ਕਿਸਾਨਾਂ ਵਲੋਂ ਸਕੂਲ 'ਚ ਮੀਟਿੰਗ ਕਰ ਰਹੇ ਭਾਜਪਾ ਵਰਕਰਾਂ ਦਾ ਘਿਰਾਉ
Published : Oct 15, 2020, 6:26 am IST
Updated : Oct 15, 2020, 6:26 am IST
SHARE ARTICLE
image
image

ਕਿਸਾਨਾਂ ਵਲੋਂ ਸਕੂਲ 'ਚ ਮੀਟਿੰਗ ਕਰ ਰਹੇ ਭਾਜਪਾ ਵਰਕਰਾਂ ਦਾ ਘਿਰਾਉ

ਪੁਲਿਸ ਨੇ ਕੀਤਾ ਲਾਠੀਚਾਰਜ, ਕਿਸਾਨ ਯੂਨੀਅਨ ਵਲੋਂ ਲਾਠੀਚਾਰਜ ਦੀ ਨਿੰਦਾ
 

ਸੰਗਰੂਰ, 14 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) : ਜਿੱਥੇ ਕਿਸਾਨ ਜਥੇਬੰਦੀਆਂ ਵਲੋਂ ਚੱਲ ਰਹੇ ਖੇਤੀ ਕਨੂੰਨਾਂ ਵਿਰੁਧ ਰੇਲ ਰੋਕੋ ਅੰਦੋਲਨ ਅਤੇ ਕਾਰਪੋਰੇਟ ਘਰਾਣਿਆਂ ਦੇ ਬਿਜਨੈਸ ਕੇਂਦਰਾਂ ਨੂੰ ਘੇਰਨ ਦਾ ਯਤਨ ਕੀਤਾ ਜਾ ਰਿਹਾ ਹੈ ਉਥੇ ਕਿਸਾਨ ਯੂਨੀਅਨ ਵਲੋਂ ਭਾਜਪਾ ਆਗੂਆਂ ਦੇ ਘਰਾਂ ਨੂੰ ਘੇਰਨ ਦੀ ਰਣਨੀਤੀ ਤਹਿਤ ਅੱਜ ਜਿਉਂ ਹੀ ਭਿਣਕ ਪਈ ਕਿ ਭਾਜਪਾ ਵਲੋਂ ਸਰਵਹਿੱਤਕਾਰੀ ਵਿਦਿਆ ਮੰਦਰ ਵਿਚ ਵੀਡੀਉ ਕਾਨਫ਼ਰੰਸ ਕੀਤੀ ਜਾ ਰਹੀ ਹੈ ਤਾਂ ਸਕੂਲ ਅੱਗੇ ਪਹੁੰਚ ਕੇ ਪਹਿਲਾਂ ਕੁਝ ਨੌਜਵਾਨਾਂ ਨੇ ਮੋਰਚਾ ਲਾ ਲਿਆ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਕੀਤੀ।  ਪੁਲਸ ਨੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਮਿੰਦਰ ਸਿੰਘ ਲਾਲੋਵਾਲ ਸਮੇਤ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਵਿਰੋਧ ਕਰਦੇ ਹੋਏ ਸਾਥੀ ਸੜਕ 'ਤੇ ਲੇਟ ਗਏ ਤਾਂ ਪੁਲਸ ਪ੍ਰਸ਼ਾਸਨ ਪਿਛੇ ਹਟ ਗਿਆ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਰੋਸ ਮਾਰਚ ਕਰਦੇ ਹੋਏ ਸਕੂਲ ਵਲ ਚੱਲ ਪਏ ਤਾਂ ਪੁਲਿਸ ਨੇ ਰਸਤੇ ਵਿਚ ਦੋ ਥਾਂ ਨਾਕੇਬੰਦੀ ਕਰ ਕੇ ਉਨ੍ਹਾਂ ਨੂੰ ਰੋਕਣਾ ਚਾਹਿਆ ਪਰ ਕਿਸਾਨ ਨਾਕਿਆਂ ਨੂੰ ਤੋੜਦੇ ਹੋਏ ਸਕੂਲ ਅੱਗੇ ਪਹੁੰਚ ਗਏ। ਪੁਲਿਸ ਵਲੋਂ ਲਾਠੀਚਾਰਜ ਵੀ ਕੀਤਾ ਗਿਆ ਜਿਸ ਵਿਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਭਾਜਪਾ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੀ ਹੈ ਜਦਕਿ ਜਥੇਬੰਦੀਆਂ ਨੇ ਐਲਾਨ ਕੀਤਾ ਹੋਇਆ ਹੈ ਅਸੀ ਬੀਜੇਪੀ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੋਣ ਦੇਵਾਂਗੇ। ਪਰ ਕਥਿਤ ਤੌਰ 'ਤੇ ਸੰਗਰੂਰ ਜ਼ਿਲ੍ਹੇ ਦਾ ਪੁਲਿਸ ਪ੍ਰਸ਼ਾਸ਼ਨ ਬੀਜੇਪੀ ਨੂੰ ਸ਼ਹਿ ਦੇ ਰਿਹਾ ਹੈ। ਪਹਿਲਾਂ ਆਰਐਸਐਸ ਆਗੂਆਂ ਦੇ ਇਸ਼ਾਰੇ 'ਤੇ ਵਿਰੋਧ ਕਰ ਰਹੇ ਨੌਜਵਾਨਾਂ 'ਤੇ ਝੂਠਾ ਪਰਚਾ ਕਰ ਕੇ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ। ਅੱਜ ਪੁਲਸ ਸਕਿਊਰਿਟੀ ਲਾ ਕੇ ਬੀਜੇਪੀ ਦੀ ਪ੍ਰੈੱਸ ਕਾਨਫ਼ਰੰਸ ਕਰਵਾਈ ਜਾ ਰਹੀ ਸੀ।  ਕਿਸਾਨ ਆਗੂਆਂ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਐਸਐਸਪੀ ਤੇ ਪੰਜਾਬ ਸਰਕਾਰ ਮਾਹੌਲ ਖ਼ਰਾਬ ਕਰਨ 'ਤੇ ਤੁਲੇ ਹੋਏ ਹਨ ਜਿਸ ਨੂੰ ਪੰਜਾਬ ਦੇ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਸ਼ਾਂਤਮਈ ਤਰੀਕੇ ਨਾਲ ਇਹ ਰੋਸ ਜਾਰੀ ਰੱਖਿਆ ਜਾਵੇਗਾ ਅਤੇ ਬੀਜੇਪੀ ਆਰਐੱਸਐੱਸ ਲੀਡਰਾਂ ਨੂੰ ਕਿਸੇ ਵੀ ਕੀਮਤ ਤੇ ਪ੍ਰੋਗਰਾਮ ਨਹੀਂ ਕਰਨ ਦਿੱਤੇ ਜਾਣਗੇ ਚਾਹੇ ਪੰਜਾਬ ਦੀ ਸਰਕਾਰ ਤੇ ਪੁਲਸ ਲੱਖ ਕੋਸ਼ਿਸ਼ ਕਰ ਲੈਣ। ਅੱਜ ਦੇ ਰੋਸ ਧਰਨੇ ਵਿਚ ਜਮਹੂਰੀ ਕਿਸਾਨ ਸਭਾ ਦੇ ਊਧਮ ਸਿੰਘ ਸੰਤੋਖਪੁਰਾ, ਨਛੱਤਰ ਸਿੰਘ ਗੰਢੂਆਂ, ਜਸਦੀਪ ਸਿੰਘ ਬਹਾਦਰਪੁਰ, ਗੁਰਮੇਲ ਸਿੰਘ ਲੌਂਗੋਵਾਲ, ਹਰਦੇਵ ਬਖਸ਼ੀਵਾਲਾ, ਗੁਰਮੇਲ ਸਿੰਘ ਜਨਾਲ, ਬਲਜੀਤ ਸਿੰਘ ਜੌਲੀਆਂ ਮਲਕੀਤ ਸਿੰਘ ਲਖਮੀਰ ਵਾਲਾ, ਸੁਖਪਾਲ ਕੌਰ ਛਾਜਲੀ ਨੇ ਸੰਬੋਧਨ ਕੀਤਾ।

 

imageimage

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement