ ਰੋਕ ਕੇ ਸੁੱਤੀ ਸਰਕਾਰ ਨੂੰ ਜਗਾਇਆ ਜਾਵੇਗਾ।
ਇਸ ਸਮੇਂ ਮੁਜ਼ਾਹਰੇ ਵਿਚ ਸ਼ਾਮਲ ਹੋਏ ਜਿਲ੍ਹੇ ਦੇ ਕਿਸਾਨ ਆਗੂਆਂ ’ਚ ਹਾਕਮ ਸਿੰਘ ਸ਼ਾਹਜਹਾਨਪੁਰ, ਤਰਸੇਮ ਸਿੰਘ ਵਿੱਕੀ ਜੈਨਪੁਰ, ਦਿਲਪ੍ਰੀਤ ਸਿੰਘ ਟੋਡਰਵਾਲ ਜ਼ਿਲ੍ਹਾ ਉਪ ਸਕੱਤਰ, ਹਰਨੇਕ ਸਿੰਘ ਜ਼ੋਨ ਪ੍ਰਧਾਨ ,ਸੁਖਪ੍ਰੀਤ ਸਿੰਘ ਰਾਮੇ ,ਮਨਜੀਤ ਸਿੰਘ ਖੀਰਾਂਵਾਲੀ , ਨਿਸ਼ਾਨ ਸਿੰਘ,ਹਾਕਮ ਸਿੰਘ ਸ਼ਾਹਜਹਾਨਪੁਰ, ਪੁਸ਼ਪਿੰਦਰ ਸਿੰਘ ਮੋਮੀ ਸਹਾਇਕ ਸਕੱਤਰ , ਦਿਲਪ੍ਰੀਤ ਸਿੰਘ ਟੋਡਰਵਾਲ ਜ਼ਿਲ੍ਹਾ ਉਪ ਸਕੱਤਰ, ਹਰਨੇਕ ਸਿੰਘ ਜ਼ੋਨ ਪ੍ਰਧਾਨ ,ਸੁਖਪ੍ਰੀਤ ਸਿੰਘ ਰਾਮੇ ,ਨਿਸ਼ਾਨ ਸਿੰਘ , ਹਾਕਮ ਸਿੰਘ ਸ਼ਾਹਜਹਾਨਪੁਰ , ਦਿਲਪ੍ਰੀਤ ਸਿੰਘ ਟੋਡਰਵਾਲ, ਹਰਨੇਕ ਸਿੰਘ ਜੈਨਪੁਰ ,ਸਲਵਿੰਦਰ ਸਿੰਘ ਕਾਲੇਵਾਲ, ਬਲਦੇਵ ਸਿੰਘ , ਹਰਜਿੰਦਰ ਸਿੰਘ ਕੋਲੀਆਂਵਾਲ, ਅਮਰ ਸਿੰਘ , ਹਰਦੀਪ ਸਿੰਘ ਬਾਊਪੁਰ , ਡਾ. ਸੁਖਦੇਵ ਸਿੰਘ ਗਿੱਲਾਂ , ਅਵਤਾਰ ਸਿੰਘ ਗਿੱਲਾਂ , ਭਜਨ ਸਿੰਘ ਫੌਜੀ ਕਾਲੌਨੀ , ਮਲਕੀਤ ਸਿੰਘ ਸੈਕਟਰੀ , ਹਰਦੀਪ ਸਿੰਘ ਬਾਊਪੁਰ , ਸਤਨਾਮ ਸਿੰਘ ਝੱਲ ਲੇਈ ਵਾਲਾ, ਪਿਆਰਾ ਸਿੰਘ ਵਾਟਾਂਵਾਲੀ , ਸਤਨਾਮ ਸਿੰਘ ਵਾਟਾਂਵਾਲੀ , ਹਰਪਾਲ ਸਿੰਘ ਸਿੱਧਵਾਂ , ਹਰਸਿਮਰਨਜੀਤ ਸਿੰਘ ਆਦਿ ਨੇ ਸ਼ਿਰਕਤ ਕੀਤੀ ।
ਕੈਪਸ਼ਨ : ਸੁਲਤਾਨਪੁਰ ਲੋਧੀ ਵਿਖੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਕੋਠੀ ਮੁਹਰੇ ਸ਼ੜਕ ’ਚ ਧਰਨਾ ਲਗਾ ਕੇ ਵਿਸ਼ਾਲ ਰੋਸ ਮੁਜ਼ਾਹਰਾ ਕਰ ਰਹੇ ਵੱਡੀ ਗਿਣਤੀ ’ਚ ਕਿਸਾਨਾਂ ਮਜਦੂਰਾਂ ਦਾ ਦ੍ਰਿਸ਼

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement