ਸੂਬੇ ਵਿੱਚ ਝੋਨੇ ਦੀ ਬੋਗਸ ਮਿਲਿੰਗ ਬਰਦਾਸ਼ਤ ਨਹੀਂਂ ਕੀਤੀ ਜਾਵੇਗੀ: ਆਸ਼ੂ
Published : Oct 15, 2020, 8:07 pm IST
Updated : Oct 15, 2020, 8:07 pm IST
SHARE ARTICLE
Bharat Bhushan Ashu
Bharat Bhushan Ashu

ਰਾਜ ਭਰ ਵਿੱਚ ਮਾਰੇ ਗਏ ਛਾਪਿਆਂ ਦੋਰਾਨ 11927 ਬੋਰੀਆਂ ਝੋਨੇ ਅਤੇ 6276 ਚਾਵਲ ਬਰਾਮਦ  

ਚੰਡੀਗੜ੍ਹ : ਖੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਕਿਹਾ ਕਿ ਸੂਬੇ ਵਿੱਚ ਝੋਨੇ ਦੀ ਬੋਗਸ ਮਿਲਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਮਾਨਸਾ, ਬਠਿੰਡਾ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਕੀਤੀ ਗਈ ਛਾਪਾਮਾਰੀ ਦੌਰਾਨ ਗੈਰਕਾਨੂੰਨੀ ਤੋਰ ‘ਤੇ ਜਮ੍ਹਾਂ ਕੀਤਾ ਹੋਇਆ 11927 ਬੋਰੀਆਂ ਝੋਨਾ ਅਤੇ 6276 ਚਾਵਲ ਦੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ ਹਨ।  

Bharat Bhushan AshuBharat Bhushan Ashu

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਆਸ਼ੂ ਨੇ ਦੱਸਿਆ ਕਿ ਮਾਨਸਾ ਜਿਲੇ ਵਿੱਚ ਬੱਪੀਆਣਾ ਰਾਈਸ ਮਿੱਲ ਮਾਨਸਾ ਤੋਂ ਲਗਭਗ 4000 ਬੋਰੀਆਂ ( ਹਰੇਕ 50 ਕਿਲੋ) ਚਾਵਲ ਬਰਾਮਦ ਕੀਤੇ ਗਏ। ਮੌਕੇ ਤੇ ਮਿੱਲ ਮਾਲਿਕ ਇਸ ਚਾਵਲ ਬਾਰੇ ਕੋਈ ਸੰਤੁਸ਼ਟੀਜਨਕ ਕਾਗਜ ਪੇਸ਼ ਨਹੀਂ ਕਰ ਸਕਿਆ ।ਇਸੇ ਤਰ੍ਹਾਂ  ਮੈਸ : ਗਣਪਤੀ ਰਾਈਸ ਮਿੱਲ ਗੋਨਿਆਣਾ ਵਿੱਚੋਂ 1927 ਬੋਰੀਆਂ ਝੋਨਾ ਸਰਕਾਰੀ ਸਟੋਰੇਜ਼ ਤੋਂ ਵੱਧ ਪਾਇਆ ਗਿਆ ਜਿਸ ਬਾਰੇ ਮਿੱਲ ਮਾਲਿਕ ਕੋਲ ਕੋਈ ਗੇਟ ਪਾਸ ਜਾਂ ਖਰੀਦ ਬਿੱਲ ਨਹੀਂ ਸੀ ।

PaddyPaddy

ਉਨ੍ਹਾਂ ਦੱਸਿਆ ਕਿ ਨਰਾਇਣ ਰਾਈਸ ਮਿੱਲ ਮਾਨਸਾ ਦੇ ਬੰਦ ਪਏ ਪ੍ਰਾਈਵੇਟ ਗੁਦਾਮ ਵਿੱਚ ਬਾਹਰਲੇ ਰਾਜਾਂ ਤੋਂ ਆਇਆ ਚਾਵਲ ਸਟੋਰ ਕਰਨ ਦੀ ਸੂਚਨਾ ਮਿਲੀ ਸੀ ਜਿਸ ਤੇ ਇਸ ਸਟੋਰ ਤੇ ਛਾਪਾ ਮਾਰਿਆ ਗਿਆ ਜਦੋਂ ਇਸ ਸਟੋਰ ਨੂੰ ਖੋਲਣ ਲਈ ਸਟੋਰ ਮਾਲਕ ਨੂੰ ਕਿਹਾ ਗਿਆ ਤਾਂ ਸਟੋਰ ਮਾਲਕ ਨੇ ਇਹ ਗੁਦਾਮ ਖੋਲਿਆ ਨਹੀਂ ਜਿਸ ਤੇ ਇਸ ਗੁਦਾਮ ਨੂੰ ਸੀਲ ਕਰ ਦਿੱਤਾ ਗਿਆ।

PaddyPaddy

 ਇਸੇ ਤਰ੍ਹਾਂ  ਸ਼ਿਵ ਸਕਤੀ ਰਾਈਸ ਮਿੱਲ ਮਾਨਸ਼ਾ ਵਿਖੇ ਵੀ ਛਾਪਾ ਮਾਰਿਆ ਗਿਆ  ਜਿਥੋਂ ਲਗਭਗ 616 ਬੋਰੀਆਂ (60 ਕਿਲੋ ਭਰਤੀ ) ਅਤੇ 1060 ਬੋਰੀਆਂ ( 30 ਕਿਲੋ ਭਰਤੀ)  ਚਾਵਲ ਬਰਾਮਦ  ਕੀਤਾ ਗਿਆ । ਇਸ ਤੋਂ ਇਲਾਵਾ  ਮਹਾਂਦੇਵ ਰਾਈਸ ਮਿੱਲ ਗੋਨਿਆਣਾ ਤੋਂ ਲਗਭਗ 600 ਬਰੀਆਂ ( 50 ਕਿਲੋ ਭਰਤੀ ) ਚਾਵਲ ਬਰਾਮਦ ਕੀਤਾ ਗਿਆ । ਮੌਕੇ ਤੇ ਸ਼ੈਲਰ ਮਾਲਿਕ ਨੇ ਬਿੱਲ ਪੇਸ਼ ਕੀਤੇ ਕਿ ਇਹ ਚਾਵਲ ਉਸ ਦੁਆਰਾ ਮੈਸ : ਬਾਂਸਲ ਟਰੇਡਿੰਗ ਕੰਪਨੀ ਬਾਘਾ ਪੁਰਾਣਾ ਜਿਲ੍ਹਾ ਮੋਗਾ ਤੋਂ ਖਰੀਦਿਆਂ ਗਿਆ ਹੈ । ਇਸ ‘ਤੇੇ ਬਾਂਸਲ ਟਰੇਡਿੰਗ ਕੰਪਨੀ ਦੀ ਵੀ ਪੜਤਾਲ ਕੀਤੀ ਜਾ ਰਹੀਂ ਹੈ ।

Bharat Bhushan AshuBharat Bhushan Ashu

ਖੁਰਾਕ ਮੰਤਰੀ ਨੇ ਕਿਹਾ ਸੂਬੇ ਸਰਕਾਰ ਝੋਨੇ ਦੀ ਬੋਗਸ ਮਿਲਿੰਗ ਨੂੰ ਨੱਥ ਪਾਉਣ ਲਈ ਪੂਰੀ ਤਰ੍ਹਾਂ ਤਤਪਰ ਹੈ ਅਤੇ ਉਨ੍ਹਾਂ ਵਿਭਾਂਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਬੰਧੀ ਆਪਣੇ ਅਧੀਨ ਆਉਦੇ ਸਟੋਰਾਂ ਅਤੇ ਮਿੱਲਾਂ ਦੀ ਚੋਕਸੀ ਨਾਲ ਨਿਗਰਾਨੀ ਕਰਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement