
ਗੁੱਸੇ 'ਚ ਆਏ ਕਿਸਾਨਾਂ ਨੇ ਵੀ ਸਰਕਾਰ ਤੇ ਵਿਧਾਇਕ ਖਿਲਾਫ਼ ਨਾਅਰੇਬਾਜ਼ੀ ਕੀਤੀ
ਫਤਹਿਗੜ੍ਹ ਸਾਹਿਬ (ਧਰਮਿੰਦਰ ਸਿੰਘ)- ਕਾਂਗਰਸ ਪਾਰਟੀ ਦੇ MLA ਕੁਲਜੀਤ ਸਿੰਘ ਨਾਗਰਾ ਅੱਜ ਪਿੰਡ ਮਹੱਦੀਆਂ ਜ਼ਿਲ੍ਹਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਲਾਂਟਾ ਦੀ ਵੰਡ ਨੂੰ ਲੈ ਕੇ ਪਹੁੰਚੇ ਸਨ। ਇਸ ਦੇ ਨਾਲ ਕਿਸਾਨ ਵੀ ਉਸੇ ਜਗ੍ਹਾ 'ਤੇ ਕੁਲਜੀਤ ਨਾਗਰਾ ਨਾਲ ਗੱਲਬਾਤ ਕਰਨ ਲਈ ਪਹੁੰਚੇ ਸਨ ਪਰ ਜਿਵੇਂ ਹੀ ਕਿਸਾਨ ਪਹੁੰਚਦੇ ਹਨ ਉੱਥੇ ਕੁਲਜੀਤ ਨਾਗਰਾ ਨਾਲ ਮੌਜੂਦ ਵਿਅਕਤੀਆਂ ਵੱਲੋਂ ਕਿਸਾਨਾਂ ਨਾਲ ਧੱਕੇਸਾਹੀ ਕੀਤੀ ਜਾਂਦੀ ਹੈ ਤੇ ਉਹਨਾਂ ਖਿਲਾਫ਼ ਭੱਦੀ ਸ਼ਬਦਾਵਲੀ ਵੀ ਵਰਤੀ ਜਾਂਦੀ ਹੈ।
ਇਸ ਤੋਂ ਬਾਅਦ ਗੁੱਸੇ 'ਚ ਆਏ ਕਿਸਾਨਾਂ ਨੇ ਵੀ ਸਰਕਾਰ ਤੇ ਵਿਧਾਇਕ ਖਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਦੇ ਕਿਸਾਨ MLA ਕੁਲਜੀਤ ਸਿੰਘ ਨਾਲ ਆਪਣੀਆਂ ਕੁੱਝ ਮੰਗਾਂ ਸਾਂਝੀਆਂ ਕਰਨ ਗਏ ਸਨ ਪਰ MLA ਦੇ ਨਾਲ ਮੌਜੂਦ ਵਿਅਕਤੀਆਂ ਨੇ ਸਰਕਾਰੀ ਸ਼ਹਿ ਉੱਤੇ ਕਿਸਾਨਾਂ ਖਿਲਾਫ਼ ਮੰਦੀ ਸ਼ਬਦਾਵਲੀ ਬੋਲੀ ਅਤੇ ਕਿਸਾਨਾਂ ਨੂੰ ਧੱਕੇ ਮਾਰੇ ਗਏ। ਨਾਲ ਹੀ ਪੁਲਿਸ ਵੱਲੋਂ ਵੀ ਧਮਕਾਇਆ ਗਿਆ ਅਤੇ ਜਾਤ ਪਾਤ ਦਾ ਪ੍ਰੋਪੇਗੰਡਾ ਕੀਤਾ ਗਿਆ। ਜਦੋਂ ਕਿ ਕਿਸਾਨ ਵੀ ਪਲਾਂਟ ਦੇਣ ਦੇ ਹੱਕ ਵਿਚ ਸਨ।
ਕਿਸਾਨਾਂ ਨੇ ਕਿਹਾ ਕਿ ਵੋਟਾਂ ਖਾਤਰ ਇਹ ਕਾਂਗਰਸੀ MLA ਪਿੰਡਾਂ ਨੂੰ ਜਾਤ ਪਾਤ ਦੇ ਆਧਾਰ 'ਤੇ ਵੰਡਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਨੂੰ ਬੇਨਤੀ ਕਰਦੇ ਹਾਂ ਇਸ ਤਰ੍ਹਾਂ ਦੀ ਸੋਚ ਵਾਲੇ ਅਖੌਤੀ ਲੀਡਰਾਂ ਦਾ ਬਾਈਕਾਟ ਕਰਨ। ਸਮੂਹ ਪਿੰਡ ਵੱਲੋਂ ਕਾਂਗਰਸ ਪਾਰਟੀ ਅਤੇ ਕੁਲਜੀਤ ਸਿੰਘ ਨਾਗਰਾ ਦਾ ਬਾਈਕਾਟ ਕਰ ਦਿੱਤਾ ਗਿਆ ਹੈ ਹੁਣ ਇਸ MLA ਨੂੰ ਮਹੇਦੀਆਂ ਅਤੇ ਨਾਲ ਲੱਗਦੇ 15 ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ।