ਖੇਤੀ ਕਾਨੂੰਨ : ਹਰਿਆਣਾ 'ਚ ਭਾਜਪਾ ਦੀ 'ਟਰੈਕਟਰ ਰੈਲੀ' ਦੌਰਾਨ ਬੀਕੇਯੂ ਨੇ ਕੀਤਾ ਵਿਰੋਧ ਪ੍ਰਦਰਸ਼ਨ
Published : Oct 15, 2020, 6:24 am IST
Updated : Oct 15, 2020, 6:24 am IST
SHARE ARTICLE
image
image

ਖੇਤੀ ਕਾਨੂੰਨ : ਹਰਿਆਣਾ 'ਚ ਭਾਜਪਾ ਦੀ 'ਟਰੈਕਟਰ ਰੈਲੀ' ਦੌਰਾਨ ਬੀਕੇਯੂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਪ੍ਰਦਰਸ਼ਨ ਦੌਰਾਨ ਭਾਜਪਾ ਆਗੂ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
 

ਅੰਬਾਲਾ, 14 ਅਕਤੂਬਰ : ਹਰਿਆਣਾ ਦੇ ਨਰਾਇਣਗੜ੍ਹ 'ਚ ਬੁਧਵਾਰ ਨੂੰ ਸੱਤਾਧਾਰੀ ਭਾਜਪਾ ਵਲੋਂ ਆਯੋਜਤ ਕੀਤੀ ਗਈ 'ਟਰੈਕਟਰ ਰੈਲੀ' ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਨੇ ਹਾਲ ਹੀ 'ਚ ਲਾਗੂ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁਧ ਵਿਰੋਧ ਪ੍ਰਦਰਸ਼ਨ ਕੀਤਾ। ਭਾਜਪਾ ਨੇ ਇਹ ਰੈਲੀ ਇਨ੍ਹਾਂ ਕਾਨੂੰਨਾਂ ਪ੍ਰਤੀ ਕਿਸਾਨਾਂ 'ਚ ਜਾਗਰੂਕਤਾ ਫੈਲਾਉਣ ਲਈ ਕੀਤੀ।
ਟਰੈਕਟਰ ਰੈਲੀ ਦੀ ਅਗਵਾਈ ਕੇਂਦਰੀ ਰਾਜ ਮੰਤਰੀ ਅਤੇ ਅੰਬਾਲਾ ਤੋਂ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਅਤੇ ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੇ ਕੀਤੀ।
ਸਥਾਨਕ ਭਾਜਪਾ ਆਗੂਆਂ ਨੇ ਵੀ ਇਸ ਰੈਲੀ 'ਚ ਸ਼ਮੂਲੀਅਤ ਕੀਤੀ। ਜਦੋਂ ਦੁਪਹਿਰ 'ਚ ਰੈਲੀ ਤੋਂ ਸ਼ੁਰੂ ਹੋਈ ਤਾਂ ਬੀਕੇਯੂ ਮੈਂਬਰ ਰੈਲੀ ਵਾਲੀ ਥਾਂ 'ਤੇ ਪਹੁੰਚੇ ਅਤੇ ਕੇਂਦਰ ਸਰਕਾਰ ਅਤੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ। ਉਨ੍ਹਾਂ ਪ੍ਰਦਰਸ਼ਨ ਦੌਰਾਨ ਭਾਜਪਾ ਆਗੂਆਂ ਨੂੰ ਕਾਲੇ ਝੰਡੇ ਵੀ ਦਿਖਾਏ। ਪ੍ਰਦਰਸ਼ਨ ਲਗਭਗ ਦੋ ਘੰਟੇ ਤਕ ਜਾਰੀ ਰਿਹਾ। ਇਸ ਦੌਰਾਨ ਸ਼ਹਿਜਾਦਪੁਰ ਤੋਂ 72 ਸਾਲਾ ਭਾਜਪਾ ਆਗੂ ਭਰਤ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਤੋਂ ਉਨ੍ਹਾਂ ਨੂੰ ਚੰਡੀਗੜ੍ਹ ਸੈਕਟਰ 32 ਸਥਿਤ ਹਸਪਤਾਲ ਰੈਫਰ ਕਰ ਦਿਤਾ ਗਿਆ ਜਿਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।  ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ 'ਚ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਨ੍ਹਾਂ ਵਿਚੋਂ ਕੁੱਝ ਰੈਲੀ ਸ਼ੁਰੂ ਨਹੀਂ ਹੋਣ ਦੇ ਰਹੇ ਸਨ। ਹਾਲਾਂਕਿ, ਬਾਅਦ 'ਚ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਮਨਾਉਣ 'ਚ ਸਫਲ ਹੋ ਗਈ ਅਤੇ ਭਾਜਪਾ ਦੀ ਰੈਲੀ ਨੂੰ ਹਰੀ ਝੰਡੀ ਮਿਲ ਗਹੀ।
ਬੀਕੇਯੂ ਆਗੂ ਮਲਕੀਤ ਸਿੰਘ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਵਿਰੁਧ ਅਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ ਜਦੋਂ ਤਕ ਸਰਕਾਰ ਉਨ੍ਹਾਂ ਨੂੰ ਵਾਪਸ ਨਹੀਂ ਲੈਂਦੀ। ਕੇਂਦਰੀ ਮੰਤਰੀ ਕਟਾਰੀਆ ਨੇ ਨਰਾਇਣਗੜ੍ਹ ਵਿਖੇ ਇਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਅਪਣੇ ਸਿਆਸੀ ਹਿੱਤਾਂ ਲਈ ਕਿਸਾਨਾਂ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਗੁੰਮਰਾਹ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਹਨ ਅਤੇ ਘੱਟੋ ਘੱਟ ਸਮਰਥਨ ਮੁੱਲ, ਮੰਡੀ ਪ੍ਰਣਾਲੀ ਅਤੇ ਫਸਲਾਂ ਦੀ ਖ਼ਰੀਦ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।imageimage

 

SHARE ARTICLE

ਏਜੰਸੀ

Advertisement

? LIVE | ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ | 01-06-2024

01 Jun 2024 8:44 AM

"ਇੰਨੀ ਗਰਮੀ ਆ ਰੱਬਾ ਤੂੰ ਹੀ ਤਰਸ ਕਰ ਲੈ...' ਗਰਮੀ ਤੋਂ ਅੱਕੇ ਲੋਕਾਂ ਨੇ ਕੈਮਰੇ ਸਾਹਮਣੇ ਸੁਣਾਏ ਆਪਣੇ ਦੁੱਖ!

01 Jun 2024 8:11 AM

ਅੱਤ ਦੀ ਗਰਮੀ 'ਚ ਜ਼ੀਰਾ ਬੱਸ ਅੱਡੇ 'ਤੇ ਲੋਕਾਂ ਦੇ ਮਾੜੇ ਹਾਲ, ਦੇਖੋ ਮੌਕੇ ਤੋਂ LIVE, ਗਰਮੀ ਤੋਂ ਬਚਣ ਲਈ ਲੋਕ ਕੀ...

01 Jun 2024 8:06 AM

ਅੱਤ ਦੀ ਗਰਮੀ 'ਚ ਜ਼ੀਰਾ ਬੱਸ ਅੱਡੇ 'ਤੇ ਲੋਕਾਂ ਦੇ ਮਾੜੇ ਹਾਲ, ਦੇਖੋ ਮੌਕੇ ਤੋਂ LIVE, ਗਰਮੀ ਤੋਂ ਬਚਣ ਲਈ ਲੋਕ ਕੀ...

01 Jun 2024 6:46 AM

Kaithal 100 year's Oldest Haveli - "ਆਹ ਬਜ਼ੁਰਗ ਬੀਬੀਆਂ ਇਸ ਖੂਹ ਤੋਂ ਭਰਦੀਆਂ ਸੀ ਪਾਣੀ"

31 May 2024 4:04 PM
Advertisement