
ਸ੍ਰੀ ਗੁਰੂ ਹਰਿਕਿ੍ਰਸ਼ਨ ਪਬਲਿਕ ਸਕੂਲ ਨੇ ਭਾਗ ਸਿੰਘ ਅਣਖੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
ਅੰਮ੍ਰਿਤਸਰ, 14 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਚੀਫ਼ ਖ਼ਾਲਸਾ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕਿ੍ਰਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਚੀਫ਼ ਖ਼ਾਲਸਾ ਦੀਵਾਨ ਸੰਸਥਾਵਾਂ ਦੇ ਚੇਅਰਮੈਨ ਅਤੇ ਮੈਂਬਰ ਇੰਚਾਰਜ ਜੀ. ਟੀ. ਰੋਡ ਸਕੂਲ ਰਹੇ ਸ੍ਰ. ਭਾਗ ਸਿੰਘ ਅਣਖੀ ਦੀ ਯਾਦ ਨੂੰ ਸਮਰਪਿਤ ਸਕੂਲ ਦੇ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ, ਸਮੂਹ ਅਧਿਆਪਕਾਂ ਅਤੇ ਸਕੂਲ ਸਟਾਫ਼ ਨੇ ਸ੍ਰ. ਭਾਗ ਸਿੰਘ ਅਣਖੀ ਨੂੰ ਸਤਿਕਾਰ ਸਹਿਤ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸ. ਅਣਖੀ ਦੇ ਵਿਲਖਣ ਗੁਣਾਂ ਤੋਂ ਸੇਧ ਲੈਂਦਿਆਂ ਅਤੇ ਉਨ੍ਹਾਂ ਦੀ ਨਸੀਹਤ ਅਨੁਸਾਰ ਹਮੇਸ਼ਾ ਇਕਜੁਟ ਹੋ ਕੇ ਚੀਫ਼ ਖ਼ਾਲਸਾ ਦੀਵਾਨ ਅਤੇ ਸਕੂਲਾਂ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਭਾਵੁਕ ਹੋਏ ਮੁੱਖ ਅਧਿਆਪਕਾ ਸ੍ਰੀਮਤੀ ਨਿਸ਼ਚਿੰਤ ਕਾਹਲੋਂ, ਸ਼੍ਰੀਮਤੀ ਰਵਿੰਦਰ ਕੌਰ ਅਤੇ ਅਧਿਆਪਕ ਸ਼੍ਰੀਮਤੀ ਹਰਮੀਤ ਸਾਂਘੀ ਅਧਿਆਪਕ ਨੇ ਸ੍ਰ. ਅਣਖੀ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਸ. ਅਣਖੀ ਦੀਆਂ ਸਕੂਲ ਸਮਾਗਮਾਂ ਦੌਰਾਨ ਵੱਖ-ਵੱਖ ਯਾਦਗਾਰੀ ਤਸਵੀਰਾਂ ਅਤੇ ਗੁਰਪੁਰਬ ਮੌਕੇ ਦੀ ਆਖ਼ਰੀ ਵੀਡਿਉ ਕਲਿਪ ਵੀ ਸਾਂਝੀ ਕੀਤੀ। ਭਾਗ ਸਿੰਘ ਅਣਖੀ ਦੀ ਸੁਪਤਨੀ ਸਰਦਾਰਨੀ ਅਜੀਤ ਕੌਰ ਅਣਖੀ, ਸਪੁਤਰ ਸ੍ਰ. ਪ੍ਰੀਤ ਮੋਹਿੰਦਰ ਸਿੰਘ ਅਣਖੀ, ਪੋਤਰੇ ਸ੍ਰ. ਜਗਤੇਸ਼ਵਰ ਸਿੰਘ ਨੂੰ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਵਲੋਂ ਸਨਮਾਨਤ ਕੀਤਾ ਗਿਆ ।