
ਜਥੇਬੰਦੀਆਂ ਵੱਲੋਂ ਲਿਆ ਗਿਆ ਗੰਭੀਰ ਨੋਟਿਸ
ਚੰਡੀਗੜ੍ਹ - ਚੰਡੀਗੜ੍ਹ ਕਿਸਾਨ ਭਵਨ ਚੱਲ ਰਹੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਕੋਈ ਬਾਹਰੀ ਵਿਅਕਤੀ ਜਾ ਕੇ ਬੈਠ ਗਿਆ ਤੇ ਜਦੋਂ ਇਸ ਬਾਰੇ ਜਥੇਬੰਦੀਆਂ ਨੂੰ ਪਤਾ ਲੱਗਾ ਤਾਂ ਉਸ ਅਗਿਆਤ ਵਿਅਕਤੀ ਨੂੰ ਮੀਟਿੰਗ 'ਚੋਂ ਬਾਹਰ ਕੱਢ ਦਿੱਤਾ ਗਿਆ। ਇਕ ਕਿਸਾਨ ਆਗੂ ਨੇ ਕਿਹਾ ਕਿ ਇਸ ਵਿਅਕਤੀ ਵੱਲੋਂ ਕੱਲ੍ਹ ਦਿੱਲੀ ਮੀਟਿੰਗ ਵਿਚ ਵੀ ਬਿਨ੍ਹਾਂ ਕਿਸੇ ਜਥੇਬੰਦੀ ਨਾਲ ਸਬੰਧ ਰੱਖੇ ਸ਼ਿਰਕਤ ਕੀਤੀ ਗਈ ਸੀ ਅਤੇ ਮੀਡੀਆ ਨਾਲ ਵੀ ਰਾਬਤਾ ਬਣਾਇਆ ਗਿਆ। ਜਿਸ ਦਾ ਜਥੇਬੰਦੀਆਂ ਵੱਲੋਂ ਗੰਭੀਰ ਨੋਟਿਸ ਲਿਆ ਗਿਆ।