Punjab News: ਗੁਰਸ਼ਰਨ ਰੰਧਾਵਾ ਦੀ ਅਗਵਾਈ ਹੇਠ ਹੋਈ ਪੰਜਾਬ ਮਹਿਲਾ ਕਾਂਗਰਸ ਦੀ ਵੱਡੀ ਬੈਠਕ
Published : Sep 15, 2024, 5:19 pm IST
Updated : Sep 15, 2024, 5:19 pm IST
SHARE ARTICLE
A big meeting of Punjab Mahila Congress was held under the leadership of Gursharan Randhawa
A big meeting of Punjab Mahila Congress was held under the leadership of Gursharan Randhawa

Punjab News: ਆਬਜ਼ਰਵਰ ਨਤਾਸ਼ਾ ਸ਼ਰਮਾ ਨੇ ਭਰਤੀ ਮੁਹਿੰਮ ਦਾ ਕੀਤਾ ਅਗਾਜ਼

 

Punjab News:  ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਪੰਜਾਬ ਮਹਿਲਾ ਕਾਂਗਰਸ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ 200 ਤੋਂ ਵੱਧ ਪੰਜਾਬ ਮਹਿਲਾ ਕਾਂਗਰਸ ਦੇ ਅਹੁਦੇਦਾਰ, ਜ਼ਿਲ੍ਹਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਸਾਹਿਬਾਨ ਨੇ ਹਿੱਸਾ ਲਿਆ। 

ਇਸ ਮੌਕੇ ਪੰਜਾਬ ਮਹਿਲਾ ਕਾਂਗਰਸ ਦੇ ਆਬਜ਼ਰਵਰ ਨਤਾਸ਼ਾ ਸ਼ਰਮਾ ਨੇ ਪੰਜਾਬ ਮਹਿਲਾ ਕਾਂਗਰਸ ਦੀ ਆਨਲਾਈਨ ਮੈਂਬਰਸ਼ਿਪ ਡਰਾਈਵ ਦੀ ਸ਼ੁਰੂਆਤ ਕਰਦਿਆਂ ਸਮੂਹ ਅਹੁਦੇਦਾਰਾਂ ਤੇ ਆਗੂਆਂ ਨੂੰ ਆਨਲਾਈਨ ਮੈਂਬਰਸ਼ਿਪ ਡਰਾਈਵ ਮੁਹਿੰਮ ਦਾ ਤਰੀਕਾ ਅਤੇ  ਜਾਣਕਾਰੀ ਦਿੱਤੀ।  

ਇਸ ਮੌਕੇ ਗੁਰਸ਼ਰਨ ਰੰਧਾਵਾ ਨੇ ਸਾਰਿਆਂ ਨੂੰ ਮਹਿਲਾ ਕਾਂਗਰਸ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਦੱਸਿਆ  ਕਿ ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਦੇ ਦਿਸ਼ਾ ਨਿਰਦੇਸ਼ਾ ਉੱਤੇ ਪੰਜਾਬ ਮਹਿਲਾ ਕਾਂਗਰਸ ਦੀ ਮੈਬਰਸ਼ਿਪ ਡਰਾਈਵ ਦੀ ਸ਼ੁਰੂਆਤ ਕੀਤੀ ਗਈ ਹੈ ਜਿਸਦੇ ਬਾਰੇ ਮਹਿਲਾਵਾਂ ਨੂੰ ਜਾਣਕਾਰੀ ਦੇਣ ਲਈ ਦਿੱਲੀ ਤੋਂ ਨਤਾਸ਼ਾ ਸ਼ਰਮਾ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ ਹਨ।  

ਨਤਾਸ਼ਾ ਸ਼ਰਮਾ ਨੇ ਦੱਸਿਆ ਪੰਜਾਬ ਮਹਿਲਾ ਕਾਂਗਰਸ ਦੀ ਇਹ ਭਰਤੀ ਆਨਲਾਈਨ ਕੀਤੀ ਜਾਵੇਗੀ ਅਤੇ ਇਸ ਦੀ ਫੀਸ 100 ਰੁਪਏ ਪ੍ਰਤੀ ਮੈਂਬਰ ਰੱਖੀ ਗਈ ਹੈ।
ਉਨਾਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਜਿੱਥੇ ਦੇਸ਼ ਭਰ ਦੀਆਂ ਮਹਿਲਾਵਾਂ ਉੱਤੇ ਅੱਤਿਆਚਾਰ ਹੋ ਰਿਹਾ ਹੈ ਓਥੇ ਹੀ ਉਹ ਆਪਣਾ ਘਰ, ਰਸੋਈ ਚਲਾਉਣ ਅਤੇ ਬੱਚਿਆਂ ਦੀ ਫੀਸ ਭਰਨ ਤੋਂ ਵੀ ਅਸਮਰਥ ਹਨ।

ਇਸ ਦੇ ਨਾਲ ਹੀ ਮੋਦੀ ਸਰਕਾਰ ਨੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਮਹਿਲਾਵਾਂ ਨੂੰ 33% ਰਿਜ਼ਰਵੇਸ਼ਨ ਦਾ ਸੁਪਨਾ ਦਿਖਾ ਕੇ ਉਹਨਾਂ ਦੀਆਂ ਵੋਟਾਂ ਹੜਪ ਲਈਆਂ ਪਰ ਹੁਣ ਰਿਜਰਵੇਸ਼ਨ ਨੂੰ ਜਨਗਨਣਾ ਤੋਂ ਬਾਅਦ ਲਾਗੂ ਕਰਨ ਦਾ ਬਹਾਨਾ ਬਣਾ ਕੇ ਠੰਡੇ ਬਸਤੇ ਵਿੱਚ ਪਾ ਦਿੱਤਾ ਪਰ ਮਹਿਲਾ ਕਾਂਗਰਸ ਇਹ ਧੋਖਾ ਬਰਦਾਸ਼ਤ ਨਹੀਂ ਕਰੇਗੀ। ਸੋ ਇਹਨਾਂ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਹਿਲਾਵਾਂ ਨੂੰ ਕਾਂਗਰਸ ਨਾਲ ਜੋੜ ਕੇ ਤਕੜਾ ਕਰਨ ਲਈ ਮਹਿਲਾ ਕਾਂਗਰਸ ਨੇ ਇਹ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ । 

..

ਇਸ ਮੌਕੇ ਬੀਬੀ ਰੰਧਾਵਾ ਨੇ ਕਿਹਾ ਕਿ ਪੰਜਾਬ ਮਹਿਲਾ ਕਾਂਗਰਸ ਆਪਣੇ ਆਪ ਵਿੱਚ ਇੱਕ ਮਜਬੂਤ ਸੰਗਠਨ ਹੈ ਅਤੇ ਭੈਣਾਂ ਦੀ ਲੜਾਈ ਲੜਨ ਲਈ ਸਾਡਾ ਸੰਘਰਸ਼ ਜਾਰੀ ਰਹੇਗਾ। ਓਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਡਾਵਾਂਡੋਲ ਤੇ ਮਹਿਲਾਵਾਂ ਘਰੋਂ ਨਿਕਲਣ ਤੋਂ ਡਰਦੀਆਂ ਹਨ। ਉੱਤੋਂ ਬੇਰੁਜ਼ਗਾਰੀ, ਨਸ਼ੇ ਅਤੇ ਗੰਗਸਟਰਵਾਦ ਨੇ ਓਨ੍ਹਾਂ ਦੇ ਬੱਚਿਆਂ ਨੂੰ ਬੁਰੇ ਦੌਰ ਵਿੱਚ ਧੱਕ ਦਿੱਤਾ ਹੈ। ਅੱਜ ਮਹਿਲਾਵਾਂ ਆਪ ਸਰਕਾਰ ਦੇ 1000 ਰੁਪਏ ਦੇ ਝੂਠੇ ਵਾਅਦੇ ਨੂੰ ਭੁੱਲਕੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਚਿੰਤਿਤ ਹਨ ਜਿਸਦੇ ਚਲਦੇ ਮਹਿਲਾ ਕਾਂਗਰਸ ਚੁੱਪ ਬੈਠਣ ਦੀ ਜਗ੍ਹਾ ਸੰਘਰਸ਼ ਦਾ ਰਾਹ ਚੁਣ ਰਹੀ ਹੈ।

..

ਅੱਜ ਦੀ ਇਸ ਮੀਟਿੰਗ  ਵਿੱਚ ਡਾ: ਅਮਨਦੀਪ ਢੋਲੇਵਾਲ, ਭੁਪਿੰਦਰ ਕੌਰ, ਸੰਤੋਸ਼ ਰਾਣੀ, ਡ: ਕੁਲਵਿੰਦਰ ਕੌਰ ਪਿਮਸ, ਮਧੂ ਸ਼ਰਮਾ , ਸਿਮਰਤ ਧਾਲੀਵਾਲ , ਸਵਰਨਜੀਤ ਮੋਹਾਲੀ, ਰਮੇਸ਼ ਰਾਣੀ, ਨੀਲਮ ਰਾਣੀ, ਰੁਪਿੰਦਰ ਕੌਰ, ਵੰਦਨਾ ਸੈਣੀ, ਸ਼ਿਵਾਨੀ ਅੰਮ੍ਰਿਤਸਰ,  ਅਮਰਜੀਤ ਭੱਠਲ , ਗੁਰਦੀਪ ਕੌਰ ਲੁਧਿਆਣਾ, ਦੀਪੀ ਮਾਂਗਟ, ਪ੍ਰਵੀਨ ਰਾਣਾ, ਰਣਜੀਤ ਬਦੇਸ਼ਾ,  ਨਵਦੀਪ ਸੰਧੂ, ਜਤਿੰਦਰ ਕਲਸੀ, ਰੇਨੂੰ ਸੇਠ , ਸੁਮਨ ਸੈਣੀ, ਗੁਰਦੇਵ ਕੌਰ ਮੋਗਾ, ਮਨਵਿੰਦਰ ਪੱਖੋ, ਸੰਤੋਸ਼ ਅੱਗਰਵਾਲ, ਜਸਵੀਰ ਨਵਾਂਸ਼ਹਿਰ, ਸੁੱਖ ਬਾਠ, ਯਾਮਿਨੀ ਵਰਮਾ ਸਮੇਤ ਕਈ ਹੋਰ ਅਹੁਦੇਦਾਰ ਵੀ ਹਾਜ਼ਰ ਸਨ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement