ਸ਼ਾਮ ਲਾਲ ਨੂੰ ਕੀਤਾ ਗਿਆ ਲਾਈਨ ਹਾਜ਼ਰ, ਵਿਭਾਗੀ ਜਾਂਚ ਸ਼ੁਰੂ
ਪਟਿਆਲਾ: ਪੁਲਿਸ ਮੁਲਾਜ਼ਮ ਵਲੋਂ ਬਜ਼ੁਰਗ ਨਾਲ ਕੁੱਟਮਾਰ ਦੀ ਵੀਡੀਉ ਵਾਇਰਲ ਹੋਣ ਮਗਰੋਂ ਪੁਲਿਸ ਵਿਭਾਗ ਵਲੋਂ ਮੁਲਾਜ਼ਮ ਵਿਰੁਧ ਕਾਰਵਾਈ ਕੀਤੀ ਗਈ ਹੈ। ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦਸਿਆ ਏ.ਐਸ.ਆਈ. ਸ਼ਾਮ ਲਾਲ ਨੂੰ ਸਸਪੈਂਡ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਉਸ ਨੂੰ ਲਾਈਨ ਹਾਜ਼ਰ ਕਰ ਕੇ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ: CM ਵਲੋਂ ਮੁਹਾਲੀ ਨੂੰ ਸੂਬੇ ਦੇ ਹੱਬ ਵਜੋਂ ਵਿਕਸਤ ਕਰਨ ਦਾ ਐਲਾਨ; ਕੀਤਾ ਜਾਵੇਗਾ ਸਰਬਪੱਖੀ ਵਿਕਾਸ
ਦਰਅਸਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਉ ਵਿਚ ਪਟਿਆਲਾ ਦੀ ਅਨਾਜ ਮੰਡੀ ਨੇੜੇ ਏ.ਐਸ.ਆਈ. ਸ਼ਾਮ ਲਾਲ ਵਲੋਂ ਬੇਰਹਿਮੀ ਨਾਲ ਡੰਡਿਆਂ ਨਾਲ ਬਜ਼ੁਰਗ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਵੀਡੀਉ ਵਾਇਰਲ ਹੋਣ ਮਗਰੋਂ ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦਸਿਆ ਕਿ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿਤਾ ਗਿਆ ਹੈ। ਉਸ ਨੂੰ ਲਾਈਨ ਹਾਜ਼ਰ ਕਰ ਕਰ ਕੇ ਉਸ ਦੀ ਜਾਂਚ ਸ਼ੁਰੂ ਕਰਵਾ ਦਿਤੀ ਗਈ ਹੈ।
ਇਹ ਵੀ ਪੜ੍ਹੋ: ਮਹਿੰਗਾਈ ਨਾਲ ਜੂਝ ਰਹੇ ਪਾਕਿਸਤਾਨ ਵਿਚ Subway ਨੇ ਲਾਂਚ ਕੀਤਾ 3 ਇੰਚ ਦਾ ਸੈਂਡਵਿਚ
ਬਜ਼ੁਰਗ ਦੀ ਪਛਾਣ ਬਲਵੀਰ ਸਿੰਘ ਵਾਸੀ ਪਿੰਡ ਰਾਜਗੜ੍ਹ ਵਜੋਂ ਹੋਈ ਹੈ, ਜੋ ਇਸ ਸਮੇਂ ਸ਼ਹਿਰ ਦੇ ਆਨੰਦ ਨਗਰ ਬੀ ਵਿਖੇ ਰਹਿੰਦਾ ਹੈ। ਬਜ਼ੁਰਗ ਦਾ ਕਹਿਣਾ ਹੈ ਕਿ ਉਸ ਨੇ ਪੁਲਿਸ ਵਾਲੇ ਨੂੰ ਦਾਰੂ ਪੀਣ ਲਈ ਪੈਸੇ ਨਹੀਂ ਦਿਤੇ, ਜਿਸ ਕਾਰਨ ਪੁਲਿਸ ਵਾਲੇ ਨੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਹੈ।